ਸੂਚਨਾ ਤਕਨਾਲੋਜੀ-ਜਾਗਰੂਕਤਾ ਅਤੇ ਐਪਲੀਕੇਸ਼ਨ ਤੇ ਸਮਾਜ ਵਿਗਿਆਨ ਬਾਰੇੇ ਰਿਫਰੈਸ਼ਰ ਕੋਰਸਾਂ ਦਾ ਆਯੋਜਨ
ਅੰਮ੍ਰਿਤਸਰ, 31 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਸੂਚਨਾ ਤਕਨਾਲੋਜੀ-
ਜਾਗਰੂਕਤਾ ਅਤੇ ਐਪਲੀਕੇਸ਼ਨਜ਼ ਅਤੇ ਸਮਾਜ ਵਿਗਿਆਨ ਵਿਸ਼ੇ `ਤੇ 14 ਦਿਨਾਂ ਦੇ ਦੋ ਰਿਫਰੈਸ਼ਰ ਕੋਰਸ ਆਯੋਜਤ ਕੀਤੇ ਜਾ ਰਹੇ ਹਨ।
ਸਮਾਜ ਵਿਗਿਆਨ ਵਿਸ਼ੇ `ਤੇ ਕਰਵਾਏ ਜਾ ਰਹੇ ਕੋਰਸ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਸਮਾਜ ਵਿਗਿਆਨ ਦਾ ਦਾ ਵਿਸ਼ਾ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਅਤੇ ਸਿਹਤਮੰਦ ਸਮਾਜ ਸਿਰਜਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।ਜਿਸ ਕਰਕੇ ਯੂਨੀਵਰਸਿਟੀ ਵੱਲੋਂ ਸਮਾਜ ਵਿਗਿਆਨ ਦੇ ਅਧਿਆਪਨ ਨੂੰ ਉੱਚਾ ਚੁੱਕਣ ਲਈ ਕਈ ਕਦਮ ਪੁੱਟੇ ਗਏ ਹਨ।ਉਨ੍ਹਾਂ ਨੇ ਫੈਕਲਟੀ ਮੈਂਬਰਾਂ ਵੱਲੋਂ ਸੁਝਾਏ ਜਾਣ ਵਾਲੇ ਸੁਝਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਸਮਾਜ ਵਿਗਿਆਨ ਦੇ ਵਿਕਾਸ ਲਈ ਲੋੜ ਅਨੁਸਾਰ ਹੋਰ ਵੀ ਨਵੇਂ ਤੇ ਉਸਾਰੂ ਵਿਚਾਰ ਦੇਣ ਤਾਂ ਜੋ ਨੀਤੀਗਤ ਦਸਤਾਵੇਜ਼ ਤਿਆਰ ਕਰਨ ਵਿੱਚ ਅਹਿਮ ਰੋਲ ਅਦਾ ਕਰਨ।ਉਨ੍ਹਾਂ ਨੇ ਇਸ ਗੱਲ `ਤੇ ਵੀ ਜ਼ੋਰ ਦਿੱਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਫੈਕਲਟੀ ਮੈਂਬਰਾਂ ਅਤੇ ਸਾਰੇ ਸਟਾਫ ਦੇ ਸਾਂਝੇ ਯਤਨਾਂ ਸਦਕਾ ਯੂਨੀਵਰਸਿਟੀ ਉਨਤੀ ਦੀਆਂ ਸਿਖਰਾਂ ਛੂਹ ਰਹੀ ਹੈ।ਉਨ੍ਹਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸਥਿਤ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਦੇਸ਼ ਦੇ ਪਹਿਲੇ 66 ਕੇਂਦਰਾਂ ਵਿਚੋਂ ਇੱਕ ਹੈ।
ਸੂਚਨਾ ਤਕਨਾਲੋਜੀ-ਜਾਗਰੂਕਤਾ ਅਤੇ ਐਪਲੀਕੇਸ਼ਨਜ਼ ਵਿਸ਼ੇ `ਤੇ ਸ਼ੁਰੂ ਹੋਏ ਦੂਸਰੇ ਰਿਫਰੈਸ਼ਰ ਕੋਰਸ ਦਾ ਉਦਘਾਟਨ ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਹਰਦੀਪ ਸਿੰਘ ਵੱਲੋਂ ਕੀਤਾ ਗਿਆ।ਉਨ੍ਹਾਂ ਕੋਵਿਡ ਸਮੇਂ ਆਨਲਾਈਨ ਅਧਿਆਪਨ ਬਣ ਰਹੇ ਨਵੇਂ ਮਾਹੌਲ ਅਨੁਸਾਰ ਅਧਿਆਪਕਾਂ ਵਿਚ ਤਕਨਾਲੋਜੀਕਲ ਰੁਝਾਨ ਬਾਰੇ ਵੱਧ ਰਹੀ ਜਾਗਰੂਕਤਾ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਹਰ ਵਿਅਕਤੀ ਅਕਾਦਮਿਕ ਤਣਾਅ ਸਮੇਤ ਕਈ ਕਿਸਮਾਂ ਦੇ ਤਣਾਅ ਵਿਚੋਂ ਲੰਘ ਰਿਹਾ ਹੈ।ਅਧਿਆਪਕਾਂ ਨੂੰ ਨਵੇਂ ਤਕਨੀਕੀ ਵਿਕਾਸ ਨਾਲ ਆਪਣੇ ਆਪ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ।
ਕੇਂਦਰ ਦੇ ਡਾਇਰੈਕਟਰ ਪ੍ਰੋਫੈਸਰ ਆਦਰਸ਼ਪਾਲ ਵਿੱਗ ਨੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਜਦੋਂਕਿ ਡਿਪਟੀ ਡਾਇਰੈਕਟਰ ਨੇ ਮੁੱਖ ਮਹਿਮਾਨ, ਅਧਿਅਪਕਾਂ ਅਤੇ ਕੋਆਰਡੀਨੇਟਰਾਂ ਦਾ ਸਵਾਗਤ ਕੀਤਾ।ਪ੍ਰੋ. ਵਿਗ ਨੇ ਕਿਹਾ ਕਿ ਵਾਈਸ ਚਾਂਸਲਰ ਵੱਖ-ਵੱਖ ਫੰਡ ਮੁਹਈਆ ਕਰਵਾਉਣ ਵਾਲੀਆਂ ਏਜੰਸੀਆਂ ਨਾਲ ਰਾਬਤਾ ਕਾਇਮ ਕਰਕੇ ਯੂਨੀਵਰਸਿਟੀ ਫੰਡ ਦੀ ਉਨਤੀ ਲਈ ਸਖਤ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਸਖਤ ਮਿਹਨਤ ਅਤੇ ਯੂਨੀਵਰਸਿਟੀ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਵਿਚਲਾ ਉਮਾਹ ਹੀ ਇਸ ਯੂਨੀਵਰਸਿਟੀ ਨੂੰ ਬੁਲੰਦੀਆਂ `ਤੇ ਲਿਜਾਅ ਰਿਹਾ ਹੈ।ਉਨ੍ਹਾਂ ਕਿਹਾ ਕਿ ਖੇਤਰ ਦੀ ਪਹਿਲੀ ਯੂਨੀਵਰਸਿਟੀ ਹੈ, ਜਿਸ ਨੇ ਨਵੇਂ ਦਾਖਲੇ ਕੀਤੇ ਹਨ ਅਤੇ ਪਹਿਲਾਂ ਹੀ ਨਵੇਂ ਦਾਖਲ ਵਿਦਿਆਰਥੀਆਂ ਲਈ ਕਲਾਸਾਂ ਆਰੰਭ ਕੀਤੀਆਂ ਹਨ।ਇਨ੍ਹਾਂ ਰਿਫਰੈਸ਼ਰ ਕੋਰਸਾਂ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਅਧਿਆਪਕ ਭਾਗ ਲੈ ਰਹੇ ਹਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media