ਕਪੂਰਥਲਾ, 15 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਮ ਜਿਲਾ ਮੈਜਿਸਟਰੇਟ ਸ੍ਰੀਮਤੀ ਦੀਪਤੀ ਉੱਪਲ ਵਲੋਂ ਫੌਜਦਾਰੀ ਜਾਬਤਾ ਸੰਘਤਾ
1973 ਤਹਿਤ ਹੁਕਮ ਜਾਰੀ ਕਰਕੇ ਨਿਰਧਾਰਿਤ ਸਥਾਨਾਂ ਤੋਂ ਇਲਾਵਾ ਪਟਾਕੇ-ਆਤਿਸ਼ਬਾਜੀ ਦਾ ਉਤਪਾਦਨ, ਸਟੋਰ ਕਰਨ ਤੇ ਵੇਚਣ `ਤੇ ਰੋਕ ਲਗਾ ਦਿੱਤੀ ਹੈ।
ਜਾਰੀ ਹੁਕਮਾਂ ਅਨੁਸਾਰ ਨਜ਼ਦੀਕ ਆ ਰਹੇ ਦੁਸਹਿਰਾ, ਦੀਵਾਲੀ, ਗੁਰਪੁਰਬ ਦੌਰਾਨ ਪਟਾਕਿਆਂ ਦੀ ਵਿਕਰੀ, ਤੇ ਸਟੋਰੇਜ਼ ਹੁੰਦੀ ਹੈ ਅਤੇ ਅਣਉਚਿਤ ਥਾਵਾਂ ’ਤੇ ਸਟੋਰੇਜ਼ ਨਾਲ ਜਾਨ-ਮਾਲ ਦਾ ਖਤਰਾ ਰਹਿੰਦਾ ਹੈ।ਉਨਾਂ ਕਿਹਾ ਕਿ ਕੋਈ ਵੀ ਵਿਅਕਤੀ ਨਿਰਧਾਰਿਤ ਕੀਤੇ ਸਥਾਨਾਂ ਤੋਂ ਇਲਾਵਾ ਕਿਸੇ ਵੀ ਹੋਰ ਥਾਂ `ਤੇ ਪਟਾਕੇ, ਆਤਿਸ਼ਬਾਜ਼ੀ ਤੇ ਵਿਸਫੋਟਕ ਮਟੀਰੀਅਲ ਦੀ ਸਟੋਰੇਜ਼ ਤੇ ਵਿਕਰੀ ਨਹੀਂ ਕਰ ਸਕੇਗਾ ਅਤੇ ਲਾਇਸੈਂਸ ਤੋਂ ਬਗੈਰ ਪਟਾਕੇ ਵੇਚੇ ਵੀ ਨਹੀਂ ਜਾ ਸਕਣਗੇ।
ਜਿਲਾ ਮੈਜਿਸਟਰੇਟ ਵਲੋਂ ਪਾਬੰਦੀ ਦੇ ਜਾਰੀ ਹੁਕਮ 12 ਦਸੰਬਰ 2020 ਤੱਕ ਲਾਗੂ ਰਹਿਣਗੇ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media