ਅੰਮ੍ਰਿਤਸਰ, 16 ਅਕਤੂਬਰ (ਖੁਰਮਣੀਆਂ) – ਕਰੋਨਾ ਵਾਇਰਸ ਦੇ ਚੁਣੌਤੀਪੂਰਨ ਹਾਲਾਤਾਂ ਵਿੱਚ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਫਲਤਾ ਪੂਰਵਕ
ਆਨਲਾਈਨ ਪੇਪਰ ਲਏ ਹਨ, ਉਥੇ ਵੱਖ-ਵੱਖ ਕਲਾਸਾਂ ਦੇ ਨਤੀਜੇ ਵੀ ਸਮੇਂ ਸਿਰ ਐਲਾਨਣੇ ਸ਼ੁਰੂ ਕਰ ਦਿੱਤੇ ਹਨ।ਸੈਸ਼ਨ ਮਈ 2020 ਦੀਆਂ ਵੱਖ-ਵੱਖ ਸੱਤ ਕਲਾਸਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਵੇਖਿਆ ਜਾ ਸਕਦਾ ਹੈ।
ਡਾ. ਮਨੋਜ ਕੁਮਾਰ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਨੇ ਦੱਸਿਆ ਹੈ ਕਿ ਵਿਦਿਆਰਥੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਜਾ ਕੇ ਆਪਣੇ ਨਤੀਜੇ ਵੇਖ ਸਕਦੇ ਹਨ।ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਬਾਕੀ ਰਹਿੰਦੀਆਂ ਕਲਾਸਾਂ ਦੇ ਨਤੀਜੇ ਵੀ ਜਲਦੀ ਐਲਾਨ ਦਿੱਤੇ ਜਾਣਗੇ ।
ਐਲਾਨੇ ਗਏ ਨਤੀਜਿਆਂ ਵਿੱਚ ਬੈਚਲਰ. ਵੋਕੇਸ਼ਨ (ਮਨੋਰੰਜਨ ਤਕਨਾਲੋਜੀ)) ਸਮੈਸਟਰ- 6, ਬੈਚਲਰ ਆਫ਼ ਵੋਕੇਸ਼ਨ (ਪੋਸ਼ਣ ਅਭਿਆਸ ਅਤੇ ਸਿਹਤ) ਸਮੈਸਟਰ- 6, ਵੋਕੇਸ਼ਨ ਬੈਚਲਰ (ਡਾਂਸ ਦਾ ਸਮਕਾਲੀ ਰੂਪ), ਸਮੈਸਟਰ-6 ਬੈਚਲਰ ਆਫ਼ ਵੋਕੇਸ਼ਨ (ਪ੍ਰਬੰਧਨ ਅਤੇ ਸੈਕਟਰੀਅਲ ਪ੍ਰੈਕਟਿਸ) ਸਮੈਸਟਰ- 6, ਬੈਚਲਰ ਆਫ਼ ਵੋਕੇਸ਼ਨ (ਫੋਟੋਗ੍ਰਾਫੀ ਅਤੇ ਪੱਤਰਕਾਰੀ) ਸਮੈਸਟਰ- 6, ਐਮ.ਏ ਬਿਜ਼ਨਸ ਇਕਨਾਮਿਕਸ ਅਤੇ ਆਈ.ਟੀ ਸਮੈਸਟਰ- 6, ਬੈਚਲਰ ਆਫ਼ ਵੋਕੇਸ਼ਨ (ਰਿਟੇਲ ਮੈਨੇਜਮੈਂਟ) ਸਮੈਸਟਰ- 6 ਆਦਿ ਸ਼ਾਮਲ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media