ਕਪੂਰਥਲਾ, 15 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ‘ਚ ਅਣਚਾਹੇ ਤੇ ਬੇਸਹਾਰਾ ਨਵਜਨਮੇ ਬੱਚਿਆਂ ਦਾ ਸੁਰੱਖਿਅਤ ਤਰੀਕੇ ਨਾਲ ਪਾਲਣ-
ਪੋਸ਼ਣ ਯਕੀਨੀ ਬਣਾਉਣ ਦੇ ਮਕਸਦ ਨਾਲ ‘ਪੰਘੂੜਾ’ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਇਸ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ।
ਇਹ ‘ਪੰਘੂੜਾ’ ਸਖੀ ਵਨ ਸਟਾਪ ਸੈਂਟਰ ਕਪੂਰਥਲਾ (ਸਿਵਲ ਹਸਪਤਾਲ ਵਿਖੇ) ਸਥਾਪਿਤ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਕੋਈ ਵੀ ਵਿਅਕਤੀ ਕਿਸੇ ਅਣਚਾਹੇ ਬੱਚੇ ਨੂੰ ਉਸ ਪੰਘੂੜੇ ਵਿਚ ਰੱਖ ਕੇ ਆਪ ਜਾ ਸਕਦਾ ਹੈ। ਇਸ ਪੰਘੂੜੇ ਉਪਰ ਇਕ ਘੰਟੀ ਲਗਾਈ ਗਈ ਹੈ ਅਤੇ ਪੰਘੂੜੇ ਵਿਚ ਬੱਚੇ ਦੀ ਆਮਦ ਮੌਕੇ ਸਬੰਧਿਤ ਕਰਮੀਆਂ ਨੂੰ ਘੰਟੀ ਰਾਹੀਂ ਬੱਚੇ ਦੀ ਆਮਦ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਅਣਚਾਹੇ ਬੱਚਿਆਂ ਨੂੰ ਵੀ ਸੁਰੱਖਿਅਤ ਤਰੀਕੇ ਨਾਲ ਸੰਭਾਲਣਾ ਹੈ।ਜਿਸ ਲਈ ਸਖੀ ਵਨ ਸਟਾਪ ਸੈਂਟਰ ਵਿਖੇ ਕੇਅਰ ਟੇਕਰ ਵੀ ਤਾਇਨਾਤ ਕੀਤੀਆਂ ਗਈਆਂ ਹਨ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …
Punjab Post Daily Online Newspaper & Print Media