Thursday, September 19, 2024

ਵਿਸ਼ਵ ਯੱਧ ਪਹਿਲਾ ਤੇ ਦੂਜਾ ਸ਼ਹੀਦ ਵੈਲਫ਼ੇਅਰ ਸੁਸਾਇਟੀ ਵਲੋਂ ਵੈਬਸਾਈਟ ਦੀ ਸ਼ੁਰੂਆਤ

ਨਾਮਾਲੂਮ ਲੋਕਾਂ ਦੀ ਰਹਿਬਰੀ ਕਰੇਗੀ ‘ਵਿਸ਼ਵ ਯੁੱਧ ਸੁਲਤਾਨਵਿੰਡ’ ਵੈਬਸਾਈਟ – ਦਵਿੰਦਰ ਛੀਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਕੌਮ, ਦੇਸ਼ ਅਤੇ ਬਿਨ੍ਹਾਂ ਭੇਦਵਾਵ ਦੇ ਮਜ਼ਲੂਮਾਂ ਖਾਤਿਰ ਆਪਣਾ ਆਪ ਵਾਰਨ ਦੀ ਗੁੜ੍ਹਤੀ ਸਿੱਖ ਕੌਮ ਨੂੰ ਗੁਰੂ ਸਾਹਿਬ ਦੁਆਰਾ ਵਿਖਾਏ ਗਏ ਮਾਰਗ ਤੋਂ ਨਸੀਬ ਹੋਈ।ਜੇਕਰ ਸਿੱਖ ਕੌਮ ਦੇ ਇਤਿਹਾਸ ’ਚ ਝਾਤ ਮਾਰੀ ਜਾਵੇ ਤਾਂ ਵਿਸ਼ਵ ਭਰ ’ਚ ਸਿੱਖ ਕੌਮ ਵਰਗੀ ਦਲੇਰੀ, ਨਿਮਰਤਾ ਅਤੇ ਕੁਰਬਾਨੀਆਂ ਦਾ ਕੋਈ ਸਾਨੀ ਨਹੀਂ ਹੈ। ਸੰਸਾਰ ਭਰ ਦੇ ਹਰੇਕ ਵਰਗ ’ਚ ਕਈ ਲੋਕ ਸਿੱਖ ਗਾਥਾ ਸਬੰਧੀ ਭਲੀਭਾਂਤ ਜਾਣੂ ਵੀ ਹਨ, ਜਿਨ੍ਹਾਂ ਨੇ ਸਿੱਖ ਕੌਮ ਨੂੰ ਬਣਦੇ ਸਤਿਕਾਰ ਨਾਲ ਨਿਵਾਜ਼ਿਆ ਹੈ।ਪਰ ਸਮੇਂ ਦੇ ਹਾਲਾਤਾਂ ਨੂੰ ਭਾਂਪਦਿਆਂ ਜੋ ਲੋਕ ਸਿੱਖ ਕੌਮ ਦੇ ਇਤਿਹਾਸ ਨੂੰ ਅਨਜਾਨ ਹਨ ਉਨ੍ਹਾਂ ਦੀ ਜਾਣਕਾਰੀ ’ਚ ਵਾਧਾ ਕਰਨ ਲਈ ਅੱਜ ਇੱਥੇ ਕਰਵਾਏ ਸੰਖੇਪ ਪਰ ਪਭਾਵਸ਼ਾਲੀ ਸਮਾਰੋਹ ਦੌਰਾਨ ‘ਵਿਸ਼ਵ ਯੁੱਧ ਸੁਲਤਾਨਵਿੰਡ ਡਾਟ ਓ.ਆਰ.ਜੀ’ ਵੈਬਸਾਈਟ ਦੀ ਸ਼ੁਰੂਆਤ ਕੀਤੀ ਗਈ।
                   ਆਪਣੇ ਸੰਦੇਸ਼ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁਬਾਰਕਬਾਦ ਦਿੰਦਿਆਂ ਇਸ ਨੂੰ ਭਾਰਤ ਲਈ ਸਿੱਖਾਂ ਦੇ ਯੋਗਦਾਨ ਨੂੰ ਉਜਾਗਰ ਕਰੇਗੀ।ਇਸ ਤੋਂ ਇਲਾਵਾ ਜੋ ਲੋਕ ਸਿੱਖ ਕੌਮ ਦੇ ਇਤਿਹਾਸ ਤੋਂ ਅਨਜਾਣ ਹਨ ਉਨ੍ਹਾਂ ਦਾ ਗਿਆਨ ਵਧਾਉਣ ’ਚ ਸਹਾਈ ਹੋਵੇਗੀ।
ਪੰਜਾਬ ਕਲਚਰਲ ਪ੍ਰਮੋਸ਼ਨ ਕਾਊਂਸਿਲ ਦੇ ਪ੍ਰਧਾਨ ਦਵਿੰਦਰ ਸਿੰਘ ਛੀਨਾ ਨੇ ਪ੍ਰੋਗਰਾਮ ਦੌਰਾਨ ਕਿਹਾ ਕਿ ਸਿੱਖਾਂ ਦੀਆਂ ਲਾਸਾਨੀ ਸ਼ਹਾਦਤਾਂ ਤੋਂ ਨਾਮਾਲੂਮ ਲੋਕਾਂ ਦੀ ਇਹ ਵੈਬਸਾਈਟ ਰਹਿਬਰੀ ਕਰੇਗੀ।ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਦੀ ਐਲੂਮਨੀ ਦੁਨੀਆਂ ਦੇ ਕੋਨੇ ਕੋਨੇ ’ਤੇ ਸਲਾਹੁਣਯੋਗ ਅਹੁੱਦਿਆਂ ਅਤੇ ਬਿਜਨੈਸਮੈਨਾਂ ਵਜੋਂ ਕਾਰਜਸ਼ੀਲ ਹੈ।ਜਿਨ੍ਹਾਂ ’ਚ ਕਾਲਜ ਦੇ ਐਲੂਮਨੀ ਅਤੇ ਨਾਮਵਰ ਖੋਜਕਰਤਾ ਭੁਪਿੰਦਰ ਸਿੰਘ ਹਾਲੈਂਡ ਵੀ ਹਨ, ਜੋ ‘ਸਿੱਖ ਇਨ ਵਰਲਡ ਵਾਰ-1 ਅਤੇ 2 ਸਿਰਲੇਖ ਤਹਿਤ ਪੁਸਤਕਾਂ ਲੋਕ ਅਰਪਿਤ ਚੁੱਕੇ ਹਨ।ਇਹ ਵੈਬਸਾਈਟ ਵੀ ਉਨਾਂ ਨੇ ਲਾਂਚ ਕੀਤੀ ਹੈ।ਇਸ ਵੈਬਸਾਈਟ ਵਿੱਚ 17 ਵੀਡਿਓ ਤੋਂ ਇਲਾਵਾ ਹੋਰ ਬਹੁਤ ਸਾਰੀ ਜਾਣਕਾਰੀ ਪ੍ਰਦਾਨ ਕੀਤੀ ਈ ਹੈ।
                            ਹਾਲੈਂਡ ਤੋਂ ਆਨਲਾਈਨ ਸੰਦੇਸ਼ ਰਾਹੀਂ ਸਿੱਖ ਇਤਿਹਾਸਕਾਰ, ਲੇਖਕ ਅਤੇ ਰਿਟਾਇਰਡ ਅਕਾਊਂਟਿੰਗ ਐਨਾਲਿਸਟ ਭੁਪਿੰਦਰ ਸਿੰਘ ਹਾਲੈਂਡ ਨੇ ਕਿਹਾ ਸਿੱਖਾਂ ਦਾ ਦੇਸ਼ ਅਤੇ ਕੌਮ ਲਈ ਬਹੁਤ ਵਡਮੁੱਲਾ ਯੋਗਦਾਨ ਰਿਹਾ ਹੈ, ਉਹ ਚਾਹੇ ਯੁੱਧ ਹੋਵੇ, ਧਰਤੀ ’ਚੋਂ ਅੰਨ ਦੀ ਪੈਦਾਵਾਰ, ਸਪੋਰਟਸ, ਦੇਸ਼ ਦੀ ਉਨਤੀ ਤੇ ਤਰੱਕੀ ਦੀ ਗੱਲ ਹੋਵੇ, ਸਿੱਖਾਂ ਨੇ ਆਪਣੇ ਹੌਂਸਲੇ ਅਤੇ ਜਜ਼ਬੇ ਦਾ ਸਬੂਤ ਦਿੰਦਿਆਂ ਹਰ ਮੈਦਾਨ ਫਤਿਹ ਕੀਤਾ ਹੈ।ਜਿਸ ਕਰਕੇ ਸਿੱਖਾਂ ਨੂੰ ਇਕ ਬਹੁਾਦਰ ਅਤੇ ਮਿਹਨਤਕਸ਼ ਕੌਮ ਹੋਣ ਦਾ ਮਾਣ ਪ੍ਰਾਪਤ ਹੈ।ਉਨ੍ਹਾਂ ਵੈਬਸਾਈਟ ਲਾਂਚ ਹੋਣ ’ਤੇ ਸੋਸਾਇਟੀ ਤੇ ਹੋਰਨਾਂ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੌਂਸਲ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਪੀ.