Monday, September 28, 2026

ਪਰਾਲੀ ਨੂੰ ਸਾੜਣ ਤੋਂ ਬਿਨਾਂ 18 ਏਕੜ ‘ਚ ਖੇਤੀ ਕਰਦਾ ਹੈ ਅਗਾਂਹਵਧੂ ਕਿਸਾਨ ਸਤਨਾਮ ਸਿੰਘ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵਲੋ ਕਿਸਾਨਾਂ ਨੂੰ ਕਣਕ ਤੇ ਝੋਨੇ ਦੀ ਪਰਾਲੀ ਤੇ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਜ਼ਿਲਾ੍ਹ ਪ੍ਰਸ਼ਾਸ਼ਨ ਵਲੋਂ ‘ਸਾਡਾ ਪਿੰਡ ਸਾਡੀ ਜਿੰਮੇਵਾਰੀ, ਕੋਈ ਅੱਗ ਨਾ ਧੂਆਂ ਇਸ ਵਾਰੀ’ ਦਾ ਲੋਗੋ ਵੀ ਰਲੀਜ਼ ਕੀਤਾ ਗਿਆ ਹੈ।ਇਸ ਸਾਲ ਖੇਤੀਬਾੜੀ ਵਿਭਾਗ ਦੀ ਸਫਲਤਾ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣੇ ਸਤਨਾਮ ਸਿੰਘ ਵਾਸੀ ਪਿੰਡ ਰਾਜੀਆਂ ਤਹਿਸੀਲ ਅਜਨਾਲਾ ਪਿਛਲੇ 10 ਸਾਲਾਂ ਤੋਂ ਆਪਣੀ ਅਠਾਰਾਂ ਏਕੜ ਜਮੀਨ ਤੋਂ ਆਮ ਨਾਲੋਂ ਵੱਧ ਝਾੜ ਲੈ ਕੇ ਵਾਧੂ ਮੁਨਾਫਾ ਵੀ ਕਮਾ ਰਿਹਾ ਹੈ।
                       ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਕਣਕ ਤੇ ਝੋਨੇ ਦੀ ਪਰਾਲੀ ਅਤੇ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾਈ।ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਹੁਤ ਵਧ ਗਈ ਹੈ ਤੇ ਖਾਦ ਦੀ ਵਰਤੋਂ ਵੀ ਨਾਮਾਤਰ ਹੁੰਦੀ ਹੈ।ਸਤਨਾਮ ਸਿੰਘ ਨੇ ਦੱਸਿਆ ਕਿ ਉਹ ਦੋ ਸਾਲ ਹੈਪੀ ਸੀਡਰ ਨਾਲ ਤੇ ਤੀਸਰੇ ਸਾਲ ਐਮ.ਬੀ ਪਲੋਅ ਨਾਲ ਜਮੀਨ ਬੀਜ਼ਦੇ ਹਨ, ਉਸ ਨਾਲ ਰਹਿੰਦ ਖੂਹੰਦ ਨੂੰ ਅੱਗ ਲਾਉਣ ਦੀ ਵੀ ਲੋੜ ਨਹੀਂ ਪੈਂਦੀ।ਅਗਾਂਹਵਧੂ ਕਿਸਾਨ ਨੇ ਕਿਹਾ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਝੋਨੇ, ਕਣਕ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ।ਜਿਸ ਨਾਲ ਅਸੀਂ ਆਪਣੇ ਤੇ ਦੂਜਿਆਂ ਦੀ ਸਿਹਤ ਅਤੇ ਵਾਤਾਵਰਣ ਦਾ ਖਿਆਲ ਰੱਖ ਸਕਾਂਗੇ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …