Friday, September 25, 2026

ਲੋਕ ਡੇਂਗੂ ਦੇ ਫੈਲਾਅ ਤੋਂ ਸੁਚੇਤ ਰਹਿਣ- ਹੁਣ ਤੱਕ 16 ਕੇਸ ਆਏ ਸਾਹਮਣੇ – ਡਿਪਟੀ ਕਮਿਸ਼ਨਰ

ਨਗਰ ਨਿਗਮ ਤੇ ਨਗਰ ਕੌਂਸਲਾਂ ਵਲੋਂ ਫੌਗਿੰਗ ਸੋਮਵਾਰ ਤੋਂ

ਕਪੂਰਥਲਾ, 22 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਡੇਂਗੂ ਦੇ ਫੈਲਾਅ ਤੋਂ ਸੁਚੇਤ ਰਹਿਣ ਕਿਉਂਕਿ ਜਿਲੇ ਅੰਦਰ ਡੇਂਗੂ ਦੇ 16 ਕੇਸ ਸਾਹਮਣੇ ਆ ਚੁੱਕੇ ਹਨ।
               ਆਪਣੇ ਹਫਤਾਵਾਰੀ ਫੇਸਬੁੱਕ ਸ਼ੈਸ਼ਨ ਦੌਰਾਨ ਲੋਕਾਂ ਦੇ ਰੂਬਰੂ ਹੁੰਦਿਆਂ ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਤੋਂ ਬਚਾਅ ਲਈ ਘਰਾਂ ਅੰਦਰ ਪਾਣੀ ਇਕੱਠਾ ਨਾ ਹੋਣ ਦੇਣ ਅਤੇ ਡੇਂਗੂ ਦੇ ਲੱਛਣ ਹੋਣ `ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ।
                 ਉਨਾਂ ਦੱਸਿਆ ਕਿ ਸੋਮਵਾਰ ਤੋਂ ਸਾਰੇ ਸ਼ਹਿਰ ਅੰਦਰ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਵਲੋਂ ਫੌਗਿੰਗ ਦੁਬਾਰਾ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ।ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜਿਲੇ ਅੰਦਰ ਕਰੋਨਾ ਦੀ ਰਫਤਾਰ ਮੱਠੀ ਪਈ ਹੈ ਅਤੇ ਕੇਸ ਘਟਣ ਦੇ ਨਾਲ-ਨਾਲ ਪਿਛਲੇ 5 ਦਿਨਾਂ ਤੋਂ ਜਿਲੇ ਅੰਦਰ ਕੋਈ ਮੌਤ ਨਹੀਂ ਹੋਈ ਹੈ।ਲੋਕ ਕਰੋਨਾ ਦੀ ਰਫਤਾਰ ਘੱਟ ਹੋਣ ਕਾਰਨ ਅਵੇਸਲੇ ਨਾ ਹੋਣ ਕਿਉਂਕਿ ਤਿਉਹਾਰਾਂ ਦੇ ਮੌਸਮ ਦੌਰਾਨ ਨਵੰਬਰ ਦੇ ਅੰਤ ਤੱਕ ਦੁਬਾਰਾ ਇਸ ਦੇ ਦੁਬਾਰਾ ਤੇਜੀ ਫੜਨ ਦੀ ਸ਼ੰਕਾ ਹੈ।ਕਰਫਿਊ ਦੇ ਦਿਨਾਂ ਵਾਂਗ ਦੁਕਾਨਾਂ ਦੇ ਬਾਹਰ ਲਾਇਨਾਂ ਲਗਾ ਕੇ ਖਰੀਦਦਾਰੀ ਕੀਤੀ ਜਾਵੇ।ਦੁਕਾਨਦਾਰ ਵੀ ਕਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ।ਉਨਾਂ ਕਿਹਾ ਕਿ ਦੁਕਾਨਾਂ, ਘਰਾਂ ਅੰਦਲਰ ਵੈਂਟੀਲੇਸ਼ਨ ਦਾ ਖਾਸ ਖਿਆਲ ਰੱਖਿਆ ਜਾਵੇ।
                     ਉਨਾਂ ਕਿਹਾ ਕਿ ਜਦ ਤੱਕ ਵੈਕਸੀਨ ਨਹੀਂ ਆਉਂਦੀ ਤਾਂ ਉਸ ਸਮੇਂ ਤੱਕ ਲੋਕ ਪੂਰੀ ਤਰਾਂ ਮੁਸਤੈਦ ਰਹਿਣ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …