ਜ਼ਿਲ੍ਹਾ ਸਿੱਖਿਆ ਅਫਸਰ ਨੇ ਜਲਦ ਪ੍ਰਮੋਸ਼ਨਾਂ ਕਰਨ ਦਾ ਦਿੱਤਾ ਭਰੋਸਾ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਜ਼ਿਲ੍ਹੇ ‘ਚ ਕਈ ਸਾਲਾਂ ਤੋਂ ਅਧਿਆਪਕਾਂ ਦੀਆਂ ਰੁਕੀਆਂ ਪ੍ਰਮੋਸ਼ਨਾਂ ਕਰਵਾਉਣ ਲਈ ਸੰਘਰਸ਼ ਲੜ ਰਹੀ
ਐਲੀਮੈਂਟਰੀ ਟੀਚਰ ਯੂਨੀਅਨ (ਰਜਿ.) ਨੇ ਭਲਾਈ ਵਿਭਾਗ ਵਲੋਂ ਪ੍ਰੋਮੋਸ਼ਨਾਂ ਸਬੰਧੀ ਪੂਰਾ ਰਿਕਾਰਡ ਪ੍ਰਮੁੱਖ ਸਕੱਤਰ ਵੈਲਫੇਅਰ ਪੰਜਾਬ ਨੂੰ ਭੇਜਣ ਉਪਰੰਤ ਵਿਖਾਏ ਗਏ ਹਾਂ ਪੱਖੀ ਰਵੱਈਏ ਨੂੰ ਵੇਖਦਿਆਂ ਹੋਇਆਂ ਅੱਜ ਆਪਣੀ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਭੁੱਖ ਹੜਤਾਲ ਨੂੰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਹੈ।
ਜਥੇਬੰਦੀ ਦੇ ਪ੍ਰਮੁੱਖ ਮੀਡੀਆ ਇੰਚਾਰਜ਼ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਕੱਲ ਦੇਰ ਸ਼ਾਮ ਈ.ਟੀ.ਯੂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਉਪਰੰਤ ਜ਼ਿਲ੍ਹਾ ਭਲਾਈ ਦਫਤਰ ਵਲੋਂ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਸਬੰਧੀ ਪੂਰਾ ਰਿਕਾਰਡ ਚੰਡੀਗੜ੍ਹ ਭੇਜਣ ਅਤੇ ਜਲਦ ਪ੍ਰਮੋਸ਼ਨਾਂ ਦੀ ਆਗਿਆ ਦੇਣ ਦੇ ਭਰੋਸੇ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵਲੋਂ ਵਾਰ-ਵਾਰ ਸੰਘਰਸ਼ ਖਤਮ ਕਰਨ ਦੀ ਅਪੀਲ ਨੂੰ ਵੇਖਦਿਆਂ ਜਥੇਬੰਦੀ ਨੇ ਹਾਲ ਦੀ ਘੜੀ ਆਪਣੀ ਭੁੱਖ ਹੜਤਾਲ ਮੁਲਤਵੀ ਕਰ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਤੇ ਜ਼ਿਲਾ ਪ੍ਰਧਾਨ ਸਤਬੀਰ ਬੋਪਾਰਾਏ ਨੇ ਸਾਰੇ ਸਾਥੀਆਂ ਦੀ ਸਹਿਮਤੀ ਨਾਲ ਇਹ ਸਪੱਸ਼ਟ ਕੀਤਾ ਹੈ ਕਿ ਜੇਕਰ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਨੂੰ ਬੇਵਜ਼ਾ ਰੋਕਣ ਲਈ ਕਿਸੇ ਵੀ ਵਿਭਾਗੀ ਜਾਂ ਬਾਹਰੀ ਵਿਅਕਤੀ ਨੇ ਕੋਸ਼ਿਸ਼ ਕੀਤੀ ਤਾਂ ਇਸ ਨੂੰ ਬਰਦਾਸ਼ਤ ਨਾ ਕਰਦਿਆਂ ਤਿੱਖਾ ਐਕਸ਼ਨ ਲਿਆ ਜਾਵੇਗਾ।
ਈ.ਟੀ.ਯੂ ਵਲੋਂ ਚੱਲਾਈ ਜਾ ਰਹੀ ਭੁੱਖ ਹੜਤਾਲ ਨੂੰ ਖ਼ਤਮ ਕਰਨ ਲਈ ਉਚੇਚੇ ਤੌਰ ‘ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਕੰਵਲਜੀਤ ਸਿੰਘ ਨੇ ਕਿਹਾ ਭਲਾਈ ਵਿਭਾਗ ਵਲੋਂ ਮਿਲ ਰਹੀ ਪ੍ਰਵਾਨਗੀ ਉਪਰੰਤ ਜਲਦ ਹੀ ਪ੍ਰਮੋਸ਼ਨਾਂ ਦੇ ਆਰਡਰ ਜਾਰੀ ਕਰ ਦਿੱਤੇ ਜਾਣਗੇ।
ਇਸ ਮੌਕੇ ਸੂਬਾਈ ਆਗੂ ਸੁਧੀਰ ਢੰਡ, ਪਰਮਬੀਰ ਪੰਨੂ, ਨਵਦੀਪ ਸਿੰਘ, ਸੁਖਜਿੰਦਰ ਸਿੰਘ ਹੇਰ, ਸੁਖਦੇਵ ਵੇਰਕਾ, ਸਰਬਜੋਤ ਵਛੋਆ, ਲਖਵਿੰਦਰ ਸਿੰਘ ਸੰਗੂਆਣਾ, ਦਿਲਬਾਗ ਬਾਜਵਾ, ਰਾਜਬੀਰ ਸਿੰਘ ਵੇਰਕਾ, ਮਨਪ੍ਰੀਤ ਸੰਧੂ, ਜਸਬੀਰ ਜੱਸ, ਹਰਚਰਨ ਸ਼ਾਹ, ਗੁਰਮੁੱਖ ਸਿੰਘ ਕੌਲੋਵਾਲ, ਮਨਿੰਦਰ ਸਿੰਘ, ਜਤਿੰਦਰ ਲਾਵੇਂ, ਹਰਜੀਤ ਸਿੰਘ, ਨਵਦੀਪ ਸਿੰਘ ਬਾਬਾ, ਮਲਕੀਅਤ ਸਿੰਘ ਭੁੱਲਰ, ਡਾ. ਗੁਰਪ੍ਰੀਤ ਸਿੱਧੂ, ਸਰਬਜੀਤ ਸਿੰਘ ਰੰਧਾਵਾ, ਰਣਜੀਤ ਸ਼ਾਹ, ਪਰਮਬੀਰ ਪੰਮਾ ਵੇਰਕਾ, ਸੁਲੇਖ ਸ਼ਰਮਾ, ਜਸਪਿੰਦਰ ਸਿੰਘ, ਮਨਜੀਤ ਮੂਧਲ, ਮਲਕੀਤ ਸਿੰਘ, ਸੁਰਿੰਦਰਜੀਤ ਸਿੰਘ, ਮਨਜਿੰਦਰ ਸਿੰਘ, ਕੰਵਲਜੀਤ ਥਿੰਦ, ਜਸਵਿੰਦਰ ਤਰਸਿੱਕਾ, ਨਿਸ਼ਾਨੀਤ ਸਿੰਘ, ਪ੍ਰਸ਼ੋਤਮ ਵੇਰਕਾ, ਕਰਮਜੀਤ ਸਿੰਘ, ਚਮਕੌਰ ਸਿੰਘ ਆਦਿ ਤੋਂ ਇਲਾਵਾ ਡੀਲਿੰਗ ਹੈਂਡ ਅਮਰਪ੍ਰੀਤ ਸਿੰਘ ਤੇ ਰਜਿੰਦਰ ਸਿੰਘ ਵੀ ਹਾਜ਼ਰ ਸਨ।
Punjab Post Daily Online Newspaper & Print Media