ਕਪੂਰਥਲਾ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ ਵਲੋਂ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਦਾ
ਦੌਰਾ ਕੀਤਾ ਗਿਆ।ਉਨ੍ਹਾਂ ਨਾਲ ਜਿਲਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ ਵੀ ਮੌਜੂਦ ਸਨ।ਡਾ. ਰਾਜ ਕਰਨੀ ਨੇ ਜੱਚਾ ਬੱਚਾ ਵਾਰਡ ਸਥਿਤ ਲੇਬਰ ਰੂਮ, ਵਾਰਡਾਂ, ਐਸ.ਐਨ.ਸੀ.ਯੂ ਦਾ ਦੌਰਾ ਕੀਤਾ।
ਉਨ੍ਹਾਂ ਨੇ ਵਾਰਡ ਵਿੱਚ ਦਾਖਲ ਗਰਭਵਤੀ ਮਹਿਲਾਵਾਂ ਦਾ ਹਾਲ ਵੀ ਪੁੱਛਿਆ ਤੇ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਜਾਣਕਾਰੀ ਲਈ ।ਉਨਾਂ ਨੇ ਹਾਜ਼ਰ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਜੱਚਾ ਅਤੇ ਬੱਚਾ ਨੂੰ ਸਰਕਾਰ ਵਲੋਂ ਲਾਗੂ ਸਿਹਤ ਸਹੂਲਤਾਂ ਦਾ ਲਾਭ ਮਿਲਣਾ ਚਾਹੀਦਾ ਹਨ ਅਤੇ ਜੱਚਾ ਅਤੇ ਬੱਚਾ ਦਾ ਪੂਰਾ ਰਿਕਾਰਡ ਅਪ ਟੂ ਡੇਟ ਹੋਣਾ ਚਾਹੀਦਾ ਹੈ ।
ਉਨ੍ਹਾਂ ਸਟਾਫ ਨੂੰ ਇਹ ਵੀ ਕਿਹਾ ਕਿ ਗਰਭਵਤੀ ਤੇ ਉਸ ਦੇ ਘਰਦਿਆਂ ਨੂੰ ਗਰਭ ਅਵੱਸਥਾ ਤੇ ਡਲਿਵਰੀ ਤੋਂ ਬਾਅਦ ਦੀਆਂ ਬਾਰੇ ਵੀ ਜਾਗਰੂਕ ਕੀਤਾ ਜਾਏ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media