Saturday, June 13, 2026

48 ਪੰਚਾਇਤਾਂ ‘ਚ ਸਮਰਾਟ ਵਿਲੇਜ਼ ਕੰਪੈਨ ਦੇ ਵਿਕਾਸ ਕਾਰਜ਼ਾਂ ਦਾ ਮੁੱਖ ਮੰਤਰੀ ਵੱਲੋ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ

ਵਿਧਾਇਕ ਅਮਿਤ ਵਿੱਜ ਸਰਕਾਰੀ ਸਕੂਲ ਨੰਗਲ ਵਿਖੇ ਮੁੱਖ ਮਹਿਮਾਨ ਵਜੋਂ ਪੁੱਜੇ

ਪਠਾਨਕੋਟ, 19 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਜਿਲ੍ਹਾ ਪਠਾਨਕੋਟ ਦੀਆਂ 48 ਪੰਚਾਇਤਾਂ ਵਿੱਚ ਸਮਾਰਟ ਵਿਲੇਜ ਕੰਪੇਨ ਤਹਿਤ ਨੇਪਰੇ ਚਾੜ੍ਹੇ ਗਏ ਵੱਖ-ਵੱਖ ਵਿਕਾਸ ਕਾਰਜ਼ਾਂ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਵਰਚੁਅਲ ਉਦਘਾਟਨ ਕੀਤਾ ਗਿਆ।ਇਨ੍ਹਾਂ ਕੰਮਾਂ ਵਿੱਚ ਨਵੀਆਂ ਗਲੀਆਂ ਨਾਲੀਆਂ ਗੰਦੇ ਪਾਣੀ ਦਾ ਨਿਕਾਸ ਟੋਭਿਆਂ ਦਾ ਨਵੀਨੀਕਰਨ, ਖੇਡ ਮੈਦਾਨ, ਸ਼ਮਸ਼ਾਨ ਘਾਟਾਂ ਦੀ ਉਸਾਰੀ ਜਨਰਲ ਅਤੇ ਐਸ.ਸੀ ਧਰਮਸਾਲਾ ਦੀ ਉਸਾਰੀ, ਜਿਮਨੇਜ਼ੀਅਮ ਅਤੇ ਪਾਈਪ ਲਾਈਨਾਂ ਦੇ ਕੰਮ ਸ਼ਾਮਲ ਹਨ।
                  ਮੁੱਖ ਮੰਤਰੀ ਪੰਜਾਬ ਵਲੋਂ ਕੀਤੇ ਗਏ ਵਰਚੁਅਲ ਉਦਘਾਟਨ ਸਮੇਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਇਹ ਸਮਾਰੋਹ ਕਰਵਾਏ ਗਏ।ਹਲਕਾ ਪਠਾਨਕੋਟ ਵਿਧਾਇਕ ਅਮਿਤ ਵਿੱਜ ਨੰਗਲ ਦੇ ਸਰਕਾਰੀ ਸਕੂਲ ਵਿੱਚ ਹਾਜ਼ਰ ਹੋਏ । ਜਿਕਰਯੋਗ ਹੈ ਕਿ ਜਿਲਾ ਪਠਾਨਕੋਟ ਵਿੱਚ ਕਰਵਾਏ ਸਮਾਰਟ ਵਿਲੇਜ ਕੰਪੈਨ ਪਰਮਪਾਲ ਸਿੰਘ ਜਿਲ੍ਹਾ ਪੰਚਾਇਤ ਤੇ ਵਿਕਾਸ ਅਫਸ਼ਰ ਪਠਾਨਕੋਟ ਦੀ ਨਿਗਰਾਨੀ ਵਿੱਚ ਕਰਵਾਏ ਗਏ।
                   ਉਦਘਾਟਨ ਸਮੇਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਇਨ੍ਹਾਂ ਕੰਮਾਂ ‘ਤੇ ਸਮਾਰਟ ਵਿਲੇਜ ਕੰਪੇਨ-2 ਅਧੀਨ ਕੀਤੇ ਜਾਣ ਵਾਲੇ ਕੰਮਾਂ ‘ਤੇ ਲਗਭਗ 2700 ਕਰੋੜ ਰੁਪਏ ਸਮੁੱਚੇ ਪੰਜਾਬ ਵਿੱਚ ਖ਼ਰਚ ਕਰ ਕੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।ਜਿਲ੍ਹਾ ਪਠਾਨਕੋਟ ਦੇ ਸਮੂਹ ਬਲਾਕ ਵਿਕਾਸ ਪੰਚਾਇਤ ਅਫਸਰ ਵੀ ਆਪਣੇ ਆਪਣੇ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਕੀਤੇ ਗਏ ਵਰਚੁਅਲ ਉਦਘਾਟਨਾਂ ਸਮੇਂ ਹਾਜ਼ਰ ਰਹੇ।
                 ਵਿਧਾਇਕ ਅਮਿਤ ਵਿੱਜ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਮਹਾਤਮਾ ਗਾਂਧੀ ਨਰੇਗਾ ਸਕੀਮ ਦੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਵਿੱਤੀ ਸਾਲ 2020-21 ਦੌਰਾਨ ਹੀ 750 ਖੇਡ ਮੈਦਾਨ ਬਣਾਏ ਜਾ ਰਹੇ ਹਨ।ਜਿੰਨਾ ਦੀ ਅਨੁਮਾਨਤ ਲਾਗਤ ਰੁਪਏ 102 ਕਰੋੜ ਖਰਚ ਹੋਵੇਗੀ, ਹਰ ਖੇਡ ਮੈਦਾਨ ਵਿੱਚ ਓਪਨ ਜਿੰਮ, ਕਬੱਡੀ, ਵਾਲੀਬਾਲ ਅਤੇ ਸੈਰ ਟਰੈਕ ਸਮੇਤ, ਚੁਫੇਰੇ ਪਲਾਂਟੇਸ਼ਨ ਦੀ ਵਿਵਸਥਾ ਕੀਤੀ ਗਈ ਹੈ।ਪੰਚਾਇਤਾਂ ਵਲੋਂ ਸਾਈਜ ਮੁਤਾਬਿਕ ਫੁੱਟਬਾਲ, ਬੈਡਮਿੰਟਨ ਅਤੇ 200 ਮੀਟਰ ਦੌੜ ਟਰੈਕ ਵੀ ਖੇਡ ਮੈਦਾਨ ਵਿੱਚ ਬਣਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਸੇ ਮੁਹਿੰਮ ਦੇ ਚੱਲਦਿਆਂ 150 ਖੇਡ ਦੇ ਮੈਦਾਨਾ ਦਾ ਰਸਮੀ ਨੀਂਹ ਪੱਥਰ 2 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਰੱਖਿਆ ਗਿਆ ਸੀ।
                    ਹਲਕਾ ਭੋਆ ਵਿਧਾਇਕ ਜੋਗਿੰਦਰ ਪਾਲ ਨੇ ਆਨਲਾਈਨ ਸਮਾਰਟ ਵਿਲੇਜ ਕੈਂਪੇਨ-2 ਅਧੀਨ ਕੀਤੇ ਉਦਘਾਟਣਾਂ ਲਈ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ।ਬਨੀ ਲੋਧੀ ਵਿਖੇ ਕਰਵਾਏ ਸਮਾਰੋਹ ਵਿੱਚ ਰਜਿੰਦਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਬਨੀ ਲੋਧੀ, ਨਰਿੰਦਰ ਸੈਣੀ, ਭਵਾਨੀ ਠਾਕੁਰ ਅਤੇ ਹੋਰ ਅਧਿਕਾਰੀ ਤੇ ਸਰਪੰਚ-ਪੰਚ ਹਾਜ਼ਰ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …