ਅੰਮ੍ਰਿਤਸਰ, 9 ਨਵੰਬਰ (ਸੰਧੂ) – ਕਾਂਗਰਸ ਪਾਰਟੀ ਦੇ ਵਿਦਿਆਰਥੀ ਦਸਤੇ ਐਨ.ਐਸ.ਯੂ.ਆਈ ਦੀ ਸੂਬਾ ਕਾਰਜਕਾਰਨੀ ਦੇ ਦਿਸ਼ਾ ਨਿਰਦੇਸ਼ਾਂ ਤੇ ਰਾਜ ਅਤੇ ਜਿਲ੍ਹਾ
ਇਕਾਈ ਅਹੁਦੇਦਾਰਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਯੂ.ਟੀ ਮਾਰਕੀਟ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਰੋਹ ਦੋਰਾਨ ਐਨ.ਐਸ.ਯੂ.ਆਈ ਜੀ.ਐਨ.ਡੀ.ਯੂ ਇਕਾਈ ਦੀ ਪ੍ਰਧਾਨਗੀ ਦੀ ਜਿੰਮੇਵਾਰੀ ਪੁਨੀਤ ਸੰਧੂ ਨੂੰ ਸੌਂਪੀ ਗਈ।ਵਿਦਿਆਰਥੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪੁਨੀਤ ਸੰਧੂ ਨੇ ਕਿਹਾ ਕਿ ਉਹ ਜਿਥੇ ਐਨ.ਐਸ.ਯੂ.ਆਈ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ, ਉਥੇ ਵਿਦਿਆਰਥੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਅਤੇ ਭਖਦੇ ਮਸਲਿਆਂ ਦੇ ਫੋਰੀ ਹੱਲ ਲਈ ਹਮੇਸ਼ਾਂ ਤੱਤਪਰ ਰਹਿਣਗੇ।ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਐਨ.ਐਸ.ਯੂ.ਆਈ ਸਮੱਰਥਕ ਸਰਕਾਰ ਸੱਤਾਸੀਨ ਹੈ।ਇਸ ਲਈ ਵਿਦਿਆਰਥੀਆਂ ਨੂੰ ਇਸ ਤੋਂ ਚੰਗੀ ਆਸ ਰੱਖਣੀ ਚਾਹੀਦੀ ਹੈ।ਪੁਨੀਤ ਸੰਧੂ ਨੇ ਉਹ ਵਿਦਿਆਰਥੀਆਂ ਸਰਕਾਰ ਦੇ ਦਰਮਿਆਨ ਬੇਹਤਰ ਤਾਲਮੇਲ ਬਣਾ ਕੇ ਰੱਖਣ ਲਈ ਕੜੀ ਦਾ ਕੰਮ ਕਰਨਗੇ ਜੀ.ਐਨ.ਡੀ.ਯੂ ਵਿਚ ਵਿਭਾਗੀ ਢਾਂਚੇ ਨੂੰ ਤਰਜ਼ੀਹ ਦੇਣਗੇ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media