Sunday, September 27, 2026

ਮੇਅਰ ਰਿੰਟੂ ਤੇ ਵਿਧਾਇਕ ਡਾ. ਵੇਰਕਾ ਵਲੋਂ ਹਲਕਾ ਪੱਛਮੀ `ਚ `ਪ੍ਰੀਮਿਕਸ` ਪਾਉਣ ਦੇ ਕੰਮ ਦਾ ਉਦਘਾਟਨ

ਅੰਮ੍ਰਿਤਸਰ, 16 ਅਕਤੂਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਵਿਧਾਇਕ ਡਾ: ਰਾਜਕੁਮਾਰ ਵੇਰਕਾ ਦੇ ਵਿਧਾਨ ਸਭਾ ਹਲਕਾ ਪੱਛਮੀ ਦੀ ਵਾਰਡ ਨੰ: 1 ਤੇ 85 ਦੇ ਇਲਾਕਾ ਘਨੂੰਪੁਰਕਾਲੇ ਵਿਖੇ ਸੜਕ ਨੂੰ ਪੱਕਿਆਂ ਕਰਨ ਦੇ ਲਈ `ਪ੍ਰੀਮਿਕਸ` ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਸਮੇਂ ਇਹ ਇਲਾਕਾ ਵਿਕਾਸ ਪੱਖੋਂ ਕਾਫੀ ਪਛੜਿਆ ਰਿਹਾ।ਮੇਅਰ ਰਿੰਟੂ ਨੇ ਇਸ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਸ਼ੁਰੂ ਕਰਵਾ ਕੇ ਸੜਕ ਨੂੰ ਪੱਕਿਆਂ ਕਰਨ ਲਈ `ਪ੍ਰੀਮਿਕਸ` ਪੁਆਇਆ ਜਾ ਰਿਹਾ ਹੈ।
              ਉਨਾਂ ਕਿਹਾ ਕਿ ਕੰਮ ਦੀ ਸ਼ੁਰੂਆਤ ਹਲਕਾ ਪੱਛਮੀ ਲਈ ਪਾਸ ਹੋਏ 2 ਕਰੋੜ ਦੇ ਫੰਡਾਂ ਵਿਚੋਂ ਕੀਤੀ ਗਈ।ਸੜਕਾਂ ਨੂੰ ਪੱਕਿਆ ਕਰਨ ਦੇ ਨਾਲ, ਨਵੀਆਂ ਸਟਰੀਟ ਲਾਈਟਾਂ ਜਲਦ ਹੀ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਇਹ ਇਲਾਕਾ ਜਗਮਗ ਕਰੇ ਤੇ ਰਾਹਗੀਰਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਅਜੇ ਪੱਪੂ ਆਦਿ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …