Thursday, November 5, 2026

ਕਾਂਜਲੀ ਵੈਟ ਲੈਂਡ ਵਿਖੇ ਸੈਰ ਸਪਾਟੇ ਦੇ ਮੁੜ ਉਭਾਰ ਲਈ ਵਿਆਪਕ ਯੋਜਨਾਬੰਦੀ

ਡਿਪਟੀ ਕਮਿਸ਼ਨਰ ਵਲੋਂ `ਡੀ.ਪੀ.ਆਰ ਤਿਆਰ ਕਰਨ ਬਾਰੇ ਮੀਟਿੰਗ

ਕਪੂਰਥਲਾ, 29 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲਾ ਪ੍ਰਸ਼ਾਸ਼ਨ ਵਲੋਂ ਕਾਂਜਲੀ ਵੈਟਲੈਂਡ ਨੂੰ ਮੁੜ ਸੈਰ ਸਪਾਟੇ ਦੇ ਕੇਂਦਰ ਵਜੋਂ ਉਭਾਰਨ ਲਈ ਵਿਆਪਕ ਯੋਜਨਾਬੰਦੀ ਉਲੀਕੀ ਜਾ ਰਹੀ ਹੈ।ਜਿਸ ਤਹਿਤ ਨਾ ਸਿਰਫ ਕਾਂਜਲੀ ਵਿਖੇ ਸੈਲਾਨੀਆਂ ਦੇ ਆਕਰਸ਼ਨ ਲਈ ਬੁਨਿਆਦੀ ਢਾਂਚੇ ਨੂੰ ਵਿਕਸਤ ਕੀਤਾ ਜਾ ਰਿਹਾ ਹੈ, ਉਥੇ ਹੀ ਬੋਟਿੰਗ, ਸੈਰਗਾਹ, ਵਾਕ ਵੇਅ, ਰੈਸਟੋਰੈਂਟ ਜਿਹੀਆਂ ਸਹੂਲਤਾਂ ਪ੍ਰਦਾਨ ਕਰਨ ਬਾਰੇ ਵੀ `ਡਿਟੇਲ ਪ੍ਰਾਜੈਕਟ ਰਿਪੋਰਟ` ਇਕ ਹਫਤੇ ਅੰਦਰ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਹਨ।
             ਅੱਜ ਇਸ ਸਬੰਧੀ ਜਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਕਾਂਜਲੀ ਵੈਟਲੈਂਡ ਮੈਨਟੇਨੈਂਸ ਤੇ ਡਿਵੈਲਪਮੈਂਟ ਸੁਸਾਇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਕਪੂਰਥਲਾ ਜਿਲੇ ਦੇ ਇਸ ਵਿਸ਼ਵ ਪੱਧਰੀ ਸੈਰ ਸਪਾਟਾ ਕੇਂਦਰ ਨੂੰ ਸੁਰਜੀਤ ਕੀਤਾ ਜਾਵੇਗਾ।
                ਉਨਾਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ ਦੀ ਅਗਵਾਈ ਵਾਲੀ ਸੁਸਾਇਟੀ ਨੂੰ ਕਿਹਾ ਕਿ ਉਹ ਵੈਟਲੈਂਡ ਵਿਖੇ ਕੈਫੇ, ਰੈਸਟੋਰੈਂਟ, 3 ਕਿਲੋਮੀਟਰ ਲੰਬੀ ਸੈਰਗਾਹ, ਬੋਟਿੰਗ ਆਦਿ ਬਾਰੇ ਵੱਖ-ਵੱਖ ਸੰਭਾਵਨਾਵਾਂ ਦੀ ਤਲਾਸ਼ ਕਰੇ।ਇਸ ਲਈ ਡਰੇਨਜ਼, ਜੰਗਲਾਤ, ਜੰਗੀਲ ਜੀਵ ਸੁਰੱਖਿਆ, ਮੱਛੀ ਪਾਲਣ, ਲੋਕ ਨਿਰਮਾਣ ਵਿਭਾਗ, ਸੈਰ ਸਪਾਟਾ, ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹ ਆਪੋ ਆਪਣੇ ਵਿਭਾਗ ਨਾਲ ਸਬੰਧਿਤ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ।
              ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਰਾਟਾਂ ਦੀ ਮੁਰੰਮਤ ਦਾ ਕੰਮ 27 ਲੱਖ ਰੁਪੈ ਦੀ ਲਾਗਤ ਨਾਲ ਮੁਕੰਮਲ ਕਰਕੇ ਇਕ ਘਰਾਟ ਦੀ ਸਫਲ ਟੈਸਟਿੰਗ ਵੀ ਕੀਤੀ ਜਾ ਚੁੱਕੀ ਹੈ।ਇਸ ਤੋਂ ਇਲਾਵਾ ਵਾਕ ਵੇਅ ਅਤੇ ਸਾਇਕਲ ਟਰੈਕ ਦਾ ਕੰਮ ਵੀ 35 ਫੀਸਦੀ ਮੁਕੰਮਲ ਕੀਤਾ ਜਾ ਚੁੱਕਾ ਹੈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐਸ.ਪੀ ਆਂਗਰਾ, ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ ਤੇ ਵੱਖ-ਵੱੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …