Thursday, September 19, 2024

ਦਿੱਲੀ ਕਮੇਟੀ ਮੈਂਬਰ ਹਰਜਿੰਦਰ ਸਿੰਘ `ਜਾਗੋ` ਵਿੱਚ ਹੋਏ ਸ਼ਾਮਿਲ

ਨਵੀਂ ਦਿੱਲੀ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਨੂੰ ਪਿਛਲੇ ਦਿਨੀ ਅਲਵਿਦਾ ਕਹਿਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜਿੰਦਰ ਸਿੰਘ `ਜਾਗੋ` ਪਾਰਟੀ ਵਿੱਚ ਸ਼ਾਮਿਲ ਹੋ ਗਏ।ਅੱਜ ਹੋਏ ਇੱਕ ਪ੍ਰਭਾਵੀ ਪ੍ਰੋਗਰਾਮ ਵਿੱਚ `ਜਾਗੋ` ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਸੂਬਾ ਪ੍ਰਧਾਨ ਚਮਨ ਸਿੰਘ ਸ਼ਾਹਪੁਰਾ ਨੇ ਹਰਜਿੰਦਰ ਸਿੰਘ ਦਾ ਪਾਰਟੀ ਵਿੱਚ ਸਵਾਗਤ ਕੀਤਾ।ਜੀ.ਕੇ ਨੇ ਇਸ ਸਮੇਂ ਬੋਲਦੇ ਹੋਏ ਸੰਗਤਾਂ ਨੂੰ ਬਾਦਲ ਦਲ ਦੀ ਪੰਥ ਵਿਰੋਧੀ ਨੀਤੀਆਂ ਤੋਂ ਸੁਚੇਤ ਕੀਤਾ।ਜੀ.ਕੇ ਨੇ ਸਵਾਲ ਕੀਤਾ ਕਿ ਡੇਰਾਦਾਰਾਂ ਨਾਲ ਪੀਂਘ ਝੂਟਣ ਵਾਲੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਗਾਇਬ ਮਾਮਲੇ ਵਿੱਚ ਚੁਪ ਕਿਉਂ ਹਨ ? ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਤੇ ਆਪਣੇ ਵਲੋਂ ਕੀਤੇ ਗਏ ਕੌਮੀ ਕੰਮਾਂ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਕਿਹਾ ਕਿ ਪਿਛਲੇ 70 ਸਾਲਾਂ ‘ਚ ਹਰ ਪੰਥਕ ਮਸਲੇ ‘ਤੇ ਅੱਗੇ ਹੋ ਕੇ ਕੌਮ ਦੀ ਅਗਵਾਈ ਕੀਤੀ ਹੈ।
                      ਜੀ.ਕੇ ਨੇ 2021 ਦੀ ਜਨਗਣਨਾ ਦੌਰਾਨ ਧਰਮ ਅਤੇ ਭਾਸ਼ਾ ਦਾ ਕਾਲਮ ਠੀਕ ਭਰਨ ਦੀ ਜਰੂਰਤ ਵੀ ਸੰਗਤਾਂ ਨੂੰ ਸਮਝਾਈ।ਜੀ.ਕੇ ਨੇ ਹਰਜਿੰਦਰ ਸਿੰਘ ਨੂੰ ਪਾਰਟੀ ਦੀ ਸੂਬਾ ਇਕਾਈ ਦਾ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਹਰ ਸਿੱਖ ਚਾਹੁੰਦਾ ਹੈ ਕਿ ਬਾਦਲਾਂ ਤੋਂ ਗੁਰਦੁਆਰਾ ਪ੍ਰਬੰਧ ਆਜ਼ਾਦ ਕਰਵਾਇਆ ਜਾਵੇ।
                      ਇਸ ਮੌਕੇ ਪਾਰਟੀ ਦੇ ਸਕੱਤਰ ਜਨਰਲ ਪਰਮਿੰਦਰ ਪਾਲ ਸਿੰਘ, ਚਮਨ ਸਿੰਘ ਅਤੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਨੱਥਾ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।ਹਰਜਿੰਦਰ ਸਿੰਘ ਦੇ ਨਾਲ ਹੀ ਇਸਤਰੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਜਨਰਲ ਸਕੱਤਰ ਜਸਵਿੰਦਰ ਕੌਰ ਵੀ `ਜਾਗੋ` ਵਿੱਚ ਸ਼ਾਮਿਲ ਹੋਈ।
ਜਾਗ ਿਵਿੱਚ ਸ਼ਾਮਲ ਹੋਏ ਹਰਵਿੰਦਰ ਸਿੰਘ ਨੂੰ ਦਿੱਲੀ ਪ੍ਰਦੇਸ਼ ਦਾ ਜਨਰਲ ਸਕੱਤਰ ਅਤੇ ਮਨਜੀਤ ਸਿੰਘ ਨੂੰ ਪੱਛਮੀ ਦਿੱਲੀ ਦਾ ਜਿਲਾ ਸਕੱਤਰ ਜਨਰਲ ਨਿਯੁੱਕਤ ਕੀਤਾ ਗਿਆ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …