ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ) – ਹਰ ਸਾਲ 21 ਅਕਤੂਬਰ ‘ਸ਼ਹੀਦੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ ਡਾ. ਸੁਖਚੈਨ ਸਿੰਘ ਗਿੱਲ ਕਮਿਸ਼ਨਰ ਪੁਲਿਸ
ਅੰਮ੍ਰਿਤਸਰ ਜੁਗਰਾਜ ਸਿੰਘ ਏ.ਡੀ.ਸੀ.ਪੀ ਕਰਾਇਮ (ਨੋਡਲ ਅਫਸਰ) ਦੇ ਨਿਰਦੇਸ਼ਾਂ ਤਹਿਤ ਕਸ਼ਿਨਰੇਟ ਪੁਲਿਸ ਅੰਮ੍ਰਿਤਸਰ 15 ਤੋਂ 21 ਅਕਤੂਬਰ ਤੱਕ ਸ਼ਹੀਦੀ ਯਾਦਗਾਰੀ ਸਪਤਾਹ ਵਜੋਂ ਮਨਾ ਰਹੀ ਹੈ ਅਤੇ ਦੇਸ਼ ਦੀ ਖਾਤਰ ਸ਼ਹੀਦ ਹੋਣ ਵਾਲੇ ਸੂਰਬੀਰ ਯੋਧਿਆਂ ਨੂੰ ਯਾਦ ਕਰ ਰਹੀ ਹੈ ਅਤੇ ਸ਼ਰਧਾਂਜਲੀ ਭੇਟ ਕਰ ਰਹੀ ਹੈ।ਇਸ ਹਫਤੇ ਦੋਰਾਨ ਵੱਖ-ਵੱਖ ਗਤੀਵਿਧੀਆ ਕੀਤੀਆ ਜਾ ਰਹੀਆ ਹਨ।ਇਸੇ ਸਦਰੰਭ ਵਿੱਚ ਸ਼ਹੀਦਾਂ ਦੇ ਗੋਰਵਮਈ ਇਤਹਾਸ ਤੋਂ ਜਾਣੂ ਕਰਾਉਣ ਲਈ ਯੁਵਾ ਪੀੜੀ ਨੂੰ ਵੀ ਇਨ੍ਹਾਂ ਗਤੀਵਿਧੀਆ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਅੱਜ ਸਾਂਝ ਕੇਂਦਰ ਈਸਟ ਅਤੇ ਸਾਊਥ ਦੇ ਇੰਚਾਰਜ ਇੰਸ: ਪਰਮਜੀਤ ਸਿੰਘ, ਹੋਲਦਾਰ ਸਲਵੰਤ ਸਿੰਘ ਟਰੈਫਿਕ ਐਜੂਕੇਸ਼ਨ ਸੈਲ ਅਤੇ ਪੀ.ਆਰ.ਓ ਰਾਜੀਵ ਪਾਲ ਵੱਲੋ ਸ਼ਹੀਦੀ ਯਾਦਗਾਰੀ ਹਫਤੇ ਸਬੰਧੀ ਸਕੂਲ ਵਿਦਿਆਰਥੀਆ ਦੇ ਆਨ ਲਾਈਨ ਮੁਕਾਬਲੇ ਕਰਵਾਏ ਗਏ ਇਸ ਮੋਕੇ ਸ੍ਰੀ ਧਰਮਿੰਦਰ ਕੁਮਾਰ ਲੈਕਚਰਾਰ ਹਿੰਦੂ ਸਭਾ ਸਕੂਲ ਨੇ ਜੱਜ ਦੀ ਭੁਮਿਕਾ ਨਿਭਾਈ।ਜੋ ਪੋਸਟਰ ਮੈਕਿੰਗ ਪ੍ਰਤੀਯੋਗਤਾ ਵਿੱਚ
ਤਨਵੀ ਅਗਰਵਾਲ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਨੇ ਪਹਿਲਾ, ਪਲਕ ਜੋਸ਼ੀ ਪੁਲਿਸ ਡੀ.ਏ.ਵੀ ਪਬਲਿਕ ਸਕੂਲ, ਭਾਵਿਆ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਦੂਸਰਾ, ਨਸੀਮ ਖਾਨ ਹਿੰਦੂ ਸ਼ਭਾ ਸਕੂਲ ਨੇ ਤੀਸਰਾ ਅਤੇ ਨਿਸ਼ਾ ਅਸੌਕ ਵਾਟਿਕਾ ਪਬਲਿਕ ਸਕੂਲ ਨੇ ਕੰਸੋਲੇਸ਼ਨ ਸਥਾਨ ਹਾਸਲ ਕੀਤਾ।ਲੇਖ ਲੇਖਣ ਵਿੱਚ ਕਸ਼ਿਸ਼ਦੀਪ ਕੌਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸਕੈ. ਪਬਲਿਕ ਸਕੂਲ ਜੀ.ਟੀ ਰੋਡ ਨੇ ਪਹਿਲਾ, ਹਿਰਦੇਜੀਤ ਸਿੰਘ ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਨੇ ਦੂਸਰਾ, ਜੈਸ਼ਮੀਨ ਕੌਰ ਡੀ.ਡੀ.ਆਈ ਸਕੂਲ, ਰਾਜਲੀਨ ਕੌਰ ਰਿਯਾਨ ਇੰਟਰਨੈਸ਼ਨਲ ਸਕੂਲ ਨੇ ਤੀਸਰਾ ਅਤੇ ਹਰਸਿਫਤ ਕੌਰ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਕੰਸੋਲੇਸ਼ਨ ਸਥਾਨ ਹਾਸਲ ਕੀਤਾ।ਭਾਸ਼ਣ ਪ੍ਰਤੀਯੋਗਤਾ ਵਿੱਚ ਅਪਾਰਜੀਤ ਸਿੰਘ ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਨੇ ਪਹਿਲਾ, ਅਵਨੀਤ ਕੌਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਨੇ ਦੂਸਰਾ, ਹਰਲੀਨ ਕੌਰ ਰਾਯਨ ਇੰਟਰਨੈਸ਼ਨਲ ਸਕੂਲ, ਰਾਜਬੀਰ ਕੌਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਨੇ ਤੀਸਰਾ ਅਤੇ ਮਾਨਸੀ ਸ਼ਰਮਾ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਕੰਸੋਲੇਸ਼ਨ ਸਥਾਨ ਹਾਸਲ ਕੀਤਾ।ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਬਾਖੂਬੀ ਮੁਜਾਹਰਾ ਕੀਤਾ।ਜੇਤੂ ਵਿਦਿਆਰਥੀਆ ਨੂੰ ਵਿਸ਼ੇਸ ਸਮਾਗਮ ਦੋਰਾਨ ਇਨਾਮ ਅਤੇ ਸਰਟੀਫਿਕੇਟ ਦਿੱਤੇ ਜਾਣਗੇ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media