19 ਨਵੰਬਰ ਨੂੰ ਧਾਰਕਲਾਂ ਬੀ.ਡੀ.ਪੀ.ਓ ਦਫਤਰ ‘ਚ ਲਗੇਗਾ ਸਵੈ-ਰੋਜ਼ਗਾਰ ਅਤੇ ਰੋਜ਼ਗਾਰ ਮੇਲਾ
ਪਠਾਨਕੋਟ, 16 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਜਿਲ੍ਹਾ ਪਠਾਨਕੋਟ ਵਿਖੇ ਮਹੀਨਾ ਨਵੰਬਰ ‘ਚ
ਬਲਾਕ ਪੱਧਰ ‘ਤੇ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਜਿਲ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਅੱਜ 17 ਨਵੰਬਰ 2020 ਦਿਨ ਮੰਗਲਵਾਰ ਨੂੰ ਬੀ.ਡੀ.ਪੀ.ਓ ਦਫਤਰ ਸੁਜਾਨਪੁਰ ਅਤੇ 19 ਨਵੰਬਰ 2020 ਨੂੰ ਧਾਰਕਲਾਂ ਬੀ.ਡੀ.ਪੀ.ਓ ਦਫਤਰ ਵਿਖੇ ਰੋਜਗਾਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਰੋਜਗਾਰ ਮੇਲੇ ਵਿਚ ਤਿੰਨ ਕੰਪਨੀਆਂ ਭਾਰਤੀ ਜੀਵਨ ਬੀਮਾ, ਕਾਮਨ ਸਰਵਿਸ ਸੈਂਟਰ ਅਤੇ ਈਜਾਈਲ ਕੰਪਨੀਆਂ ਭਾਗ ਲੈ ਰਹੀਆਂ ਹਨ।ਉਨ੍ਹਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਅਪਣੇ ਦਸਤਾਵੇਜ ਲੈ ਕੇ ਬੀ.ਡੀ.ਪੀ.ਓ ਬਲਾਕ ਸੁਜਾਨਪੁਰ ਸਵੇਰੇ 10:30 ਵਜੇ ਆ ਸਕਦੇ ਹਨ। ਈਜਾਈਲ ਕੰਪਨੀ ਵਿਚ ਦਸਵੀਂ ਪਾਸ ਲੜਕੀਆਂ ਭਾਗ ਲੈ ਸਕਦੀਆਂ ਹਨ।ਜਿਹਨਾਂ ਵਿਅਕਤੀਆਂ ਨੇ ਅਪਣਾ ਕਾਰੋਬਾਰ ਸੁਰੂ ਕਰਨਾ ਹੈ ਉਹ ਵੀ ਇਸ ਰੋਜਗਾਰ ਮੇਲੇ ਵਿਚ ਭਾਗ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਜਿਲ੍ਹਾ ਰੋਜਗਾਰ ਅਫਸਰ ਨੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਰੋਜਗਾਰ ਮੇਲੇ ਵਿਚ ਸ਼ਾਮਲ ਹੋਣ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media