Friday, July 31, 2026

ਦਿੱਲੀ ਕਮੇਟੀ ਚੋਣਾਂ ਲਈ ਤੁਰੰਤ ਚੋਣ ਜ਼ਾਬਤਾ ਲਗਾਉਣ ਦੀ ਜਾਗੋ ਨੇ ਕੀਤੀ ਮੰਗ

ਦਿੱਲੀ ਕਮੇਟੀ ਪ੍ਰਬੰਧਕਾਂ ‘ਤੇ ਸਿਆਸੀ ਹਿਤਾਂ ਲਈ ਕਮੇਟੀ ਸਰੋਤਾ ਦਾ ਇਸਤੇਮਾਲ ਕਰਨ ਦਾ ਇਲਜ਼ਾਮ ਲਾਇਆ

ਨਵੀਂ ਦਿੱਲੀ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦਾ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਹੀ ਜਾਗੋ  ਪਾਰਟੀ ਨੇ ਚੋਣ ਜ਼ਾਬਤਾ ਲਾਗੂ ਕਰਨ ਦੀ ਮੰਗ ਕੀਤੀ ਹੈ।ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਮੰਤਰੀ ਰਾਜਿੰਦਰ ਪਾਲ ਗੌਤਮ ਵਲੋਂ ਅੱਜ ਵੋਟਰ ਸੂਚੀ ਨੂੰ ਬਣਾਉਣ ਦੀ ਸਮੀਖਿਆ ਕਰਨ ਸਬੰਧੀ ਬੁਲਾਈ ਗਈ ਮੀਟਿੰਗ ਵਿੱਚ ਜਾਗੋ ਦੇ ਸਕੱਤਰ ਜਰਨਲ ਪਰਮਿੰਦਰ ਪਾਲ ਸਿੰਘ ਨੇ ਇਹ ਮੰਗ ਕੀਕੀ। ਪਰਮਿੰਦਰ ਨੇ ਕਿਹਾ ਕਿ ਦਿੱਲੀ ਕਮੇਟੀ, ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦਵਾਰਾ ਸੀਸ ਗੰਜ਼ ਸਾਹਿਬ ਦੇ ਅਧਿਕਾਰਤ ਫੇਸਬੁੱਕ ਪੇਜ਼ਾਂ ’ਤੇ ਸ਼਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਦੇ ਨਾਲ ਵੀਡੀਓ ਅਤੇ ਹੋਰ ਪ੍ਰਚਾਰ ਸਮੱਗਰੀ ਪੋਸਟ ਕੀਤੀ ਜਾ ਰਹੀ ਹੈ, ਜਦਕਿ ਕਮੇਟੀ ਐਕਟ ਦੇ ਅਨੁਸਾਰ ਕਮੇਟੀ ਸੰਸਾਧਨਾਂ ਦੇ ਸਿਆਸੀ ਇਸਤੇਮਾਲ `ਤੇ ਰੋਕ ਹੈ। ਇਸ ਲਈ ਤੁਰੰਤ ਚੋਣ ਜ਼ਾਬਤਾ ਚੋਣ ਬੋਰਡ ਨੂੰ ਲਾਗੂ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਆਏ ਅਕਾਲੀ ਦਲ ਦੇ ਪ੍ਰਤਿਨਿਧੀ ਕਮੇਟੀ ਦੀ ਕਾਰ ਵਿੱਚ ਕਮੇਟੀ ਦੇ ਡਰਾਈਵਰ ਨਾਲ ਆਏ ਸਨ।ਪਰਮਿੰਦਰ ਨੇ ਕਿਹਾ ਕਿ ਅੱਜ ਹੋਈ ਮੀਟਿੰਗ ਵਿੱਚ ਉਨਾਂ ਨੇ ਵੋਟ ਬਣਾਉਣ ‘ਚ ਆ ਰਹੀ ਸਾਰੀਆਂ ਪਰੇਸ਼ਾਨੀਆਂ ਬਾਰੇ ਮੰਤਰੀ ਨੂੰ ਦੱਸਿਆ ਹੈ।ਖ਼ਾਸਕਰ ਆਨਲਾਈਨ ਵੋਟ ਬਣਾਉਣ ਵਿੱਚ ਗੈਰ ਜ਼ਰੂਰੀ ਕਾਲਮਾਂ ਨੂੰ ਹਟਾਉਣ ਦਾ ਸੁਝਾਅ ਦਿੱਤਾ ਹੈ।
ਪਰਮਿੰਦਰ ਨੇ ਦੱਸਿਆ ਕਿ ਮਤਦਾਨ ਲਈ ਈ.ਵੀ.ਐਮ ਮਸ਼ੀਨਾਂ ਦੇ ਇਸਤੇਮਾਲ ‘ਤੇ ਵੀ ਜਾਗੋ ਪਾਰਟੀ ਨੇ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਹੈ।ਉਨਾਂ ਦੱਸਿਆ ਕਿ ਸਾਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਨ ਦੇ ਬਾਅਦ ਗੌਤਮ ਨੇ ਵੋਟ ਬਣਾਉਣ ਦਾ ਕੰਮ 21 ਦਿਨ ਲਈ ਵਧਾਉਣ ਅਤੇ 100 ਫ਼ੀਸਦੀ ਘਰਾਂ ਤੱਕ ਜਾ ਕੇ ਵੋਟ ਚੈਕ ਕਰਨ ਦੀ ਗੱਲ ਸਵੀਕਾਰ ਕਰ ਲਈ ਹੈ।ਨਾਲ ਹੀ ਚੋਣ ਬੈਲਟ ਪੇਪਰ ਰਾਹੀਂ ਕਰਵਾਉਣ ਦਾ ਫ਼ੈਸਲਾ ਲਿਆ ਹੈ। ਜਦੋਂ ਕਿ ਇਸ ਤੋਂ ਪਹਿਲਾਂ ਕੇਵਲ ਬਿਨਾਂ ਫ਼ੋਟੋ ਵਾਲੀ 40 ਫ਼ੀਸਦੀ ਘਰਾਂ ਤੱਕ ਹੀ ਗੁਰਦੁਆਰਾ ਚੋਣ ਬੋਰਡ ਦੇ ਅਧਿਕਾਰੀ ਫ਼ੋਟੋ ਲੈਣ ਲਈ ਜਾ ਰਹੇ ਸਨ।ਇਸ ਦੇ ਨਾਲ ਹੀ ਹੁਣ ਥੋਕ ਵਿੱਚ ਮਤਦਾਤਾ ਫਾਰਮ ਵੀ ਅਧਿਕਾਰੀ ਸਵੀਕਾਰ ਕਰੇਗਾ, ਜਦਕਿ ਪਹਿਲਾਂ 15 ਤੋਂ ਜਿਆਦਾ ਫਾਰਮ ਸਵੀਕਾਰ ਨਹੀਂ ਕਰ ਰਹੇ ਸਨ।ਪਰਮਿੰਦਰ ਨੇ ਦੱਸਿਆ ਕਿ ਬੋਰਡ ਅਨੁਸਾਰ ਵੋਟ ਬਣਾਉਣ ਲਈ ਹੁਣ ਤੱਕ ਕੇਵਲ 216 ਆਨਲਾਈਨ ਅਤੇ 8500 ਵੋਟਾਂ ਆਫ਼ਲਾਈਨ ਦਰਖਾਸਤਾਂ ਆਈਆਂ ਹਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …