Saturday, May 30, 2026

ਪੰਜਾਬ ਸਰਕਾਰ ਵਲੋਂ ਗਰੀਬ ਤੇ ਬੇਘਰ ਲੋਕਾਂ ਨੂੰ ਵੱਡੀ ਰਾਹਤ – `ਬਸੇਰਾ` ਪਾਲਿਸੀ ਕੀਤੀ ਜਾਰੀ

ਪੰਜਾਬ ਦੇ ਸਮੂਹ ਮੇਅਰਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ

ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ) – `ਬਸੇਰਾ` ਪਾਲਿਸੀ ਜਾਰੀ ਕਰਨ ‘ਤੇ ਪੰਜਾਬ ਦੇ ਸਮੂਹ ਮੇਅਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕੀਤੀ ਹੈ।ਮੇਅਰ ਕਰਮਜੀਤ ਸਿੰਘ ਰਿੰਟੂ ਮੇਅਰ ਅੰਮ੍ਰਿਤਸਰ, ਜਗਦੀਸ਼ ਰਾਜਾ ਮੇਅਰ ਜਲੰਧਰ, ਬਲਕਾਰ ਸਿੰਘ ਸੰਧੂ ਮੇਅਰ ਲੁਧਿਆਣਾ, ਸੰਜੀਵ ਸ਼ਰਮਾ ਬਿੱਟੂ ਮੇਅਰ ਪਟਿਆਲਾ ਨੇ ਕਿਹਾ ਹੈ ਕਿ ਇਸ ਪਾਲਸੀ ਨਾਲ ਹਜ਼ਾਰਾਂ ਬੇਘਰ ਤੇ ਝੁੱਗੀ ਝੌਂਪੜੀ `ਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰ ਦੀ ਸੁਵਿਧਾ ਮਿਲੇਗੀ।
                   ਮੇਅਰਾਂ ਨੇ ਕਿਹਾ ਜਦੋਂ ਦੀ ਪੰਜਾਬ ਦੀ ਵਾਗਡੋਰ ਕਾਂਗਰਸ ਸਰਕਾਰ ਨੇ ਸੰਭਾਲੀ ਹੈ ਤਾਂ ਇਹ ਹਮੇਸ਼ਾਂ ਹੀ ਗਰੀਬ ਵਰਗ ਦੀ ਸਹਾਇਤਾ ਲਈ ਤਤਪਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ `ਬਸੇਰਾ ਮੁੱਖ ਮੰਤਰੀ ਸਲਮ ਵਿਕਾਸ ਪ੍ਰੋਗਰਾਮ` ਐਕਟ 2020 ਸੈਕਸ਼ਨ 17 ਹੇਠ ਨਗਰ ਨਿਗਮਾਂ ਨੇ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ।ਇਸ ਦੇ ਨਾਲ ਸ਼ਹਿਰਾਂ `ਚ ਬਣੀਆਂ ਗੈਰ ਕਾਨੂੰਨੀ ਝੁੱਗੀ ਝੌਂਪੜੀਆਂ ਦਾ ਜਿਥੇ ਖਾਤਮਾ ਹੋਵੇਗਾ, ਉਥੇ ਗਰੀਬ ਤੇ ਬੇਘਰਾਂ ਲੋਕਾਂ ਨੂੰ ਘਰ ਮਿਲੇਗਾ ਅਤੇ ਹਰੇਕ ਨੂੰ ਮੁਢਲੀਆਂ ਸਹੂਲਤਾਂ ਦਾ ਲਾਭ ਪ੍ਰਾਪਤ ਹੋਵੇਗਾ।
                    ਉਨ੍ਹਾਂ ਕਿਹਾ ਕਿ ਜੋ ਲੋਕ ਪਿੰਡਾਂ, ਦੂਰ ਦੁਰਾਂਡੇ ਤੋਂ ਸ਼ਹਿਰਾਂ `ਚ ਕੰਮਾਂ ਦੀ ਭਾਲ ਲਈ ਆਉਂਦੇ ਹਨ।ਜਿਸ ਨਾਲ ਸਰਕਾਰ ਅੱਗੇ ਸ਼ਹਿਰਾਂ ਵਾਸੀਆਂ ਤੇ ਇਨ੍ਹਾਂ ਝੁੱਗੀ ਝੌਂਪੜੀਆਂ ਨੂੰ ਸੇਵਾਵਾਂ ਦੇਣਾ ਇੱਕ ਚੁਣੌਤੀ ਬਣ ਜਾਂਦੀ ਹੈ।ਪੰਜਾਬ ਸਰਕਾਰ ਦੀ ਇਸ `ਬਸੇਰਾ` ਪਾਲਿਸੀ ਨਾਲ ਹਜ਼ਾਰਾਂ ਗਰੀਬ ਵਰਗ ਤੇ ਕੰਮਾਂ ਦੀ ਭਾਲ ਲਈ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਆਪਣਾ ਘਰ ਮਿਲੇਗਾ। ਇਸ ਦੇ ਨਾਲ ਸ਼ਹਿਰਾਂ ਦੀ ਨੁਹਾਰ ਵੀ ਬਦਲੇਗੀ ਤੇ ਇਕ ਸੋਹਣੇ ਪੰਜਾਬ ਦਾ ਵਿਕਾਸ ਹੋਵੇਗਾ।ਜਿਸ ਦਾ ਸਾਰਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ, ਪੰਜਾਬ ਨੂੰ ਪਹੁੰਚਦਾ ਹੈ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …