Friday, April 10, 2026

ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੈਟਿਕ ਫਰੰਟ ਨੂੰ ਜਿਤਾਉਣ ਦੀ ਅਪੀਲ

ਅੰਮ੍ਰਿਤਸਰ, 24 ਅਕਤੂਬਰ (ਸੰਧੂ) – ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੈਟਿਕ ਫਰੰਟ ਦੀ ਟੀਮ ਕਨਵੀਨਰ ਬਲਵੀਰ ਸਿੰਘ ਗਰਚਾ ਦੀ ਅਗਵਾਈ ਵਿੱਚ ਜੀ.ਐਨ.ਡੀ.ਯੂ ਦੇ ਵੱਖ-ਵੱਖ ਵਿਭਾਗਾਂ ਦੇ ਚੋਣ ਦੌਰੇ ਦੌਰਾਨ ਜਿੱਤ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।ਇਸ ਦੌਰਾਨ ਪ੍ਰਧਾਨਗੀ ਅਹੁੱਦਾ ਉਮੀਦਵਾਰ ਹਰਦੀਪ ਸਿੰਘ ਨਾਗਰਾ, ਸਕੱਤਰ ਅਹੁਦਾ ਉਮੀਦਵਾਰ ਮਨਪ੍ਰੀਤ ਸਿੰਘ, ਹਰਦੀਪ ਸਿੰਘ, ਤੇਜਵੰਤ ਸਿੰਘ, ਅਰਜਿੰਦਰ ਸਿੰਘ ਆਦਿ ਨੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਉਨਾਂ ਦੇ ਫਰੰਟ ਨੂੰ ਜਿਤਾਉਣ ਦੀ ਅਪੀਲ ਕੀਤੀ।
                    ਇਸ ਮੌਕੇ ਪ੍ਰਗਟ ਸਿੰਘ, ਰੇਸ਼ਮ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਹਿੰਦਰ ਕੁਮਾਰ ਸ਼ਰਮਾ, ਪ੍ਰੀਤਮ ਚੰਦ, ਭੋਮਾ ਰਾਮ, ਤਰਸੇਮ ਸਿੰਘ, ਗੁਰਸ਼ਰਨ ਸਿੰਘ, ਬਦਰੀ ਨਾਥ ਤੇ ਸੁਰਜੀਤ ਸਿੰਘ ਰੰਧਾਵਾ ਆਦਿ ਹਾਜ਼ਰ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …