Friday, April 24, 2026

ਜਲੰਧਰ ਕੈਂਟ ਵਿਖੇ ਫੌਜ ਦੀ ਭਰਤੀ ਰੈਲੀ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਜਲੰਧਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਭਰਤੀ ਦਫਤਰ (ਹੈਡਕੁਆਰਟਰ) ਜਲੰਧਰ ਕੈਂਟ ਦੁਆਰਾ ਏ.ਪੀ.ਐਸ ਸਕੂਲ (ਪ੍ਰਾਇਮਰੀ ਵਿੰਗ) ਜਲੰਧਰ ਕੈਂਟਦੇ

File Photo

ਮੈਦਾਨ ਵਿਚ ਫੌਜੀ ਭਰਤੀ ਰੈਲੀ 4 ਜਨਵਰੀ 2021 ਤੋਂ 31 ਜਨਵਰੀ 2021 ਤੱਕ ਕੀਤੀ ਜਾ ਰਹੀ ਹੈ।ਰੈਲੀ ਵਿਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਐਸ.ਬੀ.ਐਸ ਨਗਰ ਅਤੇ ਤਰਨਤਾਰਨ ਜਿਲ੍ਹੇ ਦੇ ਉਮੀਦਵਾਰਾਂ ਦੀ ਸਕਰੀਨਿੰਗ ਕੀਤੀ ਜਾਏਗੀ।ਜਿਸ ਲਈ ਰਜਿਸਟ੍ਰੇਸ਼ਨ 14 ਨਵੰਬਰ 2020 ਤੋਂ 28 ਦਸੰਬਰ 2020 ਤੱਕ ਖੁੱਲੀ ਹੈ।ਭਰਤੀ ਰੈਲੀ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰ ਲਈ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਹੈ।ਆਨਲਾਈਨ ਰਜਿਸਟ੍ਰੇਸ਼ਨ ਲਈ ਵੈਬਸਾਈਟ www.joinindianarmy.nic.in ਹੈ ਭਰਤੀ ਰੈਲੀ ਵਿਚ ਸਿਰਫ ਉਹੀ ਉਮੀਦਵਾਰ ਸ਼ਾਮਲ ਹੋਣਗੇ ਜਿਨ੍ਹਾਂ ਨੇ ਆਨਲਾਈਨ ਰਜਿਸਟਰਡ ਕੀਤਾ ਹੈ । ਜਿਨ੍ਹਾਂ ਉਮੀਦਵਾਰਾਂ ਨੇ ਆਨਲਾਈਨ ਸਫਲਤਾਪੂਰਵਕ ਰਜਿਸਟਰੀ ਕੀਤੀ ਹੈ।ਉਨ੍ਹਾਂ ਨੂੰ ਉਨ੍ਹਾਂ ਦੇ ਈ-ਮੇਲ ਪਤੇ `ਤੇ ਇਕ ਦਾਖਲਾ ਕਾਰਡ ਭੇਜਿਆ ਜਾਵੇਗਾ, ਜੋ ਉਨ੍ਹਾਂ ਨੂੰ ਰੈਲੀ ਲਈ ਰਿਪੋਰਟ ਕਰਨ ਦੀ ਮਿਤੀ ਅਤੇ ਸਮਾਂ ਦੇਵੇਗਾ।ਇਸ ਭਰਤੀ ਰੈਲੀ ਲਈ ਵਿਸਥਾਰਿਤ ਜਾਣਕਾਰੀ ਭਾਰਤੀ ਫੌਜ ਦੀ ਵੈਬਸਾਈਟ `ਤੇ ਉਪਲੱਬਧ ਹਨ। ਭਰਤੀ ਰੈਲੀ ਪੂਰੀ ਤਰ੍ਹਾਂ ਪਾਰਦਰਸ਼ੀ ਹੈ ਅਤੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਲਾਲਾਂ / ਧੋਖੇਬਾਜ਼ ਵਿਅਕਤੀਆਂ ਤੋਂ ਬਚਣ ਅਤੇ ਨਸ਼ਿਆਂ ਦੀ ਵਰਤੋਂ ਤੋਂ ਵੀ ਪਰਹੇਜ਼ ਕਰਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …