ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਸਮਾਨ ਵੇਚਣ ਲਈ ਲਗਾਏ ਗਏ ਸਟਾਲ
ਪਠਾਨਕੋਟ, 11 ਨਵੰਬਰ (ਪੰਜਾਬ ਪੋਸਟ ਬਿਊਰੋ) – ਦੀਵਾਲੀ ਦਾ ਤਿਉਹਾਰ ਹਰੇਕ ਵਿਅਕਤੀ ਲਈ ਖੁਸ਼ੀ ਦਾ ਤਿਉਹਾਰ ਹੈ।ਜਿਲ੍ਹਾ ਪ੍ਰਸਾਸ਼ਨ ਵੱਲੋਂ ਹਰ ਸਾਲ ਦੀ
ਤਰ੍ਹਾਂ ਇਸ ਸਾਲ ਵੀ ਦੀਵਾਲੀ ਮੇਲਾ 2020 ਟਰੱਕ ਯੂਨੀਅਨ ਗਰਾਉਂਡ ਵਿਖੇ ਲਗਾਇਆ ਗਿਆ ਹੈ।ਉਨਾਂ ਨੇ ਲੋਕਾਂ ਨੂੰ ਅਪੀਲ ਹੈ ਕਿ ਉਹ ਦੀਵਾਲੀ ਮੇਲੇ ‘ਚ ਪਹੁੰਚਣ ਅਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਹੈਂਡਮੈਡ ਸਮਾਨ ਦੀ ਖਰੀਦਾਰੀ ਕਰਨ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕਿਹਾ ਕਿ ਦੀਵਾਲੀ ਮੇਲਾ 2020 ਜੋ ਟਰੱਕ ਯੂਨੀਅਨ ਗਰਾਉਂਡ ਪਠਾਨਕੋਟ ਵਿਖੇ ਲਗਾਇਆ ਗਿਆ ਹੈ।ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਸਿਮਰਨਜੀਤ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਅਰਵਿੰਦ ਵਰਮਾ ਤਹਿਸੀਲਦਾਰ ਪਠਾਨਕੋਟ, ਡਾ. ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀ ਬਾੜੀ ਅਫਸ਼ਰ ਪਠਾਨਕੋਟ, ਡਾ. ਅਮਰੀਕ ਸਿੰਘ, ਰਾਮ ਲੁਭਾਇਆ ਸੁਚਨਾ ਤੇ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ। ਜਿਕਰਯੋਗ ਹੈ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਦੀਵਾਲੀ ਮੇਲਾ 2020 ਸੈਲੀ ਰੋਡ ਵਿਖੇ ਸਥਿਤ ਟਰੱਕ ਯੂਨੀਅਨ ਗਰਾਉਂਡ ਵਿਖੇ 11 ਨਵੰਬਰ ਤੋਂ 14 ਨਵੰਬਰ ਤੱਕ ਲਗਾਇਆ ਜਾ ਰਿਹਾ ਹੈ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਲਗਾਏ ਗਏ ਇਸ ਦੀਵਾਲੀ ਮੇਲੇ ਵਿੱਚ ਪੰਜਾਬ ਰਾਜ ਦੇਹਾਤੀ ਅਜੀਵਿਕਾ ਮਿਸ਼ਨ ਪਠਾਨਕੋਟ ਵੱਲੋਂ 14 ਸਟਾਲ ਸੈਲਫ ਹੈਲਪ ਗਰੁਪਾਂ ਵੱਲੋਂ ਲਗਾਏ ਗਏ ਹਨ, ਇਸ ਤੋਂ ਇਲਾਵਾ ਵਣ ਵਿਭਾਗ ਵੱਲੋਂ 3 ਸਟਾਲ ਅਤੇ ਖੇਤੀ ਬਾੜੀ ਵਿਭਾਗ ਵੱਲੋਂ 1 ਸਟਾਲ ਲਗਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਮੇਲੇ ਦੋਰਾਨ ਜਿਲ੍ਹੇ ਅੰਦਰ ਚਲ ਰਹੇ ਸੈਲਫ ਹੈਲਪ ਗਰੂਪਾਂ ਵੱਲੋਂ ਤਿਆਰ ਕੀਤੀਆਂ ਵਸਤੂਆਂ ਜਿਵੇ ਦੀਵੇ, ਆਚਾਰ, ਚਟਨੀਆਂ, ਸਹਿਦ, ਗੰਨੇ ਦਾ ਰਸ, ਮੋਮਬੱਤੀਆਂ, ਸਬਜੀਆਂ, ਫਲ, ਘਰ੍ਹਾਂ ਨੂੰ ਸਜਾਉਂਣ ਲਈ ਹੋਰ ਸਮਾਨ ਅਤੇ ਹੋਰ ਵਸਤੂਆਂ ਦੇ ਸਟਾਲ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਮਨੋਰੰਜਨ ਦੇ ਲਈ ਮੇਲੇ ਵਿਖੇ ਝੂਲੇ ਆਦਿ ਵੀ ਲਗਾਏ ਗਏ ਹਨ ਉਨ੍ਹਾਂ ਇਸ ਦੀਵਾਲੀ ਮੇਲੇ ਸਬੰਧੀ ਸਹਿਰ ਨਿਵਾਸੀਆਂ ਅਤੇ ਹੋਰ ਜਿਲ੍ਹਾ ਨਿਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਇਸ ਮੇਲੇ ਵਿੱਚ ਪਹੁੰਚ ਕੇ ਘਰ੍ਹਾਂ ਵਿੱਚ ਦੇਸੀ ਤਰੀਕੇ ਨਾਲ ਤਿਆਰ ਕੀਤੇ ਸਮਾਨ ਆਦਿ ਦੀ ਖਰੀਦ ਕਰੋ ਅਤੇ ਮੇਲੇ ਦਾ ਅਨੰਦ ਪ੍ਰਾਪਤ ਕਰੋਂ।
Punjab Post Daily Online Newspaper & Print Media