Saturday, May 2, 2026

ਸਰਕਾਰੀ ਐਮ.ਐਸ.ਪੀ 1925 ਤੋਂ ਦੁੱਗਣੇ 3850 ਰੁਪਏ ‘ਚ ਵਿਕੇਗੀ ਜੈਵਿਕ ਕਣਕ- ਕੁਲਦੀਪ ਸਿੰਘ ਧਾਲੀਵਾਲ

15 ਨਵੰਬਰ ਤੱਕ ਮੁਫ਼ਤ ਵੰਡੇ ਜਾਣਗੇ ਕਾਲੀ ਕਣਕ ਦੇ ਬੀਜ਼

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਖੇ ਅੱਜ ਕਿਸਾਨ ਗੁਰੂਕੁਲ ਦੇ ਸਹਿਯੋਗ ਨਾਲ “ਰਿਚ ਹੈਂਡਜ਼ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ“ ਦੀ ਛਮਾਹੀ ਇਕੱਤਰਤਾ ਹੋਈ।ਜਿਸ ਵਿ ਚ ਕਿਸਾਨ ਗੁਰੂਕੁਲ ਦੇ ਫਾਊਂਡਰ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਤੇ ਫਰੈਸ਼ ਲੀਫਸ ਦੇ ਫਾਊਂਡਰ ਵਰਿੰਦਰ ਪਾਲ ਨੇ ਵਿਸ਼ੇਸ਼ ਤੌਰ ‘ਤੇ ਕਿਸਾਨ ਗੁਰੂਕੁਲ ਦੀ ਨੈਸ਼ਨਲ ਟੀਮ ਸਮੇਤ ਸ਼ਿਰਕਤ ਕੀਤੀ।
               ਉਨਾਂ ਇਸ ਸਮੇਂ ਕਿਹਾ ਕਿ ਜੈਵਿਕ ਖੇਤੀ ਅਤੇ ਜੈਵਿਕ ਉਤਪਾਦਾਂ ਦਾ ਐਕਸਪੋਰਟ ਹੀ ਸੂਬੇ ਦੀ ਨੁਹਾਰ ਬਦਲ ਸਕਦਾ ਹੈ।ਖੁਦਕੁਸ਼ੀਆਂ ਕਰ ਰਹੇ ਕਿਸਾਨ ਅਤੇ ਵਿਦੇਸ਼ ਜਾਂਦੀ ਨੌਜਵਾਨੀ ਨੂੰ ਰੋਕਣ ਲਈ ਸਾਨੂੰ ਅੰਤਰਰਾਸ਼ਟਰੀ ਪੱਧਰ ਦੇ ਜੈਵਿਕ ਉਤਪਾਦ ਐਕਸਪੋਰਟ ਕਰਨੇ ਪੈਣਗੇ।ਜਿਸ ਨਾਲ ਵਿਦੇਸ਼ ਜਾਣ ਦਾ ਝੱਸ ਪਾਲ ਚੁੱਕੀ ਨੌਜਵਾਨੀ ਨੂੰ ਐਕਸਪੋਰਟ ਵਿਚੋਂ ਰੁਜ਼ਗਾਰ ਤੇ ਸਟੇਟਸ ਅਤੇ ਕਿਸਾਨ ਨੂੰ ਐਮ.ਐਸ.ਪੀ ਤੋਂ ਦੁੱਗਣਾ ਪੈਸਾ ਮਿਲੇਗਾ।ਇਸ ਨਾਲ ਸਹਿਜੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 2022 ਤੱਕ ਕਿਸਾਨ ਦੀ ਆਮਦਨੀ ਦੁੱਗਣੀ ਕਰਨ ਦਾ ਟੀਚਾ ਪ੍ਰਾਪਤ ਹੋ ਸਕਦਾ ਹੈ ਅਤੇ ਸਾਡੀ `ਧਰਤੀ ਮਾਂ ਤੇ ਪਿਤਾ ਪਾਣੀ` ਨੂੰ ਜ਼ਹਿਰਾਂ ਤੋਂ ਬਚਾਇਆ ਜਾ ਸਕੇਗਾ।ਉਨਾਂ ਨੇ (ਬਲੈਕ ਵੀਟ) ਕਾਲੀ ਕਣਕ ਦਾ ਬੀਜ਼ ਮੁਫਤ ਦੇਣ ਦਾ ਐਲਾਨ ਕੀਤਾ ਅਤੇ ਨਾਲ ਹੀ ਰਿਚਹੈਂਡ ਐਫ.ਪੀ.ਓ ਨਾਲ ਐਮ.ਐਸ.ਪੀ ਤੋਂ ਦੁੱਗਣਾ ਯਾਨੀ ਸਰਕਾਰੀ ਐਮ.ਐਸ.ਪੀ 1925 ਅਤੇ ਰਿਚਹੈਂਡ ਫਾਰਮਰ ਐਫ.ਪੀ.ਓ ਦੇ ਮੁਫਤ ਬੀਜ਼ ਲੈਣ ਵਾਲੇ ਕਿਸਾਨਾਂ ਦੀ ਕਣਕ 3850 ਰੁਪਏ ਬਾਈਬੈਕ ਖਰੀਦ ਕਰਨ ਦਾ ਐਲਾਨ ਵੀ ਕੀਤਾ।
                    ਇਸ ਸਮੇਂ ਕਿਸਾਨ ਗੁਰੂਕੁਲ ਦੀ ਨੈਸ਼ਨਲ ਟੀਮ ਵਿਚੋਂ ਸੁਨੀਲ ਸਿੰਘ ਕਪੂਰ, ਜਗਸੀਰ ਸਿੰਘ ਜਨਰਲ ਮੈਨੇਜਰ ਕਿਸਾਨ ਗੁਰੂਕੁਲ, ਵਰਿੰਦਰ ਸਿੰਘ ਪ੍ਰਧਾਨ ਰਿਚਹੈਂਡਸ ਐਫ.ਪੀ.ਓ ਅੰਮ੍ਰਿਤਸਰ, ਸਤਨਾਮ ਸਿੰਘ, ਮਨਜੀਤ ਸਿੰਘ, ਨਿਆਮਤ ਸੂਫੀ, ਸ਼ੇਰਾ ਸਿੰਘ, ਜੰਗ ਸਿੰਘ, ਗੌਰਵ ਰਾਜਪੂਤ, ਵਰਿੰਦਰ ਪਾਲ, ਰਾਕੇਸ਼ ਕੁਮਾਰ, ਰਮੇਸ਼ ਕਲਿਆਣ, ਜਗਤਾਰ ਮਾਨ ਤੇ ਜਤਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …