Friday, March 6, 2026

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਪੇਂਟਿੰਗ ਦੇ ਬਲਾਕ ਪੱਧਰੀ ਨਤੀਜੇ ਐਲਾਨੇ ਗਏ

ਅੰਮ੍ਰਿਤਸਰ. 17 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ `ਚ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ `ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਪੇਟਿੰਗ ਪ੍ਰਤੀਯੋਗਤਾ ਦੇ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ।
                   ਸ਼ਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ `ਚ ਚੱਲ ਰਹੇ ਮੁਕਾਬਲਿਆਂ ‘ਚ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਸਤਤ, ਸੰਦੇਸ਼, ਕੁਰਬਾਨੀ ਤੇ ਫਲਸਫੇ ਨਾਲ ਸਬੰਧਤ ਪੇਟਿੰਗ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਜਿਲ੍ਹਾ ਸਿੱਖਿਆ ਅਫਸਰ (ਐਲੀ.) ਕੰਵਲਜੀਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਐਲੀ.) ਸ੍ਰੀਮਤੀ ਰੇਖਾ ਮਹਾਜਨ ਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵਲੋਂ ਕਰਵਾਏ ਗਏ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ।
ਪ੍ਰਾਇਮਰੀ ਵਰਗ ਦੇ ਬਲਾਕ ਪੱਧਰੀ ਪੇਟਿੰਗ ਮੁਕਾਬਲੇ ਵਿੱਚ ਨਵਦੀਪ ਕੌਰ ਨਿਜ਼ਾਮਪੁਰ (ਬਲਾਕ ਅੰਮ੍ਰਿਤਸਰ 1), ਰੁਪਿੰਦਰ ਕੋਰ ਨਵਾਂਕੋਟ (ਬਲਾਕ ਅੰਮਿ੍ਤਸਰ 4), ਮੁਸਕਾਨ ਰਾਜਾਸਾਂਸੀ (ਬਲਾਕ ਅੰਮ੍ਰਿਤਸਰ 3) ਜਸਨੂਰ ਕੋਰ ਕੋਹਾਲਾ (ਬਲਾਕ ਚੋਗਾਵਾਂ 1), ਸਾਹਿਲਪ੍ਰੀਤ ਸਿੰਘ ਦੇਵੀਦਾਸ ਪੁਰਾ (ਬਲਾਕ ਜੰਡਿਆਲਾ ਗੁਰੂ), ਹਰਸ਼ਦੀਪ ਬਿਆਸ (ਰਈਆ 1), ਦਿਲਰਾਜ ਸਿੰਘ ੍੍ਝਾੜੂ ਨੰਗਲ ਬਲਾਕ ਰਈਆ 2, ਭੁਪਿੰਦਰ ਸਿੰਘ ਬੋਪਾਰਾਏ (ਬਲਾਕ ਤਰਸਿੱਕਾ) ਗੁਰਜਿੰਦਰ ਕੋਰ ਭਲਾ ਪਿੰਡ ਬਲਾਕ ਅਜਨਾਲਾ 1, ਹਰਜੋਤ ਕੋਰ ਨਾਗਕਲਾਂ ਬਲਾਕ ਮਜੀਠਾ 1, ਗੁਰਵਿੰਦਰ ਸਿੰਘ ਕੋਟਲਾ ਤਰਖਾਣਾਂ ਬਲਾਕ ਮਜੀਠਾ 2 ਨੇ ਪਹਿਲਾ ਸਥਾਨ ਹਾਸਿਲ ਕੀਤਾ।ਇਨਾ ਸਭ ਵਿਦਿਆਰਥੀਆਂ ਦੇ ਹੈਡ ਟੀਚਰ, ਸ਼ੀ.ਐਚ.ਟੀ, ਬੀ.ਈ.ਈ.ਓ ਅਤੇ ਗਾਈਡ ਅਧਿਆਪਕਾਂ ਨੂੰ ਵੀ ਉਪ ਜਿਲਾ ਅਫਸਰ ਰੇਖਾ ਮਹਾਜਨ ਨੇ ਵਧਾਈ ਦਿੱਤੀ ਅਤੇ ਵਧੀਆ ਉਪਰਾਲੇ ਕਰਨ ਲਈ ਪ੍ਰੇਰਿਆ ।
                  ਮੈਡਮ ਮਹਾਜਨ ਨੇ ਦੱਸਿਆ ਪਿਛਲੇ ਸਾਰੇ ਮੁਕਾਬਲਿਆ ਦੇ ਜਿਲ੍ਹਾ ਪੱਧਰ ਦੇ ਜੱਜ ਸਾਹਿਬਾਨਾਂ ਸੀ.ਐਚ.ਟੀ ਚੰਦਰ ਕਿਰਨ, ਐਚ.ਟੀ ਗੁਰਮੀਤ ਕੋਰ, ਡਾ. ਗੁਰਪ੍ਰੀਤ ਸਿੰਘ ਸਿੱਧੂ, ਗੁਰਮੀਤ ਸਿੰਘ, ਮਨਦੀਪ ਕੋਰ, ਬਲਜੀਤ ਕੋਰ ਨੂੰ ਜਿਲ੍ਹਾ ਸਿੱਖਿਆ ਦਫਤਰ ਵਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਉਹਨਾ ਸਭ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਪੇਟਿੰਗ ਮੁਕਾਬਲੇ ਅਤੇ ਸੁੰਦਰ ਲਿਖਾਈ ਮੁਕਾਬਲਿਆਂ ਵਿਚ ਵੱਧ ਤੋ ਵੱਧ ਵਿਦਿਆਰਥੀ ਹਿੱਸਾ ਲੈਣ।ਉਪ ਜਿਲ੍ਹਾ ਸਿਖਿਆ ਅਫਸਰ ਨੇ ਦੱਸਿਆ ਕਿ ਜਿਲ੍ਹਾ ਨੋਡਲ ਅਫਸਰ ਮਨਜੀਤ ਸਿੰਘ ਅਤੇ ਸਹਾਇਕ ਨੋਡਲ ਅਫਸਰ ਤਜਿੰਦਰ ਸਿੰਘ ਬਹੁਤ ਵਧੀਆ ਤਰੀਕੇ ਨਾਲ ਵਿਦਿਅਕ ਮੁਕਾਬਲਿਆਂ ਦਾ ਸੰਚਾਲਨ ਕਰਵਾ ਰਹੇ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …