Wednesday, October 28, 2026

ਬਲਾਕ ਪੱਧਰੀ ਸੁੰਦਰ ਲਿਖਾਈ ਮੁਕਾਬਲਿਆਂ ‘ਚ ਸ਼ਹੀਦ ਮਖਣ ਸਿੰਘ ਸਕੂਲ ਦੀ ਮਾਨਸੀ ਦਾ ਪਹਿਲਾ ਸਥਾਨ

ਪਠਾਨਕੋਟ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲ ਪ੍ਰਕਾਸ਼ ਪਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਧਾਨਗੀ ਅਤੇ ਸਕੱਤਰ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਹੇਠ ਜਿਲਾ ਪੱਧਰੀ ਆਨਲਾਈਨ ਸੁੰਦਰ ਲਿਖਾਈ ਮੁਕਾਬਲਿਆਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ।
                ਜਿਕਰਯੋਗ ਹੈ ਕਿ ਜਿਲਾ ਪੱਧਰੀ ਮੁਕਾਬਲੇ ਜਿਲ੍ਹਾ ਸਿੱਖਿਆ ਅਧਿਕਾਰੀ ਜਗਜੀਤ ਸਿੰਘ ਦੀ ਦੇਖ-ਰੇਖ ਵਿੱਚ ਕਰਵਾਏ ਜਾ ਰਹੇ ਹਨ।ਜਿਸ ਵਿੱਚ ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਨੋਵੀਂ ਜਮਾਤ ਵਿਦਿਆਰਥਣ ਮਾਨਸੀ ਨੇ ਬਲਾਕ ਪਠਾਨਕੋਟ-3 ਚੋਂ ਪਹਿਲਾ ਸਥਾਨ ਅਤੇ ਸੱਤਵੀਂ ਜਮਾਤ ਦੀ ਭੁਮਿਕਾ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।
                ਸਿੱਖਿਆ ਅਧਿਕਾਰੀ ਜਗਜੀਤ ਸਿੰਘ ਨੇ ਵਿਦਿਆਰਥਣਾਂ ਦੇ ਮਾਤਾ ਪਿਤਾ, ਸਕੂਲ ਪਿ੍ਰੰਸੀਪਲ ਅਤੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਪ੍ਰਿੰਸੀਪਲ ਮੀਨਮ ਸ਼ਿਖਾ ਨੇ ਦੱਸਿਆ ਕਿ ਵਿਦਿਆਰਥਣ ਦੀ ਇਸ ਸਫਲਤਾ ਲਈ ਗਾਈਡ ਅਧਿਆਪਕ ਸਤੀਸ਼ ਬਾਲਾ, ਕਿਰਨ ਸੈਣੀ ਅਤੇ ਬ੍ਰਿਜਰਾਜ ਵੀ ਵਧਾਈ ਦੇ ਪਾਤਰ ਹਨ।ਪ੍ਰਿੰਸੀਪਲ ਅਤੇ ਸਕੂਲ ਸਟਾਫ ਵਲੋਂ ਮਾਨਸੀ ਅਤੇ ਭੁਮਿਕਾ ਨੂੰ ਸਰਟੀਫਿਕੇਟ ਅਤੇ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
                    ਇਸ ਮੋਕੇ ਰੁਪਿੰਦਰ ਕੋਰ, ਸਤੀਸ਼ ਬਾਲਾ, ਕਿਰਨ ਸੈਣੀ , ਆਸ਼ਾ ਮਹਾਜਨ, ਇੰਦੂ ਬਾਲਾ ਅਤੇ ਬ੍ਰਿਜਰਾਜ ਅਧਿਆਪਕ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …