Saturday, May 30, 2026

ਰੋਜ਼ਗਾਰ ਵਿਭਾਗ ਦੀਆਂ ਗਤੀਵਧੀਆਂ ਬਾਰੇ ਪਿੰਡਾਂ ਦੇ ਸਰਪੰਚਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਪਠਾਨਕੋਟ, 19 ਅਕਤੂਬਰ –ਪੰਜਾਬ ਸਰਕਾਰ ਵਲੋਂ ਹਰੇਕ ਜਿਲ੍ਹੇ ਵਿਚ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਸਥਾਪਿਤ ਕੀਤੇ ਗਏ ਹਨ।ਇਨ੍ਹਾਂ ਰੋਜ਼ਗਾਰ ਬਿਉਰੋ ਰਾਹੀਂ ਬੇ-ਰੋਜ਼ਗਾਰਾਂ ਦੇ ਭਵਿੱਖ ਲਈ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਪਠਾਨਕੋਟ ਵਿਖੇ ਬੱਚਿਆਂ ਦੀ ਕਾਉਂਸਲਿੰਗ, ਨੋਕਰੀਆਂ ਦੇ ਉਪਰਾਲੇ, ਸਵੈ-ਰੋਜ਼ਗਾਰ ਸਕੀਮ ਬਾਰੇ ਜਾਣਕਾਰੀ, ਮੁਫਤ ਇੰਟਰਨੈ੍ਟ ਸਹੂਲਤ,ਐਲ.ਈ.ਡੀ ਰਾਹੀਂ ਵੱਖ-ਵੱਖ ਆਸਾਮੀਆਂ ਬਾਰੇ ਸਕਿਲ ਕੋਰਸਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। 

          ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਵਲੋਂ ਆਦੇਸ਼ ਦਿੱਤੇ ਗਏ ਹਨ ਕਿ ਜਨਤਾ ਦੇ ਚੁਣੇ ਹੋਏ ਨੁਮਾਇੰਦੇ/ਸਰਪੰਚਾਂ, ਪੰਚਾਂ ਅਤ ਐਮ.ਸੀ ਨਾਲ ਰਾਵਤਾ ਕਾਇਮ ਕਰਦੇ ਹੋਏ ਉਨਾਂ ਦੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵਿਖੇ ਵਿਜ਼ਟ ਕਰਵਾਈ ਜਾਵੇ ਅਤੇ ਰੋਜਗਾਰ ਬਿਉਰੋ ਪਠਾਨਕੋਟ ਵਿਖੇ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਮੀਟਿੰਗ ਦੋਰਾਨ ਜਾਣਕਾਰੀ ਪ੍ਰਦਾਨ ਕੀਤੀ ਜਾਵੇ। 

        ਇਸ ਅਧੀਨ ਅੱਜ ਜਿਲ੍ਹਾ ਪਠਾਨਕੋਟ ਦੇ ਵੱਖ-ਵੱਖ ਬਲਾਕਾਂ ਦੇ ਕੁੱਝ ਸਰਪੰਚਾਂ ਦੀ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੋਰਾਨ ਗੁਰਮੇਲ ਸਿੰਘ ਜਿਲ੍ਹਾ ਰੋਜ਼ਗਾਰ ਜਨਰੇਸ਼ਨ ਹੁਨਰ ਵਿਕਾਸ ਅਤੇ ਟ੍ਰੇਨਿੰਗ ਅਫਸਰ ਵਲੋਂ ਸਰਪੰਚਾਂ ਨੂੰ ਰੋਜ਼ਗਾਰ ਬਿਉਰੋ ਪਠਾਨਕੋਟ ਵਿਖੇ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਰਪੰਚਾਂ ਨੂੰ ਕਿਹਾ ਕਿ ਉਹ ਇਨ੍ਹਾਂ ਸਹੂਲਤਾਂ ਬਾਰੇ ਪਿੰਡਾਂ ਦੇ ਸਮੂਹ ਵਸਨੀਕਾਂ ਨੂੰ ਜਾਣਕਾਰੀ ਦੇਣ ਤਾਂ ਜੋ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਸਕਣ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …