Sunday, April 26, 2026

ਜੀਰੋ ਤੋਂ 5 ਅਤੇ 15 ਸਾਲ ਤੱਕ ਦੇ ਬੱਚਿਆਂ ਦਾ ਅਧਾਰ ਕਾਰਡ ਬਾਇਓੁਮੈਟਿ੍ਰਕਸ ਅੱਪਡੇਟ ਲਾਜ਼ਮੀ ਕਰਵਾਓ – ਡਿਪਟੀ ਕਮਿਸ਼ਨਰ

ਜਲਦੀ ਹੀ ਜਿਲ੍ਹਾ ਪਠਾਨਕੋਟ ਦੇ ਬੈਂਕਾਂ ਵਿੱਚ ਵੀ ਹੋਵੇਗੀ ਬਾਇਓੁਮੈਟ੍ਰਿਕਸ ਅੱਪਡੇਟ ਦੀ ਸਹੂਲਤ

ਪਠਾਨਕੋਟ, 20 ਨਵੰਬਰ (ਪੰਜਾਬ ਪੋਸਟ ਬਿਊਰੋ) – 0 ਤੋਂ 5 ਸਾਲ ਤੱਕ ਅਤੇ 15 ਸਾਲ ਦੀ ਉਮਰ ਤੱਕ ਅਪਣੇ ਬੱਚਿਆਂ ਦੇ ਅਧਾਰ ਕਾਰਡ ਸਬੰਧੀ ਬਾਇਓੁਮੈਟਿ੍ਰਕਸ ਅੱਪਡੇਟ (ਉਂਗਲਾਂ ਦੇ ਨਿਸਾਨ, ਅੱਖਾਂ ਦਾ ਸਕੈਨ, ਚਿਹਰੇ ਦੀ ਫੋਟੋ ਆਦਿ) ਕਰਵਾਇਆ ਜਾਵੇ,ਇਹ ਲਾਜਮੀ ਬਾਇਓੁਮੈਟ੍ਰਿਕਸ ਅੱਪਡੇਟ ਮੁਫਤ ਹਨ ਅਤੇ ਕਿਸੇ ਵੀ ਸੇਵਾਂ ਕੇਂਦਰ ਜਾਂ ਡਾਕਖਾਨੇ ਵਿੱਚ ਕੀਤੇ ਜਾ ਸਕਦੇ ਹਨ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਬੰਧਤ ਵਿਭਾਗਾਂ ਨਾਲ ਅਧਾਰ ਕਾਰਡ ਅੱਪਡੇਟ ਅਧੀਨ ਇੱਕ ਵਿਸ਼ੇਸ ਮੀਟਿੰਗ ਦੋਰਾਨ ਇਹ ਪ੍ਰਗਟਾਵਾ ਕੀਤਾ।ਉਨ੍ਹਾਂ ਕਿਹਾ ਕਿ ਜੀਰੋ ਤੋਂ 15 ਸਾਲ ਦੇ ਬੱਚਿਆਂ ਵਿੱਚ ਕਾਫੀ ਤਬਦੀਲੀਆਂ ਆ ਜਾਂਦੀਆਂ ਹਨ ਅਤੇ ਇਸ ਲਈ ਬੱਚਿਆਂ ਦੇ ਬਾਇਓਮੈਟ੍ਰਿਕਸ ਅੱਪਡੇਟ ਕਰਵਾਉਣੇ ਬਹੁਤ ਜਰੂਰੀ ਹੋ ਜਾਂਦੇ ਹਨ।
                 ਉਨ੍ਹਾਂ ਕਿਹਾ ਕਿ ਜੇਕਰ ਮਾਪੇ ਅਪਣੇ ਜੀਰੋ ਤੋਂ ਪੰਜ ਸਾਲ ਅਤੇ 15 ਸਾਲ ਤੱਕ ਬੱਚਿਆਂ ਦੇ 7 ਸਾਲ ਤੱਕ ਬਾਇਓਮੈਟ੍ਰਿਕਸ ਅੱਪਡੇਟ ਨਹੀਂ ਕਰਦੇ ਹਨ ਤਾਂ ਅਧਾਰ ਕਾਰਡ ਮੁਅੱਤਲ ਹੋ ਸਕਦਾ ਹੈ।
                  ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਸੇਵਾ ਕੇਂਦਰ ਬਮਿਆਲ ਵਿਖੇ ਨਜਦੀਕ ਤਹਿਸੀਲ ਦਫਤਰ, ਸੇਵਾ ਕੇਂਦਰ ਭੂਣ ਨਜਦੀਕ ਧਾਰਕਲਾਂ ਪੈਟਰੋਲ ਪੰਪ ਧਾਰ ਕਲ੍ਹਾਂ, ਸੇਵਾ ਕੇਂਦਰ ਬੁੰਗਲ, ਸੇਵਾ ਕੇਂਦਰ ਨਜਦੀਕ ਸਿਵਲ ਹਸਪਤਾਲ ਪਠਾਨਕੋਟ, ਸੇਵਾ ਕੇਂਦਰ ਫਤਿਹਪੁਰ ਨਜ਼ਦੀਕ ਸਿਵ ਮੰਦਿਰ, ਸੇਵਾ ਕੇਂਦਰ ਘਰੋਟਾ ਨਜਦੀਕ ਬੀ.ਡੀ.ਪੀ.ਓ. ਦਫਤਰ ਘਰੋਟਾ, ਸੇਵਾ ਕੇਂਦਰ ਜੁਗਿਆਲ, ਸੇਵਾ ਕੇਂਦਰ ਕਾਨਵਾਂ, ਸੇਵਾ ਕੇਂਦਰ ਮਾਮੂਨ, ਸੇਵਾ ਕੇਂਦਰ ਮੀਰਥਲ, ਸੇਵਾ ਕੇਂਦਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ, ਸੇਵਾ ਕੇਂਦਰ ਸੁਜਾਨਪੁਰ ਨਜਦੀਕ ਕਮਨਿਉਟੀ ਹਾਲ ਅਤੇ ਸੇਵਾ ਕੇਂਦਰ ਤਾਰਾਗੜ੍ਹ ਸਾਹਮਣੇ ਪੁਲਿਸ ਥਾਣਾ ਤਾਰਾਗੜ੍ਹ ਵਿਖੇ ਆਪ ਅਪਣੇ ਬੱਚਿਆਂ ਦੇ ਅਧਾਰ ਕਾਰਡ ਸਬੰਧੀ ਬਾਇਓਮੈਟ੍ਰਿਕਸ ਅੱਪਡੇਟ ਕਰਵਾ ਸਕਦੇ ਹੋ।
               ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੇ ਨਾਲ ਹੀ ਹੁਣ ਡਾਕਘਰ੍ਹਾਂ ਵਿਚ ਵੀ ਬਾਇਓਮੈਟ੍ਰਿਕਸ ਅੱਪਡੇਟ ਕਰਨ ਦੀ ਸੁਵਿਧਾ ਫ੍ਰੀ ਵਿੱਚ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਮੁੱਖ ਡਾਕਘਰ ਪਠਾਨਕੋਟ ਨਜਦੀਕ ਗਾਂਧੀ ਚੋਕ, ਉਪ ਡਾਕਘਰ ਮਿਸ਼ਨ ਰੋਡ ਪਠਾਨਕੋਟ, ਉਪ ਡਾਕਘਰ ਡਲਹੋਜੀ ਰੋਡ ਪਠਾਨਕੋਟ, ਉਪ ਡਾਕਘਰ ਢਾਂਗੂ ਰੋਡ ਪਠਾਨਕੋਟ, ਉਪ ਡਾਕਘਰ ਮਲਿਕਪੁਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ, ਉਪ ਡਾਕਘਰ ਦੁਨੇਰਾ, ਉਪ ਡਾਕਘਰ ਸੁਜਾਨਪੁਰ, ਉਪ ਡਾਕਘਰ ਸਾਹਪੁਰਕੰਡੀ, ਉਪ ਡਾਕਘਰ ਢਾਕੀ ਰੋਡ ਪਠਾਨਕੋਟ, ਉਪ ਡਾਕਘਰ ਮੀਰਥਲ ਪਠਾਨਕੋਟ, ਉਪ ਡਾਕਘਰ ਤਾਰਾਗੜ੍ਹ ਅਤੇ ਉਪ ਡਾਕਘਰ ਦੀਨਾਨਗਰ ਵਿਖੇ ਵੀ ਅਪਣੇ ਬੱਚਿਆਂ ਦੇ ਅਧਾਰ ਕਾਰਡ ਬਾਇਓਮੈਟ੍ਰਿਕਸ ਅੱਪਡੇਟ ਫ੍ਰੀ ਕਰਵਾ ਸਕਦੇ ਹੋ।
                    ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਪਿੰਡਾਂ ਅੰਦਰ ਵੀ ਆਂਗਣਬਾੜੀ ਵਰਕਰਾਂ ਦੀ ਸਹਾਇਤਾਂ ਨਾਲ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਨ੍ਹਾਂ ਬੱਚਿਆਂ ਦਾ ਉਪਰੋਕਤ ਨਿਰਧਾਰਤ ਉਮਰ ਦੇ ਹਿਸਾਬ ਨਾਲ ਬਾਇਓਮੈਟ੍ਰਿਕਸ ਅੱਪਡੇਟ ਨਹੀਂ ਹੋਇਆ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲ੍ਹਾ ਪ੍ਰਸਾਸਨ ਵੱਲੋਂ ਭਵਿੱਖ ਲਈ ਇਹ ਵੀ ਵਿਵੱਸਥਾ ਕੀਤੀ ਜਾ ਰਹੀ ਹੈ ਕਿ ਇਹ ਬਾਇਓਮੈਟ੍ਰਿਕਸ ਅੱਪਡੇਟ ਦੀ ਸੁਵਿਧਾ ਬੈਂਕਾਂ ਵਿੱਚ ਵੀ ਮੁਫਤ ਵਿੱਚ ਉਪਲੱਬਧ ਕਰਵਾਈ ਜਾਵੇ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …