ਜੰਡਿਆਲਾ ਗੁਰੂ, 12 ਨਵੰਬਰ (ਹਰਿੰਦਰਪਾਲ ਸਿੰਘ) – ਅੰਮ੍ਰਿਤਸਰ ਲਾਅ ਕਾਲਜ (ਏ.ਐਲ.ਸੀ) ਅੰਮ੍ਰਿਤਸਰ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ
ਨਾਲ ਜ਼ੂਮ ਵੈਬਿਨਾਰ ਰਾਹੀ ਰਾਸ਼ਟਰੀ ਕਾਨੁੰਨੀ ਸਾਖਰਤਾ ਦਿਵਸ ਮਨਾਇਆ।ਇ ਸਮੇਂ ਸੁਮਿਤ ਕੱਕੜ ਚੀਫ ਜੁਡੀਸ਼ੀਅਲ ਕਮ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ।ਪ੍ਰਿੰਸੀਪਲ ਏ.ਐਲ.ਸੀ ਡਾ. ਏਵਨ ਕੁਮਾਰ ਵੈਦ ਨੇ ਮਹਿਮਾਨਾਂ, ਭਾਗੀਦਾਰਾਂ ਅਤੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਕੀਤਾ।ਉਨ੍ਹਾਂ ਦੱਸਿਆ ਕਿ 1995 ਵਿੱਚ ਕਾਨੂੰਨੀ ਸੇਵਾਵਾਂ ਅਧਿਕਾਰਤਤਾ ਐਕਟ ਲਾਗੂ ਕੀਤਾ ਗਿਆ ਸੀ।ਇਸ ਤੋਂ ਇਲਾਵਾ ਕਾਨੂੰਨੀ ਸਾਖਰਤਾ ਸ਼ਬਦ ‘ਤੇ ਧਿਆਨ ਕੇਂਦਰਿਤ ਕੀਤਾ।ਕਾਨੂੰਨੀ ਤੌਰ ’ਤੇ ਸਾਖਰ ਹੋਣ ਦਾ ਅਰਥ ਹੈ ਕਿ ਇਕ ਵਿਅਕਤੀ ਜੋ ਕਾਨੂੰਨੀ ਦਲੀਲਾਂ, ਸੰਖੇਪਾਂ, ਵਿਚਾਰਾਂ, ਫੈਸਲੇ ਅਤੇ ਕਾਨੂੰਨ ਨੂੰ ਪੜ੍ਹਨ ਅਤੇ ਲਿਖਣ ਦੇ ਸਮਰੱਥ ਹੈ, ਕਾਨੂੰਨ ਦੇ ਵਿਸ਼ੇ ਵਿਚ ਯੋਗਦਾਨ ਪਾਉਂਦਾ ਹੈ।ਸ੍ਰੀ ਸੁਮਿਤ ਕੱਕੜ ਨੇ ਕਾਨੂੰਨੀ ਅਥਾਰਟੀ 1987 ਦੇ ਅਰਥਾਂ ਅਤੇ ਪ੍ਰਬੰਧਾਂ ਬਾਰੇ ਜਾਗਰੂਕ ਕੀਤਾ।ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਮੁਫਤ ਅਤੇ ਸਮਰੱਥ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਲਈ ਕਾਨੂੰਨੀ ਅਥਾਰਟੀ ਦਾ ਗਠਨ ਕਰਨ ਲਈ ਇਹ ਐਕਟ ਬਣਾਇਆ ਗਿਆ ਸੀ।
ਇਸ ਮੌਕੇ ਐਡਵੋਕੇਟ ਅਮਿਤ ਸ਼ਰਮਾ ਪ੍ਰਧਾਨ (ਏ.ਐਲ.ਸੀ) ਨੇ ਟੀਮ ਨੂੰ ਸੈਮੀਨਾਰ ਦੇ ਆਯੋਜਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਏ.ਐਲ.ਸੀ ਵਿਦਿਆਰਥੀਆਂ ਅਤੇ ਸਮਾਜ ਦੀ ਬਿਹਤਰੀ ਲਈ ਅਜਿਹੇ ਬੌਧਿਕ ਦਾ ਆਯੋਜਨ ਕਰਨ ’ਤੇ ਦਿਆਨ ਕੇਂਦਰਿਤ ਕਰਦੀ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media