ਪਠਾਨਕੋਟ, 22 ਅਕਤੂਬਰ (ਪੰਜਾਬ ਪੋਸਟ ਬਿਊਰੋ) – ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਨਰੋਟ ਜੈਮਲ ਸਿੰਘ-ਕਮ- ਸਹਾਇਕ ਚੋਣਕਾਰ ਰਜਿਸਟ੍ਰੇਸ਼ਨ
ਅਫਸਰ-1, ਹਲਕਾ 002 ਭੋਆ (ਅ.ਜ) ਸੁਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਾਨ-ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ (ਜਿਸ ਦੇ ਨੰਬਰ ਦੀ ਸ਼ੁਰੂਆਤ ਪੀ.ਬੀ ਤੋਂ ਹੁੰਦੀ ਹੈ) ਨੂੰ 10 ਅੰਕਾਂ ਵਾਲੇ ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ ਵਿੱਚ ਤਬਦੀਲ ਕਰਨ ਦੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਅਤੇ 10 ਅੰਕਾਂ ਵਾਲੇ ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ ਪ੍ਰਿੰਟ ਹੋ ਚੱੱਕੇ ਹਨ ਅਤੇ ਇਹ ਵੋਟਰ ਫੋਟੋ ਸ਼ਨਾਖਤੀ ਕਾਰਡ ਸਬੰਧਤ ਵੋਟਰਾਂ ਨੂੰ ਬੀ.ਐਲ.ਓ ਰਾਹੀਂ ਵੰਡੇ ਜਾ ਰਹੇ ਹਨ।
ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸੁਰੇਸ਼ ਕੁਮਾਰ,, ਨਰੋਟ ਜੈਮਲ ਸਿੰਘ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ-1, ਹਲਕਾ 002 ਭੋਆ (ਅ.ਜ) ਵਲੋਂ ਜਿਨ੍ਹਾਂ ਵਿਅਕਤੀਆਂ ਪਾਸ ਨਾਨ-ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ (ਜਿਸ ਦੇ ਨੰਬਰ ਦੀ ਸ਼ੁਰੂਆਤ ਪੀ.ਬੀ ਤੋਂ ਹੁੰਦੀ ਹੈ) ਮੌਜੂਦ ਹਨ, ਨੂੰ ਅਪੀਲ ਕੀਤੀ ਗਈ ਹੈ ਕਿ ਹਲਕਾ 002 ਭੋਆ (ਅ.ਜ) ਅਧੀਨ ਆਉਂਦੇ ਪੋਲਿੰਗ ਏਰੀਏ ਵਿਚਲੇ ਬੀ.ਐਲ.ਓ ਵੱਲੋਂ 10 ਅੰਕਾਂ ਵਾਲੇ ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ ਉਨ੍ਹਾਂ ਨੂੰ ਵੰਡੇ ਜਾਣਗੇ ਅਤੇ ਉਹ ਉਨ੍ਹਾਂ ਵੋਟਰ ਫੋਟੋ ਸ਼ਨਾਖਤੀ ਕਾਰਡਾਂ ਨੂੰ ਪ੍ਰਾਪਤ ਕਰ ਲੈਣ ਅਤੇ ਭਵਿੱਖ ਵਿੱਚ ਇਸੇ ਵੋਟਰ ਫੋਟੋ ਸ਼ਨਾਖਤੀ ਕਾਰਡ ਦੀ ਵਰਤੋਂ ਕਰਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media