Wednesday, July 29, 2026

ਸਮਾਰਟ ਸਕੂਲ ਬਣਨ ’ਤੇ ਵਿਧਾਇਕ ਡੈਨੀ ਦਾ ਕੀਤਾ ਧੰਨਵਾਦ

ਜੰਡਿਆਲਾ ਗੁਰੂ, 12 ਨਵੰਬਰ (ਹਰਿੰਦਰਪਾਲ ਸਿੰਘ) – ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਆਉਦੇ ਪਿੰਡ ਬੰਡਾਲਾ ਵਿਖੇ ਸਮਾਰਟ ਸਕੂਲ ਦਾ ਉਦਘਾਟਨ ਕਰਨ ਤੇ ਵਾਇਸ ਚੇਅਰਮੈਨ ਮਨਜੀਤ ਸਿੰਘ ਨਾਹਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਸਰ ਪਾਰਟੀ ਨੇ ਸੂਬੇ ਅੰਦਰ ਯੰਗੀ ਪੱਧਰ’ਤੇ ਵਿਕਾਸ ਕਾਰਜ ਕਰਵਾ ਸੂਬੇ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ।ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੂਰ-ਅੰਦੇਸ਼ੀ ਸੋਚ ਕਰਕੇ ਹੀ ਸੂਬਾ ਤੱਰਕੀ ਦੀ ਰਾਹ ‘ਤੇ ਹੈ।ਚੇਅਰਮੈਨ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਸਮੇ ਦੇ ਹਾਣੀ ਬਣਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ।ਜਿਸ ਕਰਕੇ ਪੰਜਾਬ ਵਾਸੀ ਕੈਪਟਨ ਦੀ ਸਰਕਾਰ ਤੋਂ ਸੰਤੁਸ਼ਟ ਤੇ ਖੁਸ਼ ਵੀ ਹੈ।
               ਇਸ ਮੋਕੇ ਸੋਨੂ ਰਾਮਦੀਵਾਲੀ, ਪ੍ਰਗਟ ਸਿੰਘ, ਸਰਪੰਚ ਬਲਜੀਤ ਸਿੰਘ ਸਰਾ, ਪ੍ਰਧਾਨ ਨਿਰਮਲ ਸਿੰਘ ਆਦਿ ਹਾਜ਼ਰ ਸਨ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …