ਖੋਜਾਂ ਵਿਕਾਸ ਨੂੰ ਨਵੀਆਂ ਦਿਸ਼ਾਵਾਂ ਵੱਲ ਲੈ ਕੇ ਜਾਣ ਦੇ ਸਮਰੱਥ – ਵਾਈਸ ਚਾਂਸਲਰ ਪ੍ਰੋ. ਸੰਧੂ
ਅੰਮ੍ਰਿਤਸਰ, 31 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਹੈ ਕਿ ਨਵੀਆਂ ਖੋਜਾਂ ਦੇਸ਼ ਅਤੇ
ਸਮਾਜ ਦੇ ਵਿਕਾਸ ਨੂੰ ਨਵੀਆਂ ਦਿਸ਼ਾਵਾਂ ਵਿਚ ਲੈ ਕੇ ਜਾਂਦੀਆਂ ਹਨ।ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਵਲੋਂ ਆਯੋਜਤ ਖੋਜ ਦੇ ਆਧੁਨਿਕ ਢੰਗ ਤਰੀਕਿਆਂ ਬਾਰੇ ਦੋ ਹਫਤਿਆਂ ਦੀ ਵਰਕਸ਼ਾਪ ਦੇ ਸਮਾਪਤੀ ਸਮਾੋਰਹ ਸਮੇਂ ਖੋਜ ਦੀ ਮਹੱਤਤਾ `ਤੇ ਵਿਸ਼ੇਸ਼ ਭਾਸ਼ਣ ਦੇ ਰਹੇ ਸਨ।
ਉਨ੍ਹਾਂ ਵੱਖ-ਵੱਖ ਪਹਿਲੂਆਂ ਤੋਂ ਖੋਜ ਦੀ ਮਹੱਤਤਾ `ਤੇ ਚਾਨਣਾ ਪਾਉਂਦਿਆਂ ਕਿਹਾ ਕਿ ਖੋਜ ਦੇ ਨਤੀਜਿਆਂ ਨੂੰ ਜਦੋਂ ਅਮਲੀ ਰੂਪ ਵਿਚ ਲਿਆਂਦਾ ਜਾਂਦਾ ਹੈ ਤਾਂ ਜਿਥੇ ਪੜ੍ਹਾਈ ਦਾ ਪੱਧਰ ਉੱਚਾ ਹੁੰਦਾ ਹੈ ਉਥੇ ਇਸ ਦਾ ਪ੍ਰਭਾਵ ਸਮਾਜ ਦੇ ਵੱਖ ਵੱਖ ਹੋਰ ਹਿੱਸਿਆਂ `ਤੇ ਵੀ ਪੈਂਦਾ ਹੈ।
ਖੋਜ਼ ਕਾਰਜ਼ ਦਾ ਉਦੇਸ਼ ਪੜਤਾਲ ਤੱਕ ਸੀਮਤ ਨਹੀਂ ਰਹਿੰਦਾ ਸਗੋਂ ਇਸ ਦੇ ਜੋ ਨਤੀਜੇ ਹਾਸਲ ਹੁੰਦੇ ਹਨ ਉਨ੍ਹਾਂ ਦੀ ਮਦਦ ਨਾਲ ਕਲਾਸਰੂਮ `ਚ ਪੜ੍ਹਾਈ ਦਾ ਪੱਧਰ ਹੋਰ ਉਚਾ ਹੋਣਾ ਚਾਹੀਦਾ ਹੈ।ਖੋਜ ਦੇ ਪ੍ਰਸਾਰ ਲਈ ਖੋਜਕਰਤਾਵਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਿੱਖਿਆ ਠੋਸ ਸਬੂਤ ਅਧਾਰਤ ਯੋਗਦਾਨ ਖੋਜ ਕਾਰਜ ਕਰਨ। ਉਨ੍ਹਾਂ ਨੇ ਗੁਣਾਤਮਕ ਪੱਖੋਂ ਹੇਠਲੇ ਪੱਧਰ ਦੀ ਖੋਜ ਨੂੰ ਨੁਕਸਾਨਦਾਇਕ ਦਸਦਿਆਂ ਕਿਹਾ ਕਿ ਆਧੁਨਿਕ ਢੰਗ ਤਰੀਕਿਆਂ ਨੂੰ ਅਪਣਾ ਕੇ ਖੋਜ਼ ਨੂੰ ਵੀ ਨਵੀ ਦਿਸ਼ਾਂ ਵਿਚ ਲੈ ਕੇ ਜਾਣਾ ਵੀ ਸਮੇਂ ਦੀ ਲੋੜ ਬਣ ਗਈ ਹੈ।