ਸੀ.ਪੀ.ਸੀ ਦੇ ਪ੍ਰਧਾਨ ਡੀ.ਐਸ ਛੀਨਾ, ਹਾਲੈਂਡ ਸੋਸਾਇਟੀ ਪ੍ਰਬੰਧਕ ਅਤੇ ਖ਼ਾਲਸਾ ਕਾਲਜ ਅਲੂਮਨੀ ਦੀ ਸੋਚ ਅਧਾਰਿਤ ਵੈਬਸਾਈਟ ਵਿਸ਼ਵ ਯੁੱਧ ’ਚ ਸਿੱਖਾਂ ਦੀ ਭੂਮਿਕਾ ਨੂੰ ਉਜ਼ਾਗਰ ਕਰੇਗੀ।ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਤੇ ਹੋਰਨਾਂ ਸਬੰਧੀ ਅਨਜਾਣ ਲੋਕਾਂ ਦੀ ਜਾਣਕਾਰੀ ’ਚ ਵਾਧਾ ਕਰਨ ਲਈ ਇਸ ਵੈਬਸਾਈਟ ਨੂੰ ਲਾਂਚ ਕਰਨ ਦਾ ਮਹੱਤਵਪੂਰਨ ਫ਼ੈਸਲਾ ਲਿਆ ਗਿਆ। ਸੋਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਮਾਹਲ ਵਲੋਂ ਉਕਤ ਵੈਬਸਾਈਟ ਨੂੰ ਲੋਕ ਅਰਪਿਤ ਕਰ ਦਿੱਤਾ ਗਿਆ ਹੈ।
               ਉਨ੍ਹਾਂ ਦੱਸਿਆ ਕਿ ਇਸ ਵੈਬਸਾਈਟ ਵਿੱਚ ਪਹਿਲੇ ਵਿਸ਼ਵ ਯੁੱਧ ਦਾ ਜਿਕਰ ਹੈ ਜੋ ਫ਼ਰਾਂਸ ਤੇ ਬੈਲਜੀਅਮ ਦੌਰਾਨ 14 ਮਹੀਨੇ ਚੱਲਿਆ ਅਤੇ 34252 ਸਿਪਾਹੀਆਂ, ਜਿਨ੍ਹਾਂ ’ਚ ਜਿਆਦਾ ਸਿੱਖ ਸਨ ਨੇ ਸ਼ਹੀਦੀ ਹਾਸਲ ਕੀਤੀ ਅਤੇ ਇਸ ਯੁੱਧ ’ਚ 37 ਮਿਲੀਅਨ ਜਾਨਾਂ ਗਈਆਂ। ਇਸੇ ਤਰਾਂ ਦੂਜੇ ਵਿਸ਼ਵ ਯੁੱਧ (1939 ਤੋਂ 1945) ਦਾ ਵੀ ਜ਼ਿਕਰ ਹੈ।ਜਿਸ ਵਿਚ ਬ੍ਰਿਟਿਸ਼ ਇੰਡੀਅਨ ਆਰਮੀ ਦੀ ਗਿਣਤੀ 25 ਲੱਖ ਅੱਪੜੀ ਅਤੇ ਕੁੱਲ 89218 ਸਿਪਾਹੀ ਸ਼ਹੀਦ ਸਨ। ਇਸ ਜਾਣਕਾਰੀ ਤੋਂ ਇਲਾਵਾ ਸਿੱਖ ਕੌਮ ਦੀਆਂ ਹੋਰ ਮਹਾਨ ਲਾਸਾਨੀ ਸ਼ਹਾਦਤਾਂ ਨੂੰ ਵੈਬਸਾਈਟ ਰਾਹੀਂ ਪੇਸ਼ ਕੀਤਾ ਜਾਵੇਗਾ।
                      ਇਸ ਮੌਕੇ ਡੀ.ਐਸ ਰਟੌਲ, ਸਰਬਜੀਤ ਸਿੰਘ ਗੁੰਮਟਾਲਾ, ਹਰਜਾਪ ਸਿੰਘ ਸੁਲਤਾਨਵਿੰਡ, ਹਰਪ੍ਰੀਤ ਸਿੰਘ ਭੱਟੀ ਤੋਂ ਇਲਾਵਾ ਹੋਰ ਸਖਸ਼ੀਅਤਾਂ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …