ਕਪੂਰਥਲਾ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਜਿਲੇ ਵਿਚ ਕੋਰੋਨਾ ਕਾਰਣ ਹੋਈਆਂ ਮੌਤਾਂ ਦੀ
ਸਮੀਖਿਆ ਕੀਤੀ ਗਈ।ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਡਾ. ਰਵੀਜੀਤ ਸਿੰਘ ਤੇ ਡੀ.ਪੀ.ਐਮ ਡਾ. ਸੁਖਵਿੰਦਰ ਕੌਰ ਵੀ ਹਾਜ਼ਰ ਸਨ।
ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਰੀਵੀਯੂ ਮੀਟਿੰਗ ਕਰਨ ਦਾ ਉਦੇਸ਼ ਜਿਲੇ ਵਿਚ ਕੋਰੋਨਾ ਕਾਰਣ ਹੋਈਆਂ ਮੌਤਾਂ ਦੇ ਕਾਰਨਾਂ ਦੀ ਪੜਤਾਲ ਕਰਨਾ ਹੈ ਤਾਂ ਜੋ ਭਵਿੱਖ ਵਿੱਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦੀ ਦਰ (ਕੇਸ ਫੈਟੀਲਿਟੀ ਰੇਟ) ‘ਤੇ ਠੱਲ੍ਹ ਪਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਕੋਵਿਡ ਦੇ ਕੇਸ ਵਿੱਚ ਅਰਲੀ ਡਾਈਗਨੋਸ ਤੇ ਅਰਲੀ ਟ੍ਰੀਟਮੈਂਟ ਬਹੁਤ ਜਰੂਰੀ ਹੈ।ਸਿਹਤ ਵਿਭਾਗ ਨੇ ਫੀਲਡ ਵਿੱਚ ਅਜਿਹੇ ਕੇਸਾਂ ਦੀ ਟੈਸਟਿੰਗ ਦੇ ਪਹਿਲਾਂ ਹੀ ਨਿਰਦੇਸ਼ ਹਨ ਤੇ ਕੋਮੋਰਬਿਡ ਕੰਡੀਸ਼ਨ ਵਾਲੇ ਕੇਸਾਂ ਦੀ ਸੈਂਪਲਿੰਗ ਵੀ ਕਰਵਾਈ ਜਾ ਰਹੀ ਹੈ।
ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੀ, ਆਪਣੇ ਪਰਿਵਾਰ ਦੀ ਸੁਰੱਖਿਆ ਲਈ ਖੁਦ ਅੱਗੇ ਆਉਣ ਤਾਂ ਜੋ ਸਮੇਂ ਸਿਰ ਕੋਵਿਡ ਦੇ ਮਰੀਜਾਂ ਦੀ ਪਛਾਣ ਤੇ ਬਿਨ੍ਹਾਂ ਦੇਰੀ ਇਲਾਜ਼ ਕਰ ਕੇ ਇਨ੍ਹਾਂ ਜਾਨਾਂ ਨੂੰ ਬਚਾਇਆ ਜਾ ਸਕੇ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media