ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ) – ਈ.ਟੀ.ਯੂ ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ 49ਵੇਂ ਦਿਨ ਅੱਜ ਬਲਾਕ ਅੰਮ੍ਰਿਤਸਰ-3 ਅਤੇ 4 ਦੇ ਆਗੂਆਂ
ਨੇ ਭੁੱਖ ਹੜਤਾਲ ਤੇ ਬੈਠ ਕੇ ਜ਼ਿਲ੍ਹਾ ਸਿੱਖਿਆ ਦਫਤਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਭੁੱਖ ਹੜਤਾਲ ਕੈਂਪ `ਚ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਗੁਰਮੁੱਖ ਸਿੰਘ ਕੌਲੋਵਾਲ, ਮਲਕੀਅਤ ਸਿੰਘ ਭੁੱਲਰ, ਹਰਜੀਤ ਸਿੰਘ ਥਿੰਦ, ਜਗਤਾਰ ਸਿੰਘ ਹੇਰ ਨੇ ਕਿਹਾ ਕਿ ਜਿਲ੍ਹਾ ਸਿੱਖਿਆ ਦਫਤਰ ਦੀ ਵੱਡੀ ਅਣਗਹਿਲੀ ਕਰਕੇ ਪਿਛਲੇ ਸਮੇਂ ਤੋ ਅਧੂਰੇ ਤੇ ਗਲਤ ਰਿਕਾਰਡ ਨੂੰ ਈ.ਟੀ.ਯੂ ਦੇ ਆਗੂਆਂ ਵੱਲੋਂ ਦਫ਼ਤਰੀ ਅਮਲੇ ਨੂੰ ਸਹਿਯੋਗ ਦੇ ਕੇ ਲੱਗਭਗ ਮੁਕੰਮਲ ਕਰਾ ਲਿਆ ਗਿਆ ਹੈ।ਜਥੇਬੰਦੀ ਨਾਲ ਮੀਟਿੰਗ ਕਰਨ ਉਪਰੰਤ ਸਿਖਿਆ ਸਕੱਤਰ ਵੱਲੋਂ ਡੀ.ਪੀ.ਆਈ (ਐਲੀ) ਨੂੰ ਵੀ ਅੰਮ੍ਰਿਤਸਰ ਜਿਲ੍ਹੇ ਅੰਦਰ ਤੁਰੰਤ ਪ੍ਰਮੋਸ਼ਨਾਂ ਕਰਨ ਦੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਪਰ ਪ੍ਰਮੋਸ਼ਨਾਂ ਦੇ ਆਰਡਰ ਹੱਥ `ਚ ਨਾ ਆਉਣ ਤੱਕ ਈ.ਟੀ.ਯੂ ਦਾ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਨਵਦੀਪ ਸਿੰਘ ਮੱਲੂਨੰਗਲ, ਹਰਚਰਨ ਸਿੰਘ ਸ਼ਾਹ, ਸਤਬੀਰ ਸਿੰਘ ਖੈਰਾਂਬਾਦ, ਮਨਪ੍ਰੀਤ ਸਿੰਘ ਸੰਧੂ, ਮਨਜੀਤ ਸਿੰਘ, ਰਾਜੀਵ ਕੁਮਾਰ, ਗੁਰਚਰਨ ਸਿੰਘ, ਰਘਬੀਰ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media