ਬਹਾਦਰ ਤੇ ਨਿਡਰ ਧੀਆਂ ਕੁਸੁਮ ਤੇ ਪਰਮਿੰਦਰ ਨੂੰ ਮਿਲੇ ਸੂਬਾ ਤੇ ਕੌਮੀ ਸਨਮਾਨ
ਅੰਮ੍ਰਿਤਸਰ, 18 ਅਕਤੂਬਰ (ਸੰਧੂ) – ਕੁੱਝ ਸਮਾਂ ਪਹਿਲਾਂ ਜਲੰਧਰ ਵਿਖੇ ਲੁੱਟ ਖੋਹ ਕਰਨ ਵਾਲੇ ਲੁਟੇਰਿਆਂ ਦਾ ਸੜਕ ‘ਤੇ ਦ੍ਰਿੜਤਾ ਨਾਲ ਮੁਕਾਬਲਾ ਕਰਨ ਵਾਲੀ
ਜੁਡੋ ਕਰਾਟੇ ਖਿਡਾਰਣ ਕੁਸੁਮ ਅਤੇ ਬਠਿੰਡਾ ਵਿਖੇ ਲੁਟੇਰਿਆਂ ਨਾਲ ਲੋਹਾ ਲੈਣ ਵਾਲੀ ਵਿਦਿਆਰਥਣ ਪਰਮਿੰਦਰ ਕੌਰ ਦੀ ਬੇਮਿਸਾਲ ਬਹਾਦਰੀ ਨੂੰ ਸਲਾਮ ਕਰਦਿਆਂ ਹੌਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ (ਅੰਮ੍ਰਿਤਸਰ) ਪੰਜਾਬ ਨੇ ਦੋਨਾਂ ਨੂੰ ਕੌਮੀ ਤੇ ਸੂਬਾ ਪੱਧਰੀ ਸਨਮਾਨ ਦੇਣ ਦੀ ਮੰਗ ਕੀਤੀ ਹੈ।
ਸੁਸਾਇਟੀ ਦੀ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਅਤੇ ਕੋਅਰਡੀਨੇਟਰ ਮੈਡਮ ਬਿਊਟੀ ਸਿੰਘ ਨੇ ਕਿਹਾ ਹੈ ਕਿ ਦੋਵੇਂ ਬਹਾਦਰ ਧੀਆਂ ਨੂੰ ਉਨ੍ਹਾਂ ਦੀ ਸੰਸਥਾ ਵੱਲੋਂ ਜਿਥੇ ਇਸ ਵਰ੍ਹੇ ਵਿਸ਼ੇਸ ਤੌਰ `ਤੇ ਸਨਮਾਨਿਤ ਕੀਤਾ ਜਾਵੇਗਾ, ਉਥੇ 7 ਮਾਰਚ 2021 ਨੂੰ ਮਹਿਲਾ ਦਿਵਸ ਮੌਕੇ ਐਵਾਰਡ ਦੇ ਕੇ ਨਿਵਾਜ਼ਿਆ ਜਾਵੇਗਾ।ਉਨ੍ਹਾਂ ਕਿਹਾ ਕਿ ਧੀਆਂ ਕੁਸੁਮ ਅਤੇ ਪਰਮਿੰਦਰ ਕੌਰ ਦੀ ਬਹਾਦਰੀ ਜਿਥੇ ਸਮਾਜ ਲਈ ਇਕ ਮਿਸਾਲ ਹੈ, ਉਥੇ ਉਹ ਨਾਰੀ ਜਾਤੀ ਦਾ ਸਨਮਾਨ ਹੋ ਨਿਬੜ੍ਹੀਆਂ ਹਨ।ਦੋਵਾਂ ਨੇ ਆਪਣੀ ਜਾਨ ਮਾਲ ਦੀ ਪ੍ਰਵਾਹ ਨਾ ਕਰਦੇ ਹੋਏ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਉਨ੍ਹਾਂ ਨੂੰ ਸਲਾਖਾ ਪਿੱਛੇ ਪਹੁੰਚਾਉਣ ਵਿੱਚ ਕੋਈ ਕਸਰ ਨਹੀ ਛੱਡੀ।
ਉਨ੍ਹਾਂ ਪੰਜਾਬ ਦੀਆਂ ਹੋਰ ਵੀ ਮਹਿਲਾ ਸਮਾਜ ਸੇਵੀ ਸੰਸਥਾਵਾਂ ਤੇ ਹਮਖਿਆਲੀਆਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਧੀਆਂ ਦੇ ਮਾਨ ਸਨਮਾਨ ਲਈ ਉਪਰਾਲੇ ਹੋਣੇ ਸਮੇਂ ਦੀ ਲੋੜ੍ਹ ਹੈ।ਇਸ ਹੌਸਲਾ ਅਫਜ਼ਾਈ ਨਾਲ ਧੀਆਂ ਦਾ ਆਤਮ ਵਿਸ਼ਵਾਸ਼ ਵੱਧਦਾ ਹੈ।
ਦੱਸਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਜਲੰਧਰ ਵਿਖੇ ਜੁਡੋ ਕਰਾਟੇ ਖਿਡਾਰਨ ਕੁਸੁਮ ਕੋਲੋ ਲੁਟੇਰਿਆਂ ਨੇ ਮੋਬਾਇਲ ਖੋਹਣ ਦੀ ਕੋਸ਼ਿਸ ਕੀਤੀ ਸੀ।ਜਿਸ ਦਾ ਉਸ ਵੱਲੋ ਡਟ ਕੇ ਵਿਰੋਧ ਕਰਨ ਦੇ ਨਾਲ-ਨਾਲ ਬਹਾਦਰੀ ਨਾਲ ਮੁਕਾਬਲਾ ਵੀ ਕੀਤਾ ਗਿਆ ਸੀ।ਇਸੇ ਤਰ੍ਹਾਂ ਬਠਿੰਡਾ ਵਿਖੇ ਵਿਦਿਆਰਥਣ ਪਰਮਿੰਦਰ ਕੌਰ ਕੋਲੋ ਲੁਟੇਰਿਆਂ ਨੇ ਹਜਾਰਾਂ ਰੁਪਏ ਦੀ ਨਗਦੀ ਵਾਲਾ ਬੈਗ ਖੋਹਣ ਦੀ ਕੋਸ਼ਿਸ ‘ਚ ਵਿਦਿਆਰਥਣ ਦੀ ਬਹਾਦਰੀ ਅਤੇ ਨਿਡਰਤਾ ਦੇ ਕਾਰਨ ਲੁਟੇਰੇ ਅਸਫਲ ਹੀ ਨਹੀ ਹੋਏ ਬਲਕਿ ਰਾਹਗੀਰਾਂ ਦੀ ਮੱਦਦ ਨਾਲ ਪੁਲਿਸ ਹਵਾਲੇ ਵੀ ਕੀਤੇ ਗਏ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media