ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਲੋਂ ਅੱਜ ਲਗਾਏ ਗਏ ਰੋਜਗਾਰ ਕੈਂਪ ਮੇਲੇ ਵਿੱਚ ਅੰਮ੍ਰਿਤਸਰ
ਜਿਲ੍ਹੇ ਦੀਆਂ 9 ਨਾਮਵਰ ਕੰਪਨੀਆਂ ਵਲੋਂ 155 ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਇਸ ਰੋਜਗਾਰ ਮੇਲੇ ਵਿੱਚ ਲਗਭਗ 213 ਪ੍ਰਾਰਥੀਆਂ ਨੇ ਭਾਗ ਲਿਆ ਅਤੇ 155 ਨੌਜਵਾਨਾਂ ਦੀ ਵੱਖ ਵੱਖ ਅਸਾਮੀਆਂ ਲਈ ਪ੍ਰਾਈਵੇਟ ਕੰਪਨੀਆਂ ਵਲੋਂ ਚੋਣ ਕੀਤੀ ਗਈ।ਮੇਲੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਨਾਮਵਰ ਕੰਪਨੀਆਂ ਜਿਵੇਂ ਕਿ ਵੈਬਰਸ, ਅੋਕਟੋਪਸ, ਐਸ.ਬੀ.ਆਈ ਲਾਈਫ, ਗੁਗਲਪੇਅ, ਮੈਕਸ ਲਾਈਫ, ਐਨ.ਆਈ.ਆਈ.ਟੀ ਆਦਿ ਨੇ ਭਾਗ ਲਿਆ। ਉਨਾਂ ਵਲੋਂ ਪ੍ਰਾਰਥੀਆਂ ਨੂੰ 10 ਹਜ਼ਾਰ ਤੋਂ ਲੈ ਕੇ 20 ਹਜਾਰ ਪ੍ਰਤੀ ਮਹੀਨਾ ਤਨਖਾਹ ਆਫਰ ਕੀਤੀ ਗਈ।ਰੋਜਗਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਵਿਕਰਮਜੀਤ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਰੋਜਗਾਰ ਕੈਂਪ ਹਰ ਹਫਤੇ ਲਗਾਏ ਜਾਣਗੇ, ਤਾਂ ਜੋ ਜਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਇਆ ਜਾ ਸਕੇ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media