Wednesday, April 15, 2026

ਕਪੂਰਥਲਾ ਜਿਲੇ ‘ਚ ਝੋਨੇ ਦੀ ਖਰੀਦ 7 ਲੱਖ ਮੀਟਰਕ ਟਨ ਨੂੰ ਟੱਪੀ

ਹੁਣ ਤੱਕ ਕਿਸਾਨਾਂ ਨੂੰ ਹੋਈ 1170.92 ਕਰੋੜ ਰੁਪੈ ਦੀ ਅਦਾਇਗੀ

ਕਪੂਰਥਲਾ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਲਈ ਕੀਤੇ ਪੁਖਤਾ ਪ੍ਰਬੰਧਾਂ ਦੇ ਸਦਕਾ ਜਿਲੇ ‘ਚ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ।26 ਅਕਤੂਬਰ ਤੱਕ ਜਿਲੇ ‘ਚ ਝੋਨੇ ਦੀ ਖਰੀਦ 7 ਲੱਖ ਮੀਟਰਿਕ ਟਨ ਨੂੰ ਪਾਰ ਕਰ ਗਈ ਹੈ।ਹੁਣ ਤੱਕ ਜਿਲੇ ‘ਚ 720658 ਮੀਟਰਕ ਟਨ ਝੋਨੇ ਦੀ ਖਰੀਦ ਹੋਈ ਹੈ ਅਤੇ ਰੋਜ਼ਾਨਾ 22 ਹਜ਼ਾਰ ਮੀਟਰਕ ਟਨ ਝੋਨਾ ਮੰਡੀਆਂ ‘ਚ ਖਰੀਦ ਲਈ ਆ ਰਿਹਾ ਹੈ।
                   ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਕਪੂਰਥਲਾ ਜਿਲੇ ਨੇ ਇਸ ਵਾਰ ਝੋਨੇ ਦੀ ਖਰੀਦ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ ਅਤੇ ਖਰੀਦ ਦੇ 48 ਘੰਟੇ ਦੇ ਅੰਦਰ-ਅੰਦਰ ਹੀ ਲਿਫਟਿੰਗ ਤੇ ਅਦਾਇਗੀ ਯਕੀਨੀ ਬਣਾਈ ਗਈ ਹੈ।ਉਨਾਂ ਕਿਹਾ ਕਿ ਹੁਣ ਤੱਕ ਖਰੀਦ ਕੀਤੇ ਝੋਨੇ ਵਿਚੋਂ 695781 ਮੀਟਰਕ ਟਨ ਦੀ ਚੁੱਕਾਈ ਹੋ ਚੁੱਕੀ ਹੈ, ਜੋ ਕਿ ਨਿਰਧਾਰਿਤ ਮਾਪਦੰਡਾਂ ਅਨੁਸਾਰ 107 ਫੀਸਦੀ ਬਣਦੀ ਹੈ।
                   ਡਿਪਟੀ ਕਮਿਸ਼ਨਰ ਨੇ ਇਸ ਗੱਲ `ਤੇ ਤਸੱਲੀ ਜਤਾਈ ਕਿ ਕਪੂਰਥਲਾ ਜਿਲੇ ਵਲੋਂ ਸੂਬੇ ਭਰ ਨਾਲੋਂ ਜਿਆਦਾ ਅਦਾਇਗੀ ਕਰ ਦਿੱਤੀ ਗਈ ਹੈ, ਜੋ ਕਿ ਕੁੱਲ 1170.92 ਕਰੋੜ ਰੁਪੈ ਹੈ।ਉਨਾਂ ਦੱਸਿਆ ਕਿ ਕੁੱਲ ਖਰੀਦ ਕੀਤੇ ਝੋਨੇ ਦੇ ਇਵਜ਼ ਵਿਚ ਕਿਸਾਨਾਂ ਨੂੰ ਬਣਦੀ ਕੁੱਲ ਰਕਮ 1273.79 ਕਰੋੜ ਵਿਚੋਂ 1170.92 ਕਰੋੜ ਦੀ ਅਦਾਇਗੀ ਨਾਲ ਹੁਣ ਤੱਕ 92 ਫੀਸਦੀ ਅਦਾਇਗੀ ਹੋ ਚੁੱਕੀ ਹੈ।
              ਸਰਕਾਰੀ ਖਰੀਦ ਏਜੰਸੀਆਂ ਵਿਚੋਂ ਸਭ ਤੋਂ ਵੱਧ ਪਨਗਰੇਨ ਨੇ 314451 ਮੀਟਰਕ ਟਨ, ਮਾਰਕਫੈਡ ਨੇ 216761 ਮੀਟਰਕ ਟਨ, ਪਨਸਪ ਨੇ 122693 ਮੀਟਰਕ ਟਨ ਤੇ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਨੇ 56840 ਮੀਟਰਕ ਟਨ ਝੋਨੇ ਦੀ ਖ੍ਰੀਦ ਕੀਤੀ ਹੈ।ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਚੁੱਕਣ ਦੇ ਮਕਸਦ ਨਾਲ ਸਰਕਾਰੀ ਖ੍ਰੀਦ ਏਜੰਸੀਆਂ ਵਲੋਂ 30 ਨਵੰਬਰ ਤੱਕ ਘੱਟੋ ਘੱਟ ਸਮਰਥਨ ਮੁੱਲ `ਤੇ ਖਰੀਦ ਕੀਤੀ ਜਾਵੇਗੀ।
ਇਹ ਵੀ ਦੱਸਣਯੋਗ ਹੈ ਕਿ ਜਿਲੇ ‘ਚ ਪ੍ਰਾਈਵੇਟ ਖਰੀਦਦਾਰਾਂ ਵਲੋਂ ਕੇਵਲ 59 ਮੀਟਰਕ ਟਨ ਝੋਨੇ ਦੀ ਖ੍ਰੀਦ ਕੀਤੀ ਗਈ ਹੈ, ਜੋ ਕਿ ਕੁੱਲ ਖਰੀਦ ਦਾ 0.01 ਫੀਸਦੀ ਬਣਦਾ ਹੈ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …