ਕਹਾਣੀ ਰਚਨਾ ਇਕ ਰਹੱਸ ਹੀ ਹੈ, ਇਸ ਦੀ ਆਮਦ ਉਪਰੋਂ ਹੀ ਹੁੰਦੀ ਹੈ – ਪ੍ਰੇਮ ਪ੍ਰਕਾਸ਼
ਸਮਰਾਲਾ, 10 ਨਵੰਬਰ (ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ
ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨਾਲ਼ ਰੂ-ਬ-ਰੂ ਕਰਵਾਇਆ ਗਿਆ।ਸਮਾਗਮ ਦੀ ਪ੍ਰਧਾਨਗੀ ਡਾ. ਧਨਵੰਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕੀਤੀ ਗਈ।ਇਲਾਕੇ ਦੇ ਸੈਂਕੜੇ ਸਾਹਿਤ ਪ੍ਰੇਮੀਆਂ, ਸਾਹਿਤਕਾਰਾਂ ਅਤੇ ਬੁੁੱਧੀਜੀਵੀਆਂ ਵਲੋਂ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਮੌਕੇ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਤੇ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਨੇ ਆਏ ਹੋਏ ਸਾਹਿਤਕਾਰਾਂ ਨੂੰ ‘ਜੀ ਆਇਆ’ ਕਿਹਾ ਅਤੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ।ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਨੇ ਪ੍ਰੇਮ ਪ੍ਰਕਾਸ਼ ਦੇ ਸਾਹਿਤਕ ਪੱਖਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੇ ਪ੍ਰੇਮ ਪ੍ਰਕਾਸ਼ ਦੀ ਕਹਾਣੀ ਕਲਾ ਬਾਰੇ ਚਾਨਣਾ ਪਾਇਆ।
ਇਸ ਉਪਰੰਤ ਪ੍ਰੇਮ ਪ੍ਰਕਾਸ਼ ਨੇ ਆਪਣੇ ਜੀਵਨ ਤੇ ਕਹਾਣੀਆਂ ਬਾਰੇ ਖੁੱਲ ਕੇ ਗੱਲਾਂ ਕਰਦਿਆਂ ਕਿਹਾ ਕਿ ਕਹਾਣੀ ਰਚਨਾ ਇਕ ਰਹੱਸ ਹੀ ਹੈ, ਇਸ ਦੀ ਆਮਦ ਉਪਰੋਂ ਹੀ ਹੁੰਦੀ ਹੈ।ਕਹਾਣੀ ਕਦੋਂ, ਕਿਵੇਂ ਜਨਮ ਲੈ ਲੈਂਦੀ ਹੈ, ਪਤਾ ਹੀ ਨਹੀਂ ਲੱਗਦਾ।ਸਰੋਤਿਆਂ ਨੇ ਪ੍ਰੇਮ ਪ੍ਰਕਾਸ਼ ਕੋਲੋਂ ਸਵਾਲ ਵੀ ਪੁੱਛੇ।ਜਿਨ੍ਹਾਂ ਦੇ ਜਵਾਬ ਪ੍ਰੇਮ ਪ੍ਰਕਾਸ਼ ਵਲੋਂ ਬੜੇ ਹੀ ਸਾਹਿਤਕ ਪੱਖ ਨਾਲ ਸਾਂਝੇ ਕੀਤੇ ਗਏ।ਸਵਾਲ ਪੁੱਛਣ ਵਾਲਿਆਂ ’ਚ ਕਹਾਣੀਕਾਰ ਸੁਰਿੰਦਰ ਰਾਮਪੁਰੀ, ਜਤਿੰਦਰ ਹਾਂਸ, ਰਵਿੰਦਰ ਰੁਪਾਲ ਕੌਲਗੜ੍ਹ, ਗੁਰਭਗਤ ਸਿੰਘ ਗਿੱਲ, ਅਨਿਲ ਫਤਿਹਗੜ੍ਹ ਜੱਟਾਂ, ਦੀਪ ਦਿਲਬਰ, ਪ੍ਰੋ. ਗੁਰਪ੍ਰੀਤ ਕੌਰ ਪਟਿਆਲਾ ਯੂਨੀਵਰਸਿਟੀ, ਅਮਨ ਆਜ਼ਾਦ, ਮਾ. ਪੁਖਰਾਜ ਸਿੰਘ ਘੁਲਾਲ, ਗੁਰਦੀਪ ਮਾਹੌਣ, ਜਸਦੇਵ ਜੱਸ ਆਦਿ ਸ਼ਾਮਲ ਸਨ।
ਪ੍ਰਧਾਨਗੀ ਭਾਸ਼ਣ ‘ਚ ਡਾ. ਧਨਵੰਤ ਕੌਰ ਪੰਜਾਬੀ ਯੂਨੀ: ਪਟਿਆਲਾ ਨੇ ਕਿਹਾ ਕਿ ਪ੍ਰੇਮ ਪ੍ਰਕਾਸ਼ ਦੀ ਸਿਰਜਣ ਪ੍ਰਕਿਰਿਆ ਪਾਠਕ ਨੂੰ ਜ਼ਿੰਦਗੀ ਦੇ ਨੇੜੇ ਲਿਜਾਂਦੀ ਹੈ ਉਨ੍ਹਾਂ ਦੀ ਕਹਾਣੀ ਕਲਾ ਮਨੁੱਖ ਦੇ ਅੰਦਰਲੇ ਟਕਰਾਅ ਦਾ ਮੁੱਦਾ ਹੈ।
ਇਸ ਮੌਕੇ ਕਹਾਣੀਕਾਰ ਮੁਖਤਿਆਰ ਸਿੰਘ ਖੰਨਾ, ਸਰੂਪ ਸਿਆਲਵੀ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਕਹਾਣੀਕਾਰ ਸੰਦੀਪ ਸਮਰਾਲਾ, ਮਨਦੀਪ ਡਡਿਆਣਾ, ਗੁਰਮੀਤ ਆਰਿਫ਼, ਮੰਗਾ ਸਿੰਘ ਅੰਟਾਲ, ਤਰਨ ਬੱਲ, ਇੰਦਰਜੀਤ ਸਿੰਘ ਕੰਗ, ਜਸਵੀਰ ਝੱਜ, ਬਲਵੰਤ ਮਾਂਗਟ, ਰੰਗ ਕਰਮੀ ਜਗਦੀਸ਼ ਖੰਨਾ, ਹਰਬੰਸ ਮਾਲਵਾ ਗੀਤਕਾਰ, ਗੁਰਸੇਵਕ ਸਿੰਘ ਢਿੱਲੋਂ, ਸੁਰਜੀਤ ਵਿਸ਼ਦ, ਪੁਖਰਾਜ ਸਿੰਘ ਘੁਲਾਲ, ਸੁਖਦੇਵ ਸਿੰਘ ਬਘੌਰ, ਐਡਵੋਕੇਟ ਗਗਨਦੀਪ ਸ਼ਰਮਾ, ਬਲਤੇਜ ਸਿੰਘ ਬਠਿੰਡਾ, ਯਾਦਵਿੰਦਰ ਕੰਗ, ਦਿਆਲ ਸਿੰਘ ਖੱਟੜਾਂ, ਵੀ.ਪੀ ਖੁੱਲਰ, ਰਾਹੁਲ ਖੁੱਲਰ, ਸੁਲੱਖਣ ਸਿੰਘ, ਅਵਤਾਰ ਸਿੰਘ ਪਾਰੀ, ਜਗਦੇਵ ਮਕਸੂਦੜਾ, ਦਲਬਾਰਾ ਸਿੰਘ, ਡਾ. ਰਜਿੰਦਰ ਸਿੰਘ ਹੀਰਾ, ਅਮਨਜੋਤ ਸਿੰਘ, ਜਸਵਿੰਦਰ ਸਿੰਘ ਘੁਲਾਲ, ਅਰਸ਼ਦੀਪ ਸਿੰਘ, ਜਗਦੀਪ ਸਿੰਘ, ਭਜਨ ਸਿੰਘ, ਮਾ. ਦਲੀਪ ਸਿੰਘ ਅਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ।
ਮੰਚ ਸੰਚਾਲਨ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਨੇ ਕੀਤਾ।ਅਖੀਰ ‘ਚ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media