ਉਨ੍ਹਾਂ ਇਸ ਗੱਲ `ਤੇ ਜ਼ੋਰ ਦਿੱਤਾ ਕਿ ਖੋਜ ਵਿਚ ਪ੍ਰਮਾਣਿਕਤਾ ਅਤੇ ਵਿਗਿਆਨਕਤਾ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਵਰਕਸ਼ਾਪਾਂ ਲਗਾਤਾਰ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।ਇਸ ਕਾਰਜ ਲਈ ਉਨ੍ਹਾਂ ਸਕੂਲ ਆਫ਼ ਐਜੂਕੇਸ਼ਨ ਦੀ ਸਮੁੱਚੀ ਟੀਮ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।
ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਿਟੀ ਤੋਂ ਮਾਹਰ ਵਿਦਵਾਨ ਅਤੇ ਐਨ.ਸੀ.ਟੀ.ਈ ਦੇ ਸਾਬਕਾ ਚੇਅਰਪਰਸਨ ਪ੍ਰੋਫੈਸਰ ਮੁਹੰਮਦ ਅਖਤਰ ਸਿਦੀਕੀ ਨੇ ਕਿਹਾ ਕਿ ਮਿਆਰੀ ਖੋਜਾਂ ਫੈਕਲਟੀ ਨੂੰ ਉਤਸ਼ਾਹਤ ਕਰਨ ਅਤੇ ਚੁਣੌਤੀਆਂ ਸਵੀਕਾਰਨ ਦੇ ਯੋਗ ਬਣਾਈ ਰੱਖਣ ਵਿੱਚ ਸਹਾਇਤਾ ਕਰ ਸਕਦੀਆਂ ਹਨ। ਵਿਸ਼ਵੀਕਰਨ ਦੇ ਦੌਰ ਵਿਚ ਨਵੀਆਂ ਖੋਜਾਂ ਵਿਕਾਸ ਦੇ ਨਵੇਂ ਰਾਹ ਸਿਰਜਦੀਆਂ ਹਨ।ਉਨ੍ਹਾਂ ਖੋਜ ਦੇ ਮਹੱਤਵਪੂਰਣ ਕਾਰਜਾਂ ਜਿਵੇਂ ਨਮੂਨੇ ਇਕੱਤਰ ਕਰਨਾ, ਆਂਕੜਿਆਂ ਦੀ ਵਰਤੋਂ ਅਤੇ ਅੰਕੜਾਂ ਵੰਡ `ਚ ਗੁਣਾਤਮਕ ਟੈਸਟਾਂ ਦੀ ਚੋਣ ਨੂੰ ਪ੍ਰਭਾਵਤ ਕਰਨ ਵਾਲੇ ਨਤੀਜਿਆਂ ਆਦਿ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਇਆ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਮੁਖੀ ਡਾ. ਦੀਪਾ ਸਿਕੰਦ ਕੌਟਸ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਰਕਸ਼ਾਪ ਦੇ ਉਦੇਸ਼ਾਂ ਬਾਰੇ ਦੱਸਿਆ।ਵਰਕਸ਼ਾਪ ਦੌਰਾਨ ਤਕਨੀਕੀ ਸੈਸ਼ਨਾਂ ਤੋਂ ਇਲਾਵਾ ਰੋਜ਼ਾਨਾ ਪ੍ਰਾਰਥਨਾ ਸਭਾ ਅਤੇ ਯੋਗ ਸੈਸ਼ਨ ਵੀ ਕਰਵਾਏ ਜਾਂਦੇ ਰਹੇ।ਇਸ ਦੌਰਾਨ ਭਾਰਤ ਅਤੇ ਵਿਦੇਸ਼ਾਂ ਤੋਂ ਪ੍ਰਮੁੱਖ ਉੱਚ ਵਿਦਿਅਕ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਉੱਘੇ ਵਿਦਵਾਨਾਂ ਅਤੇ ਅਧਿਆਪਕਾਂ ਨੇ ਭਾਗ ਲਿਆ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media