ਅੰਮ੍ਰਿਤਸਰ, 24 ਅਕਤੂਬਰ (ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਇਜ਼ ਐਸੋਸੀਏਸ਼ਨ ਚੋਣਾਂ ਸਬੰਧੀ ਡੈਮੋਕਰੈਟਿਕ ਇੰਪਲਾਇਜ਼ ਫਰੰਟ
ਦੀ ਸਮੁੱਚੀ ਟੀਮ ਵੱਲੋਂ ਕਨਵੀਨਰ ਜਗੀਰ ਸਿੰਘ ਦੀ ਅਗਵਾਈ ਵਿੱਚ ਚੋਣ ਪ੍ਰਚਾਰ ਜਾਰੀ ਹੈ।ਅੱਜ ਉਨਾਂ ਵਲੋਂ ਪ੍ਰਬੰਧਕੀ ਬਲਾਕ, ਪ੍ਰੈਸ ਤੇ ਪ੍ਰਕਾਸ਼ਨ ਵਿਭਾਗ, ਭਾਈ ਗੁਰਦਾਸ ਲਾਇਬ੍ਰੇਰੀ, ਨਿਊ ਲੈਕਚਰ ਥਿਏਟਰ ਆਦਿ ਵਿਭਾਗਾਂ ਦਾ ਦੌਰਾ ਕਰਕੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਡੈਮੋਕਰੈਟਿਕ ਇੰਪਲਾਇਜ਼ ਫਰੰਟ ਦੀ ਸਮੁੱਚੀ ਟੀਮ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ।
ਪ੍ਰਧਾਨਗੀ ਅਹੁੱਦਾ ਉਮੀਦਵਾਰ ਮੈਡਮ ਹਰਵਿੰਦਰ ਕੌਰ, ਸਕੱਤਰ ਅਹੁਦਾ ਉਮੀਦਵਾਰ ਰਜ਼ਨੀਸ਼ ਭਾਰਦਵਾਜ਼ ਨੇ ਕਿਹਾ ਕਿ ਉਹ ਚੋਣ ਪ੍ਰਚਾਰ ਵਿੱਚ ਵਿਰੋਧੀਆਂ ਨਾਲੋਂ ਅੱਗੇ ਹਨ।ਜਿਸ ਦੇ ਲਈ ਉਨਾਂ ਦੇ ਸਾਥੀ ਦਿਨ ਰਾਤ ਕਰੜੀ ਮਿਹਨਤ ਕਰ ਰਹੇ ਹਨ।
ਇਸ ਮੌਕੇ ਪ੍ਰੀਆ ਅਨਮੋਲ, ਸੁਖਵੰਤ ਸਿੰਘ, ਹਰਪਾਲ ਸਿੰਘ, ਕੰਵਲਜੀਤ ਕੁਮਾਰ, ਸੁਖਵਿੰਦਰ ਸਿੰਘ, ਮੋਹਨਦੀਪ ਸਿੰਘ, ਕਰਨ ਕਲਿਆਣੀ, ਗੁਰਪ੍ਰੀਤ ਸਿੰਘ, ਅਮਰਪਾਲ ਸਿੰਘ, ਸ਼ਾਮ ਸਿੰਘ, ਕੁਲਜਿੰਦਰ ਸਿੰਘ ਬੱਲ, ਰੂਪ ਚੰਦ, ਹਰਚਰਨ ਸਿੰਘ, ਜਿਲ੍ਹੇ ਸਿੰਘ ਤੇ ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media