Friday, September 18, 2026

ਡੀ.ਪੀ.ਈ ਬੇਰੋਜ਼ਗਾਰ ਅਧਿਆਪਕ ਯੂਨੀਅਨ 25 ਨੂੰ ਫੂਕੇਗੀ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦਾ ਪੁਤਲਾ

ਅੰਮ੍ਰਿਤਸਰ, 23 ਅਕਤੂਬਰ (ਸੰਧੂ) – ਆਲ ਪੰਜਾਬ ਬੇਰੁਜ਼ਗਾਰ ਡੀ.ਪੀ.ਈ ਅਧਿਆਪਕਾਂ ਦਾ ਟੈਂਕੀ ਧਰਨਾ ਅੱਜ 37ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਮਾਨਤਾ ਪ੍ਰਾਪਤ ਕੋਚ ਤੇ ਯੂਨੀਅਨ ਆਗੂ ਕੋਚ ਰਾਜਨ ਕੁਮਾਰ ਸੂਰਯਵੰਸ਼ੀ ਨੇ ਦੱਸਿਆ ਕਿ ਸੂਬਾ ਪ੍ਰਧਾਨ ਜਗਸੀਰ ਸਿੰਘ ਘੁਮਾਣ ‘ਤੇ ਆਧਾਰਿਤ ਇਕ ਪ੍ਰਤੀਨਿਧੀ ਮੰਡਲ ਦੀ 8 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਪੈਨਲ ਨਾਲ ਮੀਟਿੰਗ ਹੋਈ ਸੀ।ਜਿਸ ਵਿੱਚ ਸੂਬਾ ਕਮੇਟੀ ਨੂੰ ਸਿੱਖਿਆ ਮੰਤਰੀ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਸੀ ਕਿ 873 ਪੋਸਟਾਂ ਵਿਚ ਸ਼ੋਧ ਕਰਕੇ 1000 ਪੋਸਟ ਦਾ ਹੋਰ ਵਾਧਾ ਕਰਕੇ 1873 ਕੀਤੀਆਂ ਜਾਣਗੀਆਂ।ਸੂਰਯਵੰਸ਼ੀ ਅਨੁਸਾਰ ਪਟਿਆਲਾ ਦੇ ਬਾਰਾਂਦਾਰੀ ਗਾਰਡਨ ਵਿਚ ਆਲ ਪੰਜਾਬ ਬੇਰੁਜ਼ਗਾਰ ਡੀ.ਪੀ.ਈ ਅਧਿਆਪਕ ਯੂਨੀਅਨ, ਬੇਰੁਜ਼ਗਾਰ ਟੈਟ ਪਾਸ ਬੀ.ਐਡ ਅਧਿਆਪਕ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਐਸੋਸੀਏਸ਼ਨ ਦੀ ਸੂਬਾ ਪੱਧਰੀ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਡੀ.ਪੀ.ਈ ਅਧਿਆਪਕ ਯੂਨੀਅਨ ਦੀਆਂ 873 ਪੋਸਟਾਂ ਵਿੱਚ ਇੱਕ ਹਜ਼ਾਰ ਪੋਸਟਾਂ ਦਾ ਹੋਰ ਵਾਧਾ ਕਰਵਾਉਣ, ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀਆਂ ਹਿੰਦੀ, ਪੰਜਾਬੀ, ਐਸ.ਐਸ.ਟੀ ਪੋਸਟਾਂ ਵਿੱਚ ਵਾਧਾ ਕਰਨ ਅਤੇ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕਰਵਾਉਣ ਦੀਆਂ ਮੁੱਖ ਮੰਗਾਂ ਨੂੰ ਵਿਚਾਰਿਆ ਗਿਆ।ਯੂਨੀਅਨ ਵਲੋਂ ਇਹ ਫੈਸਲਾ ਕੀਤਾ ਗਿਆ ਕਿ ਆਉਣ ਵਾਲੀ 25 ਅਕਤੂਬਰ ਦਿਨ ਐਤਵਾਰ ਨੂੰ ਦੁਸਹਿਰੇ ਵਾਲੇ ਦਿਨ ਪਟਿਆਲੇ ਵਿੱਚ ਮੋਤੀ ਮਹਿਲ ਦੇ ਅੱਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਪੁਤਲਾ ਫੂਕਿਆ ਜਾਵੇਗਾ।
                 ਇਸ ਮੌਕੇ ਜਗਸੀਰ ਘੁਮਾਣ, ਹਰਦੀਪ ਪਾਤੜਾਂ, ਰੋਹਿਤ, ਅਬਦੁਲ, ਸੰਦੀਪ, ਗੁਰਪ੍ਰੀਤ, ਰਣਬੀਰ, ਅਮਨ ਸੇਖਾ, ਮੈਡਮ ਰਾਜਵਿੰਦਰ, ਸੰਦੀਪ ਗਿੱਲ, ਕੁਲਵਿੰਦਰ ਨਦਾਮਪੁਰ ਆਦਿ ਸਾਥੀ ਹਾਜ਼ਰ ਸਨ।

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …