Wednesday, July 29, 2026

ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਲੋਜੀ ‘ਚ ਕੋਰਸਾਂ ਦੇ ਦਾਖਲੇ ਦੀ ਆਖਿਰੀ ਮਿਤੀ 30 ਨਵੰਬਰ

ਅੰਮ੍ਰਿਤਸਰ, 11 ਨਵੰਬਰ (ਸੁਖਬੀਰ ਸਿੰਘ) – ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਲੈਫ. ਕਰਨਲ (ਰਿਟਾ.) ਸਤਬੀਰ ਸਿੰਘ ਵੜੈਚ ਅਨੁਸਾਰ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਲੋਜੀ ‘ਚ ਕੰਪਿਊਟਰ ਕੋਰਸਾਂ ਦੇ ਨਵੇਂ ਸੈਸ਼ਨ 2020-21 ਦੇ ਚੱਲ ਦਾਖਲੇ ਦੀ ਦਾਖਲੇ ਦੀ ਆਖਰੀ ਮਿਤੀ 31 ਅਕਤੂਬਰ ਤੋਂ ਵਧਾ ਕੇ 30 ਨਵੰਬਰ 2020 ਕਰ ਦਿੱਤੀ ਗਈ ਹੈ।ਉਨਾਂ ਕਿਹਾ ਕਿ ਬੀ.ਐਸ.ਸੀ, ਐਮ.ਐਸ.ਸੀ ਤੇ ਪੀ.ਜੀ.ਡੀ.ਸੀ.ਏ ਕੋਰਸ ਐਕਸ ਸਰਵਿਸਮੈਨ ਅਤੇ ਸ਼ੈਡਿਊਲ ਕਾਸਟ ਵਰਗ ਦੇ ਬੱਚਿਆ ਲਈ ਘੱਟ ਤੋਂ ਘੱਟ ਫੀਸਾਂ ‘ਤੇ ਚਲਾਏ ਜਾਂਦੇ ਹਨ।ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਸਥਿਤ ਇਸ ਸੈਂਟਰ ‘ਚ 120 ਘੰਟੇ ਦਾ ਆਈ.ਐਸ.ਓ ਸਰਟੀਫਾਈਡ ਬੇਸਿਕ ਕੰਪਿਊਟਰ ਕੋਰਸ ਵੀ ਕਰਾਇਆ ਜਾਂਦਾ ਹੈ, ਜੋ ਕਿ ਹਰ ਸਰਕਾਰੀ ਨੋਕਰੀ ਲਈ ਜਰੂਰੀ ਹੈ।ਇਸ ਸਬੰਧੀ ਹੋਰ ਜਾਣਕਾਰੀ ਲਈ ਦਫਤਰੀ ਸਮੇਂ ‘ਚ ਫੋਨ ਨੰਬਰਾਂ 0183-2212103, 9463646694 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …