Friday, September 25, 2026

ਸੋਨੀ ਵੱਲੋਂ ਸੁਪਰ ਸਕਰ ਮਸ਼ੀਨ ਖਰੀਦਣ ਲਈ ਕਾਰਪੋਰੇਸ਼ਨ ਨੂੰ ਦਿੱਤੇ 50 ਲੱਖ ਰੁਪਏ

ਸਿਟੀ ਵਾਲਮੀਕਿ ਧਰਮਸ਼ਾਲਾ ਸੁਧਾਰ ਸਭਾ ਨੂੰ ਵੀ ਦਿੱਤੇ 7 ਲੱਖ ਰੁਪਏ

ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਅਤੇੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਕੇਂਦਰੀ ਹਲਕੇ ਦੀ ਸੀਵਰੇਜ਼ ਸਬੰਧੀ ਸਮੱਸਿਆ ਦਾ ਪੱਕਾ ਹੱਲ ਕਰਦੇ ਹੋਏ ਇਸ ਹਲਕੇ ਲਈ ਸੁਪਰ ਸ਼ਕਰ ਮਸ਼ੀਨ ਖਰੀਦਣ ਲਈ ਨਗਰ ਨਿਗਮ ਨੂੰ 50 ਲੱਖ ਰੁਪਏ ਦਾ ਚੈਕ ਦਿੱਤਾ ਹੈ।ਉਨਾਂ ਕਿਹਾ ਕਿ ਸ਼ਹਿਰ ਦਾ ਇਹ ਅੰਦਰੂਨੀ ਹਿੱਸੇ ‘ਚ ਪੁਰਾਣੇ ਸੀਵਰੇਜ਼ ਕਾਰਨ ਲੋਕਾਂ ਨੂੰ ਕਈ ਵਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ।ਪਰ ਹੁਣ ਸੀਵਰੇਜ਼ ਦੀ ਸਫਾਈ ਲਈ ਇਸ ਹਲਕੇ ਨੂੰ ਇਕ ਮਸ਼ੀਨ ਖਰੀਦ ਕੇ ਦਿੱਤੀ ਜਾਵੇਗੀ, ਜੋ ਕੇਵਲ ਕੇਂਦਰੀ ਹਲਕੇ ਦੇ ਸੀਵਰੇਜ਼ ਦੀ ਸਾਫ਼ ਸਫ਼ਾਈ ਲਈ ਕੰਮ ਕਰੇਗੀ।ਇਸ ਨਾਲ ਸੀਵਰੇਜ ਦੀ ਸਮੱਸਿਆ ਦਾ ਹੱਲ ਕੁੱਝ ਘੰਟਿਆਂ ਵਿਚ ਹੀ ਸੰਭਵ ਹੋ ਸਕੇਗਾ। ਉਨਾਂ ਕਿਹਾ ਕਿ ਸ਼ਹਿਰ ਅਤੇ ਸੀਵਰੇਜ਼ ਦੀ ਸਫਾਈ ਰੱਖਣ ਲਈ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ।
             ਇਸੇ ਦੌਰਾਨ ਮੰਤਰੀ ਸੋਨੀ ਨੇ ਵਾਰਡ ਨੰ: 49 ਦੇ ਇਲਾਕੇ ‘ਚ ਸਥਿਤ ਸਿਟੀ ਵਾਲਮੀਕਿ ਧਰਮਸ਼ਾਲਾ ਸੁਧਾਰ ਸਭਾ ਦਾ ਉਦਘਾਟਨ ਕੀਤਾ ਅਤੇ ਧਰਮਸ਼ਾਲਾ ਸੁਧਾਰ ਸਭਾ ਨੂੰ 7 ਲੱਖ ਰੁਪਏ ਚੈਕ ਵੀ ਦਿੱਤਾ।
                ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਚੇਅਰਮੈਨ ਮਹੇਸ਼ ਖੰਨਾ, ਯੁਵਾ ਨੇਤਾ ਪਰਮਜੀਤ ਸਿੰਘ ਚੋਪੜਾ, ਕੌਂਸਲਰ ਸੁਨੀਲ ਕੁਮਾਰ ਕੋਂਟੀ, ਵਿਸ਼ਾਲ ਗਿੱਲ ਅਤੇ ਨਗਰ ਨਿਗਮ ਦੇ ਉਚ ਅਧਿਕਾਰੀ ਵੀ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …