ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਟਰੇਨਿੰਗ
ਅੰਮ੍ਰਿਤਸਰ, 5 ਨਵੰਬਰ (ਸੁਖਬੀਰ ਸਿੰਘ) – ਜਿਲ੍ਹਾ ਵਾਸੀ ਹੁਣ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਪੰਜਾਬ ਸਰਕਾਰ ਦੇ ਨਵੇਂ ਸ਼ਿਕਾਇਤ ਨਿਵਾਰਣ ਪੋਰਟਲ
www.connect.punjab.gov.in ’ ਤੇ ਕਰ ਸਕਦੇ ਹਨ।ਇਹ ਪੋਰਟਲ ਸੂਬਾ ਸਰਕਾਰ ਵਲੋਂ ਆਮ ਲੋਕਾਂ ਨਾਲ ਸਬੰਧਤ ਮੁੱਦਿਆਂ ਅਤੇ ਸ਼ਿਕਾਇਤਾਂ ਨੂੰ ਨਿਰਧਾਰਤ ਸਮੇਂ ‘ਚ ਹੱਲ ਕਰਨ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਪੋਰਟਲ ਦਾ ਮੁੱਖ ਮੰਤਵ ਆਮ ਲੋਕਾਂ ਦੇ ਹਰ ਤਰ੍ਹਾਂ ਦੇ ਮੁੱਦਿਆਂ ਤੇ ਸ਼ਿਕਾਇਤਾਂ ਦਾ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਵਲੋਂ ਇਕੋ ਡਿਜੀਟਲ ਪਲੇਟ-ਫਾਰਮ ‘ਤੇ ਜਲਦ ਤੋਂ ਜਲਦ ਹੱਲ ਯਕੀਨੀ ਬਣਾਉਣਾ ਹੈ।ਉਨਾਂ ਦੱਸਿਆ ਕਿ ਇਹ ਪੋਰਟਲ ਜਿਲ੍ਹਾ ਪੱਧਰ ‘ਤੇ ਪ੍ਰਾਪਤ ਹੋਣ ਵਾਲੀ ਕਿਸੇ ਵੀ ਸ਼ਿਕਾਇਤ ਦੇ ਤੁਰੰਤ ਨਿਪਟਾਰੇ ਲਈ ਸਹਾਈ ਸਿੱਧ ਹੋਵੇਗਾ।ਇਸ ਪੋਰਟਲ ਦੁਆਰਾ ਉਹ ਜਿਲ੍ਹੇ ਦੇ ਸਮੂਹ ਵਿਭਾਗਾਂ ਦੀ ਨਿਗਰਾਨੀ ਖੁਦ ਕਰਨਗੇ।ਉਨ੍ਹਾਂ ਕਿਹਾ ਕਿ ਇਹ ਪੋਰਟਲ ਜ਼ਿਲ੍ਹੇ ਦੇ ਹਰ ਨਾਗਰਿਕਾਂ ਦੁਆਰਾ ਇਸ ਵੈਬਸਾਈਟ ‘ਤੇ ਕੀਤੀਆਂ ਸ਼ਿਕਾਇਤਾਂ ਦਾ ਪਹਿਲ ਦੇ ਅਧਾਰ ‘ਤੇ ਹੱਲ ਕਰਨ ਲਈ ਵਚਨਬੱਧ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪੋਰਟਲ ਤੇ ਸੇਵਾਵਾਂ ਲੈਣ ਨਾਲ ਆਮ ਲੋਕਾਂ ਦੇ ਸਮੇਂ ਬੱਚਤ ਤੇ ਪੈਸੇ ਦੀ ਵੀ ਬੱਚਤ ਹੋਵੇਗੀ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਸਮੇ ਸਿਰ ਹੋਵੇਗਾ।
ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਪੀ.ਜੀ.ਆਰ.ਐਸ ਪੋਰਟਲ ਨਾਲ ਸਬੰਧਤ ਟਰੇਨਿੰਗ ਜਿਲ੍ਹਾ ਅੰਮ੍ਰਿਤਸਰ ਵਿੱਚ ਵਿਭਾਗਾਂ ਵਲੋਂ ਨਿਰਧਾਰਤ ਨੋਡਲ ਅਫਸਰਾਂ ਨਾਲ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼ਿਵਰਾਜ ਸਿੰਘ ਬੱਲ ਅਤੇ ਜ਼ਿਲ੍ਹਾ ਵਿਕਾਸ ਸਹਿਯੋਗੀ ਮਿਸ ਰਿਦਮ ਬਹਿਲ ਵਲੋਂ ਕੀਤੀ ਗਈ।ਬੱਲ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਇਸ ਪੋਰਟਲ ਤੇ ਜਾ ਕੇ ਆਪਣੀ ਸ਼ਕਾਇਤ ਦਰਜ਼ ਕਰ ਸਕਦਾ ਹੈ।ਉਨਾਂ੍ਹ ਕਿਹਾ ਕਿ ਸ਼ਕਾਇਤ ਦਰਜ਼ ਕਰਨ ਵਾਲੇ ਹਰੇਕ ਵਿਅਕਤੀ ਨੂੰ ਕਾਲ ਸੈਟਰ ਤੋ ਫੋਨ ਕਰਕੇ ਉਸ ਦੀ ਸ਼ਕਾਇਤ ਦੇ ਨਿਪਟਾਰੇ ਸਬੰਧੀ ਪੁਛਗਿੱਛ ਕੀਤੀ ਜਾਵੇਗੀ ਅਤੇ ਜੇਕਰ ਸਬੰਧਤ ਵਿਅਕਤੀ ਵਲੋ ਆਪਣੀ ਸ਼ਿਕਾਇਤ ‘ਤੇੇ ਹੋਈ ਕਾਰਵਾਈ ਬਾਰੇ ਗੈਰ ਤਸੱਲੀਬਖ਼ਸ ਪਾਇਆ ਜਾਂਦਾ ਹੈ ਤਾਂ ਉਹ ਸ਼ਿਕਾਇਤ ਫਿਰ ਸਬੰਧਤ ਵਿਭਾਗ ਕੋਲ ਪਹੰੁਚ ਜਾਵੇਗੀ।ਬੱਲ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਵਿਭਾਗ ਵਿੱਚ ਸ਼ਿਕਾਇਤ ਕਰਨ ਜਾਂਦਾ ਹੈ ਤਾਂ ਸਬੰਧਤ ਅਧਿਕਾਰੀ ਵਲੋਂ ਉਸ ਦੀ ਸ਼ਿਕਾਇਤ ਨੂੰ ਸਬੰਧਤ ਪੋਰਟਲ ‘ਤੇ ਅਪਲੋਡ ਕੀਤਾ ਜਾਵੇਗਾ।
ਮਿਸ ਰਿਦਮ ਬਹਿਲ ਵਲੋਂ ਪੋਰਟਲ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਸਬੰਧਤ ਅਧਿਕਾਰੀ ਨੂੰ www.connect.punjab.gov.in ‘ਤੇ ਜਾ ਕੇ ਰਜਿਸਟਰੇਸ਼ਨ ਫਾਰਮ ਫਿਲ ਕਰਨਾ ਅਤੇ ਸਬਮਿਟ ਬਟਨ ਕਲਿਕ ਕਰਨਾ, ਰਜਿਸਟਰੇਸ਼ਨ ਤੋਂ ਬਾਅਦ ਲੌਗਇਨ ਕਰਨਾ, ਸ਼ਿਕਾਇਤਾਂ ਰਜਿਸਟਰ ਕਰਨਾ ਅਤੇ ਡਿਟੇਲ ਫਿਲ ਕਰਨੀ, ਸਪੋਰਟਿੰਗ ਡੌਕੂਮੈਂਟ ਲਗਾਉਣੇ, ਸਟੇਟਸ ਟਰੇਕ ਕਰਨਾ ਆਦਿ ਸ਼ਾਮਲ ਹਨ।ਟਰੇਨਿੰਗ ਦੋਰਾਨ ਹਾਜਰ ਅਧਿਕਾਰੀਆਂ ਨੂੰ ਪੇਸ਼ਕਾਰੀ ਰਾਹੀ ਪੋਰਟਲ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਡਾ: ਸ਼ਰਨਜੀਤ ਕੋਰ, ਜਿਲਾ ਮੰਡੀ ਅਫਸਰ ਅਮਨਦੀਪ ਸਿੰਘ, ਉਪ ਜ਼ਿਲਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media