ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਸਾਹਿਬ ਵਿਖੇ ਕਿਸਾਨ ਗੁਰੂਕੁਲ ਦੇ ਸਹਿਯੋਗ ਨਾਲ ਰਿਚ ਹੈਂਡਜ਼ (ਕਿਸਾਨ ਉਤਪਾਦਕ ਸੰਗਠਨ)
ਅੰਮ੍ਰਿਤਸਰ ਨੇ ਜਿਲੇ ਦੀ ਤਹਿਸੀਲ ਤਰਨਤਾਰਨ ਵਿਖੇ ਇਕ ਸਮਾਗਮ ਕੀਤਾ।ਇਸ ਦੌਰਾਨ ਟੀਮ ਨੇ ਸੰਤ ਬਾਬਾ ਸੁੱਖਾ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਨੂੰ ਬੀਜ਼ ਅਤੇ ਖਾਦ ਭੇਂਟ ਕਰਕੇ ਅਸ਼ੀਰਵਾਦ ਲਿਆ।ਇਸ ਦੌਰਾਨ ਜੈਵਿਕ ਕਾਲੀ ਕਣਕ ਦੇ ਮੁਫ਼ਤ ਬੀਜ਼ ਵਿਤਰਨ ਪ੍ਰੋਗਰਾਮ ਹੋਇਆ।ਜਿਸ ਵਿੱਚ ਸੰਸਥਾ ਦੇ ਪ੍ਰਧਾਨ ਵਰਿੰਦਰ ਦੇ ਸਹਿਯੋਗ ਨਾਲ ਕਿਸਾਨ ਗੁਰੂਕੁਲ ਦੇ ਬਾਨੀ ਕੁਲਦੀਪ ਸਿੰਘ ਧਾਲੀਵਾਲ ਨੇ ਆਨਲਾਈਨ ਸ਼ਿਰਕਤ ਕੀਤੀ।ਉਹਨਾਂ ਕਿਹਾ ਕਿ ਜੈਵਿਕ ਕਾਲੀ ਕਣਕ ਦੀ ਖੇਤੀ ਕਿਸਾਨ ਭਰਾਵਾਂ ਦੀ ਤਕਦੀਰ ਬਦਲ ਸਕਦੀ ਹੈ।ਇਸ ਤੋਂ ਬਣੇ ਪਦਾਰਥਾਂ ਦੀ ਵਿਦੇਸ਼ਾਂ ਵਿੱਚ ਭਾਰੀ ਮੰਗ ਹੈ।ਦੇਸ਼ ਵਿੱਚ ਵੀ ਕਣਕ ਦੀ ਅਲਰਜ਼ੀ ਅਤੇ ਸ਼ੂਗਰ ਵਾਲੇ ਮਰੀਜ਼ਾਂ ‘ਚ ਇਸ ਦੇ ਪਦਾਰਥਾਂ ਦੀ ਮੰਗ ਵਧੀ ਹੈ।ਇਸ ਦੇ ਪਦਾਰਥਾਂ ਦੀ ਐਕਸਪੋਰਟ ਵਿਦੇਸ਼ ਜਾ ਰਹੀ ਜਵਾਨੀ ਅਤੇ ਖੁਦਕੁਸ਼ੀਆਂ ਕਰਦੀ ਕਿਸਾਨੀ ਨੂੰ ਰੋਕ ਸਕਦਾ ਹੈ।ਉਹਨਾਂ ਅੱਗੇ ਕਿਹਾ ਕਿ ਇਹ ਕਿਸਾਨ ਉਤਪਾਦਕ ਸੰਗਠਨ ਮਾਝੇ ਵਿੱਚ ਪੰਜੀਕ੍ਰਿਤ ਜੈਵਿਕ ਉਤਪਾਦਨ ਦਾ ਲੀਡਰ ਬਣਨ ਜਾ ਰਿਹਾ।ਇਸ ਦੀ ਨੌਜ਼ਵਾਨ ਲੀਡਰਸ਼ਿਪ ਚ ਕਮਾਲ ਦਾ ਜਜ਼ਬਾ ਹੈ।ਥੋੜੇ ਸਮੇਂ ‘ਚ ਸੈਂਕੜੇ ਕਿਸਾਨਾਂ ਤੱਕ ਸੰਸਥਾ ਨੇ ਪਹੁੰਚ ਕੀਤੀ ਹੈ।
ਅੰਤ ‘ਚ ਸੰਸਥਾ ਦੇ ਪ੍ਰਧਾਨ ਵਰਿੰਦਰ ਤੇ ਸਤਨਾਮ ਸਿੰਘ ਨੇ ਆਏ ਹੋਏ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ ਅਤੇ ਮੁਫ਼ਤ ਬੀਜ਼ ਵੰਡਣ ਨਾਲ ਪ੍ਰੋਗਰਾਮ ਸਮਾਪਤ ਹੋਇਆ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media