Friday, September 25, 2026

ਮੇਅਰ ਤੇ ਨਿਗਮ ਕਮਿਸ਼ਨਰ ਨੇ ਸੀਵਰਮੈਨਾਂ ਨੂੰ ਵੰਡੀਆਂ ਸੁਰੱਖਿਆ ਕਿੱਟਾਂ

ਸੀਵਰਮੈਨਾਂ ਦੀ ਸਿਹਤ ਅਤੇ ਸੁਰੱਖਿਆ ਨਗਰ ਨਿਗਮ ਲਈ ਹੈ ਅਹਿਮ – ਮੇਅਰ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿੱਤਲ ਵਲੋਂ ਕੰਪਨੀ ਬਾਗ ਜੋਨ ਵਿਖੇ ਨਗਰ ਨਿਗਮ ਦੇ ਉਤਰੀ ਜੋਨ ਅਧੀਨ ਕੰਮ ਕਰ ਰਹੇ ਸੀਵਰਮੈਨ ਸਟਾਫ਼ ਨੂੰ ਡਿਊਟੀ ਦੌਰਾਨ ਸੁਰੱਖਿਆ ਲਈ ਲਾਈਫ਼ ਸੇਫਟੀ ਕਿੱਟਾਂ ਅਤੇ ਹੋਰ ਸਾਜ਼ੋ ਸਮਾਨ ਵੰਡਿਆ ਗਿਆ। ਇਹਨਾਂ ਸੇਫਟੀ ਕਿੱਟਾਂ ਵਿੱਚ ਏਅਰ ਫਿਲਟਰ ਮਾਸਕ, ਰਬਰ ਗਲਵਜ਼, ਜੈਕਟਾਂ, ਰੇਨਕੋਟ, ਗੰਮਬੂਟ, ਸੇਫਟੀ ਬੈਲਟ, ਟਾਰਚਾਂ, ਐਲ.ਈ.ਡੀ ਲਾਈਟ ਵਾਲੇ ਹੈਲਮੇਟ, ਐਲਮੀਨਿਅਮ ਦੀਆਂ ਪੌੜੀਆਂ, ਪਲਾਸਟਿਕ ਰੱਸੀਆਂ, ਟ੍ਰੈਫਿਕ ਕੋਨ, ਕੌਸ਼ਨ ਟੇਪ, ਆਕਸੀਜਨ ਸਲੰਡਰ ਕਿੱਟਾਂ ਆਦਿ ਸ਼ਾਮਿਲ ਹਨ।
                     ਮੇਅਰ ਰਿੰਟੂ ਨੇ ਕਿਹਾ ਕਿ ਸੀਵਰੇਜ਼ਮੈਨ ਸਟਾਫ਼ ਦਾ ਸ਼ਹਿਰ ਦੀ ਸੀਵਰੇਜ਼ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਅਹਿਮ ਸਥਾਨ ਰੱਖਦੇ ਹਨ।ਕੋਵਿਡ-19 ਕਰੋਨਾ ਮਹਾਮਾਰੀ ਦੌਰਾਨ ਵੀ ਸੀਵਰੇਜ਼ਮੈਨਾਂ ਵਲੋਂ ਸੀਵਰੇਜ਼ ਪ੍ਰਣਾਲੀ ਨੂੰ ਦਰੁੱਸਤ ਰੱਖਣ ਲਈ ਦਿਨ ਰਾਤ ਸੇਵਾ ਕੀਤੀ ਗਈ ਹੈ ਅਤੇ ਆਪਣੀ ਡਿਊਟੀ ਨੂੰ ਬਾਖੁਬੀ ਅਜ਼ਾਮ ਦਿੱਤਾ ਹੈ ।ਇਸ ਲਈ ਨਗਰ ਨਿਗਮ ਦਾ ਵੀ ਆਪਣੇ ਕਰਮਚਾਰੀਆਂ ਪ੍ਰਤੀ ਫਰਜ਼ ਹੈ ਕਿ ਉਹਨਾਂ ਦੀ ਸਿਹਤ ਅਤੇ ਸੁਰੱਖਿਆ ਦਾ ਖਿਆਲ ਰੱਖੇ।ਅੱਜ ਇਸੇ ਮੰਤਵ ਨਾਲ ਕਰਮਚਾਰੀਆਂ ਨੂੰ ਇਹ ਸੁਰੱਖਿਆ ਕਿੱਟਾਂ ਦਿੱਤੀਆਂ ਗਈਆਂ ਹਨ ਤਾਂ ਜੋ ਇਹਨਾਂ ਸੁਰੱਖਿਆ ਕਿੱਟਾਂ ਦਾ ਤਰੀਕੇ ਸਿਰ ਇਸਤੇਮਾਲ ਕਰਨ ਅਤੇ ਆਪਣੀ ਡਿਊਟੀ ਬਿਨ੍ਹਾਂ ਕਿਸੇ ਡਰ ਦੇ ਤਨਦੇਹੀ ਨਾਲ ਨਿਭਾਉਣ।ਸੀਵਰਮੈਨ ਯੂਨੀਅਨ ਦੇ ਅਹੁੱਦੇਦਾਰਾਂ ਅਤੇ ਮੌਜ਼ੂਦ ਕਰਮਚਾਰੀਆਂ ਨੇ ਮੇਅਰ ਅਤੇ ਕਮਿਸ਼ਨਰ ਦਾ ਧੰਨਵਾਦ ਕੀਤਾ।
                        ਇਸ ਮੌਕੇ ਕੌਂਸਲਰ ਮਹੇਸ਼ ਖੰਨਾ, ਚੇਅਰਮੈਨ ਓ.ਐਂਡ.ਐਮ. ਵਿਭਾਗ ਸਬ ਕਮੇਟੀ, ਨਿਗਰਾਨ ਇੰਜੀਨੀਅਰ ਅਨੁਰਾਗ ਮਹਾਜ਼ਨ, ਕਾਰਜਕਾਰੀ ਇੰਜੀਨੀਅਰ ਮਨਜੀਤ ਸਿੰਘ, ਜੇ.ਈ ਰਮਨ ਕੁਮਾਰ, ਜੇ.ਈ ਸਰਦੁਲ ਸਿੰਘ, ਜੇ.ਈ ਗੁਰਸ਼ਰਨ ਸਿੰਘ, ਜੇ.ਈ ਤਰਸੇਮ ਕੁਮਾਰ ਆਦਿ ਮੌਜ਼ੂਦ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …