Tuesday, September 29, 2026

ਰਿਟਾਇਰਮੈਂਟ ਪੁਲਿਸ ਮੁਲਾਜ਼ਮ ਜਥੇਬੰਦੀ ਦੀ ਸਰਬਸੰਮਤੀ ਨਾਲ ਹੋਈ ਚੋਣ

ਅਸ਼ੋਕ ਮੋਹਨ ਪ੍ਰਧਾਨ ਤੇ ਬਾਲਪੁਰੀ ਚੁਣੇ ਗਏ ਜਨਰਲ ਸਕੱਤਰ

ਸੰਗਰੂਰ, 16 ਨਵੰਬਰ (ਜਗਸੀਰ ਲੌਂਗੋਵਾਲ) – ਜਿਲ੍ਹਾ ਸੰਗਰੂਰ ਦੀ ਰਿਟਾਇਰਮੈਂਟ ਪੁਲਿਸ ਮੁਲਾਜ਼ਮ ਜਥੇਬੰਦੀ ਦੀ ਚੋਣ ਦੇ ਕਾਗਜ਼ ਭਰਨ ਦੇ ਦਿਨ ਪ੍ਰਧਾਨ ਤੇ ਸਕੱਤਰ ਸਰਬਸੰਮਤੀ ਨਾਲ ਚੁਣੇ ਗਏ।ਇਸ ਸਮੇਂ ਬਾਹਰੋਂ ਆਏ ਅਬਜ਼ਰਵਰ ਦਰਸ਼ਨ ਸਿੰਘ ਰਿਟਾਇਰਡ ਡੀ.ਐਸ.ਪੀ ਮੁਕਤਸਰ, ਇੰਸਪੈਕਟਰ ਮਹਿੰਦਰ ਕੁਮਾਰ ਘਈ ਬਠਿੰਡਾ ਤੇ ਐਸ.ਆਈ ਸੰਤੋਖ ਸਿੰਘ ਚੰਡੀਗੜ੍ਹ ਦੀ ਹਾਜ਼ਰੀ ਵਿੱਚ ਸਾਬਕਾ ਡੀ.ਐਸ.ਪੀ ਅਸ਼ੋਕ ਮੋਹਨ ਪ੍ਰਧਾਨ ਅਤੇ ਸਾਬਕਾ ਇੰਸਪੈਕਟਰ ਬਾਲਪੁਰੀ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣਿਆ ਗਿਆ।ਸਾਬਕਾ ਪ੍ਰਧਾਨ ਰਿਟਾਇਰਡ ਐਸ.ਪੀ ਦਲਜੀਤ ਸਿੰਘ ਨੇ ਚੁਣੇ ਗਏ ਪ੍ਰਧਾਨ ਤੇ ਸਕੱਤਰ ਨੂੰ ਹਾਰ ਪਾੲ ਅਤੇੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।ਸਟੇਜ ਦੀ ਭੂਮਿਕਾ ਰਿਟਾਇਰਡ ਏ.ਐਸ.ਆਈ ਗੁਰਇੰਦਰ ਪਾਲ ਸਿੰਘ ਨੇ ਨਿਭਾਈ।ਨਵ-ਨਿਯੁੱਕਤ ਪ੍ਰਧਾਨ ਤੇ ਸਕੱਤਰ ਨੇ ਸਾਥੀਆਂ ਦੀ ਹਰ ਮੁਸ਼ਕਿਲ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …