Saturday, May 2, 2026

ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਵਲੋਂ ਭਾਈ ਘਨ੍ਹਈਆ ਬਿਰਧ ਘਰ ਵਿਖੇ ਮੈਡੀਕਲ ਕੈਂਪ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ) – ਜਿਲ੍ਹਾ ਅਤੇ ਸ਼ੈਸ਼ਨਜ ਜੱਜ-ਕਮ-ਚੈਅਰਮੇਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਅਤੇ ਮੈਂਬਰ ਸਕੱਤਰ ਪੰਜਾਬ ਰਾਜ ਕਾਨੰੂਨੀ ਸੇਵਾਵਾਂ ਅਥਾਰਟੀ ਮੋਹਾਲੀ ਸ: ਬਲਵਿੰਦਰ ਸਿੰਘ ਸੰਧੂ ਦੀਆਂ ਹਦਾਇਤਾਂ ਅਨੁਸਾਰ ਸਿਵਲ ਜੱਜ ਸੀਨੀਅਰ ਡਵੀਜ਼ਨ ਅੰਮ੍ਰਿਤਸਰ ਸ੍ਰੀ ਸੁਮੀਤ ਮੱਕੜ ਵੱਲੋਂ ਭਾਈ ਘਨਈਆ ਜੀ ਬਿਰਧ ਘਰ (ਆਪਣਾ ਘਰ), ਪਿੰਡ ਸੁਲਤਾਨਵਿੰਡ ਅੰਮਿ੍ਰਤਸਰ ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਤੋਂ ਮਨੋਰੋਗ ਵਿਭਾਗ ਦੇ ਮਾਹਿਰਾਂ ਡਾਕਟਰ ਨੀਰੂ ਅਤਰੀ, ਡਾ. ਖੁਸ਼ਵਿੰਦਰ ਸਿਘ, ਡਾ. ਗੁਰਿੰਦਰ ਸਿੰਘ ਤੇ ਡਾਕਟਰ ਮਨਮੀਤ ਸਿੱਧੂ ਵਲੋਂ ਸਹਿਯੋਗ ਕੀਤਾ ਗਿਆ।ਕੈਂਪ ਵਿੱਚ ਬਜ਼ੁਰਗਾਂ ਨੰੂ ਪੇਸ਼ ਆਉਣ ਵਾਲੀਆਂ ਬਿਮਾਰੀਆਂ ਸਬੰਧੀ ਚੈਕਅਪ ਕਰਕੇ ਇਲਾਜ਼ ਕੀਤਾ ਗਿਆ।
                 ਸ਼੍ਰੀ ਮੱਕੜ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਪ੍ਰਤੀ ਬਜ਼ੁਰਗਾਂ ਨੂੰ ਜਾਣੂ ਕਰਵਾਇਆ ਗਿਆ।ਉਹਨਾਂ ਦੱਸਿਆ ਕਿ ਜਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਟੀ ਵਲੋਂ ਔਰਤਾਂ, ਬੱਚਿਆਂ, ਬਜ਼ੁਰਗਾਂ ਆਦਿ ਨੰੂ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜਿਵੇਂ ਅਦਾਲਤੀ ਕੇਸਾਂ ਸਬੰਧੀ ਵਕੀਲ ਦੀਆਂ ਮੁਫਤ ਸੇਵਾਵਾਂ, ਮੁਫਤ ਕਾਨੂੰਨੀ ਸਲਾਹ ਮਸ਼ਵਰਾ, ਅਦਾਲਤੀ ਖਰਚੇ, ਕੋਰਟ ਫੀਸ ਆਦਿ ਸਭ ਤਰ੍ਹਾਂ ਦੇ ਖਰਚੇ ਜਿਲਾ ਕਾਨੂੰਨੀ ਸੇਵਾਵਾਂ ਵਲੋਂ ਅਦਾ ਕੀਤੇ ਜਾਂਦੇ ਹਨ।ਸ਼੍ਰੀ ਮੱਕੜ ਵਲੋਂ ਬਜ਼ੁਰਗਾਂ ਨੂੰ ਟੋਲ ਫਰੀ ਨੰੰ 1968 ਪ੍ਰਤੀ ਵੀ ਜਾਗਰੂਕ ਕੀਤਾ ਗਿਆ ਅਤੇ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਘਰਾਂ ਵਿੱਚ ਰਹਿਣ ਅਤੇ ਮਾਸਕ ਪਾਉਣ ਤੇ ਸੇਨੀਟਾਈਜ਼ਰ ਦੀ ਵਰਤੋਂ ਕਰਨ ਵਾਸਤੇ ਕਿਹਾ ਗਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …