ਸੰਗਰੂਰ, 18 ਨਵੰਬਰ (ਜਗਸੀਰ ਲੌਂਗੋਵਾਲ) – ਮਾਮੂਲੀ ਬਾਰਿਸ਼ ਤੋਂ ਬਾਅਦ ਕਸਬਾ ਲੌਂਗੋਵਾਲ ਦੇ ਮੇਨ ਬਜਾਰ ਦੀ ਬੱਸ ਅੱਡੇ ਤੋਂ ਲੈ ਕੇ ਰਾਮਲੀਲਾ ਗਰਾਊਂਡ ਤੱਕ
ਗੋਡੇ-ਗੋਡੇ ਪਾਣੀ ਭਰ ਜਾਣ ਕਾਰਨ ਸਮੁੱਚੇ ਇਲਾਕਾ ਨਿਵਾਸੀ ਅਤੇ ਦੁਕਾਨਦਾਰਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਅੱਜ ਹਲਕਾ ਇੰਚਾਰਜ਼ ਆਲ ਇੰਡੀਆ ਯੂਥ ਕਾਂਗਰਸ ਦੇ ਰਾਸ਼ਟਰੀ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਦੇ ਪਤੀ ਹਰਮਨਦੇਵ ਬਾਜਵਾ ਨੇ ਕਸਬੇ ਦੇ ਕਾਂਗਰਸੀ ਆਗੂਆਂ ਅਤੇ ਦੁਕਾਨਦਾਰਾਂ ਦੀ ਹਾਜ਼ਰੀ ਦੌਰਾਨ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ।
ਇਸ ਮੌਕੇ ਅਸ਼ੋਕ ਕੁਮਾਰ ਬਬਲੀ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਚੀਮਾਂ, ਕਾਂਗਰਸ ਦੇ ਸਿਟੀ ਪ੍ਰਧਾਨ ਵਿਜੈ ਗੋਇਲ, ਕਾਂਗਰਸ ਦੇ ਜਿਲ੍ਹਾ ਸਕੱਤਰ ਬਬਲੂ ਸਿੰਗਲਾ, ਨਗਰ ਕੌਂਸਲ ਲੌਂਗੋਵਾਲ ਦੇ ਸਾਬਕਾ ਪ੍ਰਧਾਨ ਮੇਲਾ ਸਿੰਘ ਸੂਬੇਦਾਰ, ਸੋਸਾਇਟੀ ਪ੍ਰਧਾਨ ਜਗਜੀਤ ਦੁੱਲਟ, ਨਗਰ ਕੌਂਸਲ ਲੌਂਗੋਵਾਲ ਦੇ ਜੇ.ਈ ਸੁਭਾਸ਼ ਚੰਦ, ਠੇਕੇਦਾਰ ਮਹਿੰਦਰਪਾਲ ਭੋਲਾ, ਸੁਖਦੇਵ ਸਿੰਘ, ਜਗਪਾਲ ਸ਼ਾਹਪੁਰ ਬਲਾਕ ਪ੍ਰਧਾਨ ਸੁਨਾਮ, ਪਰਮਜੀਤ ਸ਼ਰਮਾ, ਬਿੰਦਰ ਸਿੰਘ, ਬੁੱਧ ਰਾਮ, ਕਰਮੀ ਦੁੱਲਟ, ਸੇਮ ਰਾਜ, ਪਵਨ ਕੁਮਾਰ ਬਬਲਾ ਪ੍ਰਧਾਨ ਆੜ੍ਹਤੀਆ ਲੌਂਗੋਵਾਲ, ਰਮੇਸ਼ ਕੁਮਾਰ ਸ਼ਰਮਾ, ਕ੍ਰਿਸ਼ਨ ਚੰਦ, ਹਰਜੀਤ ਸਰਪੰਚ ਚੱਠੇ ਨਕਟੇ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media