ਸੰਗਰੂਰ, 11 ਨਵੰਬਰ (ਜਗਸੀਰ ਲੌਂਗੋਵਾਲ) – ਮਿਸ਼ਨ ਸਮਾਈਲ ਸੋਸ਼ਲ ਵੈਲਫੇਅਰ ਕਲੱਬ (ਰਜਿ:) ਸੁਨਾਮ ਵਲੋਂ ਐਚ 9 ਰੈਸਟੋਰੈਂਟ ਸੁਨਾਮ ਵਿਖੇ ਦੀਪਾਂਵਾਲੀ
ਮੀਟ-ਅਪ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਬੱਚਿਆਂ ਦੀਆਂ ਛੋਟੀਆਂ ਖੇਡਾਂ ਅਤੇ ਮੈਂਬਰਾਂ ਲਈ ਮਨੋਰੰਜ਼ਨ ਦਾ ਵੀ ਇੰਤਜ਼ਾਮ ਕੀਤਾ ਗਿਆ ਕਲੱਬ ਦੇ ਚੇਅਰਮੈਨ ਯੋਗੇਸ਼ ਗਰਗ ਅਤੇ ਪ੍ਰਧਾਨ ਅਮਿਤ ਜਿੰਦਲ ਨੇ ਕਿਹਾ, ‘ਇਹ ਕਲੱਬ 19 ਮਾਰਚ 2018 ਨੂੰ ਸ਼ੁਰੂ ਕੀਤਾ ਗਿਆ ਸੀ, ਜੋ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਰੋਜ਼ ਅੱਗੇ ਵਧ ਰਿਹਾ ਹੈ ਅਤੇ ਹੁਣ ਤੱਕ 17 ਸੇਵਾ ਦੇ ਪ੍ਰਾਜੈਕਟ ਲਗਾਏ ਜਾ ਚੁੱਕੇ ਹਨ।ਉਨ੍ਹਾਂ ਨੇ ਅੱਗੇ ਕਿਹਾ ਕਿ ਦੀਪਵਾਲੀ ਰੌਸ਼ਨੀਆਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ।ਉਨ੍ਹਾਂ ਨੇ ਸਾਰਿਆਂ ਨੂੰ ਦੀਵਾਲੀ ਭਾਈਚਾਰਕ ਸਾਂਝ ਨਾਲ ਮਨਾਉਣ ਦੀ ਅਪੀਲ ਕੀਤੀ।ਸਾਰੇ ਮੈਂਬਰਾਂ ਨੇ ਪ੍ਰੋਗਰਾਮ ‘ਚ ਸੁਆਦੀ ਪਕਵਾਨਾਂ ਦਾ ਆਨੰਦ ਲਿਆ।ਕਲੱਬ ਦੇ ਸਾਰੇ ਮੈਂਬਰਾਂ ਨੇ ਇਸ ਬਾਰ ਦੀਵਾਲੀ ਗਰੀਨ ਪਟਾਕੇ ਅਤੇ ਮਿੱਟੀ ਦੇ ਦੀਵਿਆਂ ਦੀ ਵਰਤੋਂ ਕਰਦਿਆਂ ਗਰੀਨ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ।
ਇਸ ਮੌਕੇ ਮੀਤ ਪ੍ਰਧਾਨ ਸੌਰਵ ਬਾਂਸਲ, ਸਕੱਤਰ ਆਂਚਿਤ ਕੰਸਲ, ਜੁਆਇੰਟ ਸੈਕਟਰੀ ਕਰਨ ਵਿਰਕ, ਬੁਲਾਰਾ ਯੋਗਸ਼ ਜਿੰਦਲ, ਸਲਾਹਕਾਰ ਅਰਿਹੰਤ ਗੋਇਲ, ਕੇਸੀਅਰ ਕਰਨਦੀਪ ਸਿੰਘ, ਦਫਤਰ ਸਕੱਤਰ ਪ੍ਰਦੀਪ ਬਾਂਸਲ, ਸੋਸਲ ਮੀਡੀਆ ਇੰਚਾਰਜ ਅਸ਼ਮਦੀਪ, ਪ੍ਰੈਸ ਸਕੱਤਰ ਸ਼ਿਵੀ ਗਰਗ ਵੀ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media