Saturday, May 2, 2026

ਮੈਗਾ ਸਵੈ ਰੁਜ਼ਗਾਰ ਤਹਿਤ 3600 ਬਿਨੈਕਾਰਾਂ ਨੂੰ ਦਿਵਾਇਆ ਜਾਵੇਗਾ ਆਸਾਨ ਦਰਾਂ `ਤੇ ਕਰਜ਼ਾ

ਡਿਪਟੀ ਕਮਿਸ਼ਨਰ ਵਲੋਂ ਬੈਂਕ ਅਧਿਕਾਰੀਆਂ ਨਾਲ ਮੀਟਿੰਗ

ਕਪੂਰਥਲਾ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਨਵੰਬਰ ਤੇ ਦਸੰਬਰ ਵਿਚ ਚਲਾਈ ਜਾ ਰਹੀ ਮੈਗਾ ਸਵੈ-ਰੋਜਗਾਰ ਮੁਹਿੰਮ ਅਧੀਨ 3600 ਪ੍ਰਾਰਥੀਆਂ ਨੂੰ ਆਪਣਾ ਕੰਮ-ਧੰਦਾ ਸ਼ੂੁਰ ਕਰਨ ਲਈ ਅਸਾਨ ਦਰਾਂ `ਤੇ ਕਰਜ਼ਾ ਦਿਵਾਇਆ ਜਾਵੇਗਾ।
               ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵਲੋਂ ਜਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਦੇ ਕੋਆਰਡੀਨੇਟਰਾਂ ਤੇ ਮੈਨੇਜ਼ਰਾਂ ਨੇ ਭਾਗ ਲਿਆ।ਮੁੱਖ ਤੌਰ ‘ਤੇ ਐਕਸਿਸ ਬੈਂਕ, ਯੂਨੀਅਨ ਬੈਂਕ, ਕੈਨਰਾ ਬੈਂਕ ਅਤੇ ਗ੍ਰਾਮੀਣ ਬੈਂਕ ਦੇ ਨੁਮਾਇੰਦੇ ਸ਼ਾਮਲ ਸਨ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਐਸ.ਪੀ ਆਂਗਰਾ ਵੀ ਹਾਜ਼ਰ ਸਨ।
              ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਪ੍ਰਾਰਥੀਆਂ ਵਲੋਂ ਜਦੋਂ ਵੀ ਕਰਜ਼ਾ ਅਪਲਾਈ ਕੀਤਾ ਜਾਂਦਾ ਹੈ ਤਾਂ ਬੈਂਕਾ ਵਲੋਂ ਛੋਟੇ-ਛੋਟੇ ਇਤਰਾਜ਼ ਲਗਾ ਕੇ ਕੇਸ ਰੱਦ ਕੀਤੇ ਜਾਂਦੇ ਹਨ ਜਾਂ ਕਰਜ਼ਾ ਦੇਣ ਵਿਚ ਟਾਲ-ਮਟੋਲ ਕੀਤੀ ਜਾਂਦੀ ਹੈ ।
ਉਨਾਂ ਕਿਹਾ ਕਿ ਜੇਕਰ ਕਿਸੇ ਬੈਂਕ ਵਲੋਂ ਸਵੈ-ਰੋਜ਼ਗਾਰ ਦੇ ਕੇਸ ਪਾਸ ਨਹੀਂ ਕੀਤੇ ਜਾਂਦੇ ਅਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਨਹੀਂ ਭੇਜੀ ਜਾਂਦੀ ਹੈ ਤਾਂ ਉਸ ਬੈਂਕ ਦੇ ਖਿਲਾਫ ਬੈਂਕ ਦੇ ਹੈਡ ਆਫਿਸ ਨੂੰ ਲਿਖਿਆ ਜਾਵੇਗਾ।
               ਉਹਨਾਂ ਨੇ ਸਵੈ-ਰੋਜਗਾਰ ਨਾਲ ਸਬੰਧਿਤ ਵਿਭਾਗਾਂ ਨੂੰ ਵੀ ਆਦੇਸ਼ ਜਾਰੀ ਕੀਤੇ ਕਿ ਉਹਨਾਂ ਦੀਆਂ ਸਕੀਮਾਂ ਲਈ ਵੱਧ ਤੋਂ ਵੱਧ ਪ੍ਰਾਰਥੀਆਂ ਕੋਲੋ ਅਰਜੀਆਂ ਲੈ ਕੇ ਕਰਜ਼ਾ ਅਪਲਾਈ ਕਰਵਾਇਆ ਜਾਵੇ ਅਤੇ ਵੱਧ ਤੋਂ ਵੱਧ ਪ੍ਰਾਰਥੀਆਂ ਨੂੰ ਸਵੈ-ਰੋਜ਼ਗਾਰ ਬਾਰੇ ਜਾਣਕਾਰੀ ਦੇਣ ਲਈ ਮਹੀਨਾ ਦਸੰਬਰ ਵਿਚ ਸਵੈ-ਰੋਜਗਾਰ ਕੈਂਪ ਲਗਾਏ ਜਾਣ।
                ਇਸ ਮੌਕੇ ਨੀਲਮ ਮਹੇ ਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …