Monday, April 6, 2026

ਤੰਬਾਕੂ ਵਿਰੋਧੀ ਹਫਤੇ ਸਬੰਧੀ ਡਿਪਟੀ ਕਮਿਸ਼ਨਰ ਨੇ ਰਲੀਜ਼ ਕੀਤਾ ਪੋਸਟਰ

ਕੋਵਿਡ 19 ਦੌਰਾਨ ਤੰਬਾਕੂ ਦਾ ਸੇਵਨ ਹੋਰ ਵੀ ਖਤਰਨਾਕ ਹੋ ਸਕਦਾ ਹੈ – ਸਿਵਲ ਸਰਜਨ

ਅੰਮ੍ਰਿਤਸਰ, 5 ਨਵੰਬਰ (ਸੁਖਬੀਰ ਸਿੰਘ) – ਸਿਹਤ ਵਿਭਾਗ ਵੱਲੋਂ 1 ਤੋਂ 7 ਨਵੰਬਰ ਤੱਕ ਮਨਾਏ ਜਾ ਰਹੇ ਤੰਬਾਕੂ ਵਿਰੋਧੀ ਹਫਤੇ ਸਬੰਧੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਲੋਕਾਂ ਨੂੰ ਤੰਬਾਕੂ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਇਕ ਪੋਸਟਰ ਰਲੀਜ ਕੀਤਾ ਗਿਆ।ਖਹਿਰਾ ਨੇ ਦੱਸਿਆ ਕਿ ਤੰਬਾਕੂ ਇਕ ਜਾਨ ਲੇਵਾ ਰੋਗ ਹੈ ਅਤੇ ਕੋਵਿਡ-19 ਦੌਰਾਨ ਇਸ ਦਾ ਸੇਵਨ ਹੋਰ ਵੀ ਖਤਰਨਾਕ ਹੋ ਜਾਂਦਾ ਹੈ।
                       ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਤੰਬਾਕੂ ਹਟਾਓ, ਜੀਵਨ ਬਚਾਓ” ਥੀਮ ਨੂੰ ਸਮਰਪਿਤ ਇਹ ਹਫਤਾ ਮਨਾਇਆ ਜਾ ਰਿਹਾ ਹੈ।ਜਿਸ ਦੌਰਾਨ ਆਮ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜੰਗੀ ਪੱਧਰ ‘ਤੇ ਤੰਬਾਕੂ ਵਿਰੋਧੀ ਲਹਿਰ ਦਾ ਪ੍ਰਚਾਰ ਕਰਨ ਤਾਂ ਜੋ ਲੋਕਾਂ ਨੂੰ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
                      ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਕਿਹਾ ਕਿ ਤੰਬਾਕੂ ਜਾਨਲੇਵਾ ਹੈ ਅਤੇ ਕੋਵਿਡ19 ਦੌਰਾਨ ਤੰਬਾਕੂ ਦਾ ਸੇਵਨ ਹੋਰ ਵੀ ਖਤਰਨਾਕ ਹੋ ਸਕਦਾ ਹੈ।ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਸਾਰ ਵਿਚ 12 % ਮੋਤਾ ਜੋ ਕਿ ਦਿਲ ਦੀ ਬਿਮਾਰੀਆ ਨਾਲ ਹੁੰਦੀਆ ਹਨ।ਉਸ ਦਾ ਕਾਰਨ ਐਕਟਿਵ ਪੈਸਿਵ ਸਮੋਕਿੰਗ ਹੁੰਦਾ ਹੈ।ਉਨ੍ਹਾਂ ਕਿਹਾ ਕਿ ਐਕਟਿਵ ਸਮੋਕਿੰਗ ਤੋ ਭਾਵ ਜਿਹੜੇ ਲੋਕ ਆਪ ਖੁਦ ਸਿਗਰੇਟ ਪੀਦੇ ਹਨ ਉਨਾਂ ਤੇ ਤਾਂ ਤੰਬਾਕੂ ਦੇ ਬੁਰੇ ਪ੍ਰਭਾਵ ਦਾ ਅਸਰ ਹੁੰਦਾ ਹੈ, ਭਾਵ ਜਿਹੜੇ ਲੋਕ ਆਪ ਤਾਂ ਸਿਗਰੇਟ ਨਹੀ ਪੀਂਦੇ ਪਰ ਸਿਗਰੇਟ ਪੀਣ ਵਾਲਿਆਂ ਦੇ ਸੰਪਰਕ ਵਿੱਚ ਰਹਿੰਦੇ ਹਨ, ਉਹ ਅਨਜਾਣੇ ਤੋਰ ‘ਤੇ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਤੰਬਾਕੂ ਦੇ ਧੂੰਏ ਵਿੱਚ ਲਗਭਗ 40000 ਤਰਾਂ ਦੇ ਕੈਮੀਕਲ ਪਾਏ ਜਾਦੇ ਹਨ, ਜਿਨਾਂ ਦੇ ਨਾਲ ਅਲੱਗ ਅਲੱਗ ਤਰਾਂ ਕੈਂਸਰ ਹੁੰਦਾ ਹੈ।ਇਸ ਦੇ ਨਾਲ ਉਨਾਂ ਨੇ ਕਿਹਾ ਕਿ ਹਰੇਕ ਵਿਦਿਅਕ ਅਦਾਰੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ / ਸੇਵਨ ਤੇ ਕਾਨੂੰਨੀ ਮਨਾਹੀ ਹੈ” ਅਤੇ 18 ਸਾਲ ਦੀ ਉਮਰ ਤੋਂ ਘੱਟ ਬੱਚੇ ਨੂੰ ਤੰਬਾਕੂ ਪਦਾਰਥ ਸੇਵਨ ਤੇ ਵੇਚਣ ਦੀ ਵੀ ਮਨਾਹੀ ਹੈ।ਰਾਜ ਵਿੱਚ ਡਰੱਗ ਅਤੇ ਕੋਸਮੈਟਿਕ ਅੇਕਟ ਅਧੀਨ ਈ-ਸਿਗਰੇਟ ਨੂੰ ਅਨ-ਅਪਰੂਵਡ ਡਰੱਗ ਐਲਾਨ ਕੀਤਾ ਗੀਆ ਹੈ।ਜੁਵੈਨਾਈਲ ਜਸਟਿਸ (ਕੇਅਰ ਅਤੇ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਅਨੁਸਾਰ ਬੱਚਿਆਂ ਨੂੰ ਤੰਬਾਕੂ ਪੇਸ਼ ਕਰਨ ਤੇ ਸੱਤ ਸਾਲ ਦੀ ਕੈਦ ਹੋ ਸਕਦੀ ਹੈ।
                              ਡੀ.ਡੀ.ਐਚ.ਓ ਕਮ ਜਿਲ੍ਹਾ ਨੋਡਲ ਅਵਸਰ ਤੰਬਾਕੂ ਪ੍ਰੋਗਰਾਮ ਡਾ. ਸ਼ਰਨਜੀਤ ਕੌਰ ਸਿੱਧੂ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਦੇ ਇਸ ਪੋਸਟਰ ਰਲੀਜ ਵਰਕਸ਼ਾਪ ਦਾ ਮੁੱਖ ਮਕਸਦ ਛੋਟੀ ਉਮਰ ਵਿੱਚ ਤੰਬਾਕੂ ਦੇ ਸੇਵਨ ਨੂੰ ਰੋਕਣ ਬਾਰੇ ਜਾਗਰੂਕ ਕਰਨਾ ਹੈ।ਯੁਵਾ ਪੀੜੀ ਵਿੱਚ 18 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਵਿੱਚ ਖਾਣ ਵਲੇ ਤੰਬਾਕੂ ਦਾ ਬਹੁਤ ਰੁਝਾਣ ਵੇਖਿਆ ਗਿਆ ਹੈ, ਜਿਵੇਂ ਕਿ ਚੈਨੀ ਖੈਨੀ, ਜ਼ਰਦਾ ਅਤੇ ਹੁੱਕਾ ਆਦਿ।ਖਾਣ ਵਾਲੇ ਤੰਬਾਕੂ ਦੇ ਸੇਵਨ ਨਾਲ ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ ਅਤੇ ਫੇਫੜੇ ਦਾ ਕੈਸਰ ਹੋਣ ਦਾ ਖਤਰਾ ਸਭ ਤੋ ਜਿਆਦਾ ਹੁੰਦਾ ਹੈ।ਇਸ ਲਈ ਸਾਨੂੰ ਇਨਾਂ ਤੋ ਬਚਣਾ ਬਹੁਤ ਜਰੂਰੀ ਹੈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …