Saturday, April 4, 2026

ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦੇ 57ਵੇਂ ਸ਼ਹਾਦਤ ਦਿਵਸ ‘ਤੇ ਭ੍ਰਿਸ਼ਟਾਚਾਰ ਖਤਮ ਕਰਨ ਦਾ ਪ੍ਰਣ ਕੀਤਾ ਜਾਵੇ- ਮਨਪ੍ਰੀਤ ਬਾਦਲ

ਖ਼ਜ਼ਾਨਾ ਮੰਤਰੀ ਦੇ ਭਾਸ਼ਨ ਦੌਰਾਨ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਦੀ ਤਬੀਅਤ ਵਿਗੜੀ

ਬਲਾਚੌਰ, 22 ਨਵੰਬਰ (ਉਮੇਸ਼ ਜੋਸ਼ੀ) – ਲੈਫਟੀਨੈਂਟ ਜਨਰਲ ਬਿਕਰਮ ਸਿੰਘ ਹੀਰੋ ਆਫ ਲੱਦਾਖ ਦੇ 57ਵੇਂ ਸ਼ਹਾਦਤ ਦਿਵਸ ਦੇ ‘ਤੇ ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮਾਗਮ ਦੇ ਮੁੱਖ ਮਹਿਮਾਨ ਸਨ।ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਜਨਰਲ ਸਾਹਿਬ ਦੀ ਬਣੀ ਸਮਾਰਕ ਦੇ ‘ਤੇ ਉਹ ਨਤਮਤਸਕ ਹੋਏ ਅਤੇ ਉਨ੍ਹਾਂ ਦੀ ਯਾਦ ਵਿੱਚ ਉਸਾਰੀ ਜਾਣ ਵਾਲੀ ਲਾਇਬ੍ਰੇਰੀ ਅਤੇ ਮਿਊਜ਼ੀਅਮ ਦਾ ਉਨ੍ਹਾਂ ਨੇ ਨੀਂਹ ਪੱਥਰ ਰੱਖਿਆ।ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਖਡੂਰ ਸਾਹਿਬ ਤੋਂ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਨਰਿੰਦਰ ਟਿੰਕੂ ਅਤੇ ਜਨਰਲ ਸ਼ਾਹ ਦੇ ਤਮਾਮ ਰਿਸ਼ਤੇਦਾਰ ਵੀ ਹਾਜ਼ਰ ਸਨ।ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੱਕੀ ਨੇ ਆਖਿਆ ਕਿ ਜਨਰਲ ਸਾਹਿਬ ਦੀ ਯਾਦ ਹਾਲੇ ਵੀ ਸਾਡੇ ਦਿਲਾਂ ਵਿਚ ਤਾਜ਼ਾ ਹੈ ਜਿਸ ਦੇ ਸਿੱਟੇ ਵਜੋਂ ਅੱਜ ਉਨ੍ਹਾਂ ਦਾ ਸ਼ਹਾਦਤ ਦਿਵਸ ਮਨਾਇਆ ਜਾ ਰਿਹਾ ਹੈ।ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਆਖਿਆ ਕਿ ਪੰਜਾਬ ਸਰਕਾਰ ਪੰਜਾਬ ਦੇ ਵਿਕਾਸ ਦੀ ਪਹਿਲਕਦਮੀ ਕਰ ਰਹੀ ਹੈ, ਦੇਸ਼ ‘ਤੇ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਸਾਡੇ ਦਰਮਿਆਨ ਖ਼ਜ਼ਾਨਾ ਮੰਤਰੀ ਪਹੁੰਚੇ ਹਨ।ਨਰਿੰਦਰ ਘਈ ਪ੍ਰਧਾਨ ਨਗਰ ਕੌਂਸਲ ਨੇ ਬਲਾਚੌਰ ਸ਼ਹਿਰ ਦੀ ਨਕਸ਼ ਨੁਹਾਰ ਨੂੰ ਬਦਲਣ ਲਈ ਪੰਜਾਬ ਸਰਕਾਰ ਖ਼ਾਸ ਕਰਕੇ ਖ਼ਜ਼ਾਨਾ ਮੰਤਰੀ ਵਲੋਂ ਜਾਰੀ ਕੀਤੀਆਂ ਜਾ ਰਹੀਆਂ ਗਰਾਂਟਾਂ ਦਾ ਵਿਸ਼ੇਸ਼ ਰੂਪ ਵਿਚ ਜ਼ਿਕਰ ਕੀਤਾ ਮਿਡਲ ਸਕੂਲ ਸਿਆਣਾ ਦੇ ਇੰਚਾਰਜ ਵਿਨੋਦ ਕੁਮਾਰ ਨੇ ਖਜ਼ਾਨਾ ਮੰਤਰੀ ਦਾ ਸਕੂਲ ਵਿੱਚ ਪਹੁੰਚਣ ‘ਤੇ ਨਿੱਘਾ ਸਵਾਗਤ ਕਰਦਿਆਂ ਸਕੂਲ ਦਾ ਦਰਜ਼ਾ ਅੱਠਵੀਂ ਤੋਂ ਵਧਾ ਕੇ ਦਸਵੀਂ ਕਰਨ ਅਤੇ ਇਹ ਦੋਨਾਂ ਸਕੂਲਾਂ ਵਿਚ ਛੇ ਕਲਾਸ ਰੂਮਾਂ ਨੂੰ ਸਮਾਰਟ ਕਲਾਸ ਰੂਮ ਬਣਾਉਣ ਦੀ ਮੰਗ ਕੀਤੀ। ਖਜ਼ਾਨਾ ਮੰਤਰੀ ਪੰਜਾਬ ਨੇ ਆਖਿਆ ਕਿ ਜਦੋਂ ਵੀ ਕੋਈ ਮਾਂ ਆਪਣੇ ਪੁੱਤ ਨੂੰ ਵਿਦੇਸ਼ ‘ਚ ਰੁਜ਼ਗਾਰ ਲਈ ਭੇਜਦੀ ਹੈ ਤਾਂ ਇਹ ਕਾਮਨਾ ਕਰਦੀ ਹੈ ਕਿ ਉਸ ਦਾ ਪੁੱਤ ਵਿਦੇਸ਼ ਵਿੱਚ ਜਾ ਕੇ ਉਨ੍ਹਾਂ ਦੇ ਪਰਿਵਾਰ ਦਾ ਨਾਂ ਰੋਸ਼ਨ ਕਰੇ ਅਤੇ ਜਦੋਂ ਵੀ ਕਿਸੇ ਫੌਜੀ ਦੀ ਮਾਂ ਪੁੱਤ ਨੂੰ ਯਾਦ ਕਰਦੀ ਹੈ ਤਾਂ ਭਾਰਤ ਮਾਂ ਦੀ ਜੈ ਆਖਦੀ ਹੈ।ਉਨ੍ਹਾਂ ਆਖਿਆ ਕਿ ਸਾਡੇ ਗੁਆਂਢੀ ਮੁਲਕ ਭਾਰਤ ਨੂੰ ਕਮਜ਼ੋਰ ਸਮਝਦੇ ਹੋਏ ਜਾਣ ਬੁੱਝ ਕੇ ਗਲਤੀਆਂ ਕਰਦੇ ਹਨ।ਪ੍ਰੰਤੂ ਭਾਰਤੀ ਫ਼ੌਜ ਦੁਸ਼ਮਣ ਦੇਸ਼ਾਂ ਦੀਆਂ ਫੌਜਾਂ ਨੂੰ ਹਰਾਉਣ ਲਈ ਭਾਰਤ ਵਿੱਚ ਵੱਡੇ ਪੱਧਰ ‘ਤੇ ਭਾਰਤੀ ਫ਼ੌਜ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਹਰ ਸਮੇਂ ਦੁਸ਼ਮਣ ਨੂੰ ਮਾਤ ਪਾਉਣ ਲਈ ਤੱਤਪਰ ਰਹਿੰਦੀ ਹੈ।ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਇਹ ਤਹੱਈਆ ਕੀਤਾ ਹੋਇਆ ਸੀ ਕਿ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਕਿਸੇ ਨੀਂਹ ਪੱਥਰ ਦਾ ਉਦਘਾਟਨ ਨਹੀਂ ਕਰੇਗਾ।ਇਹ ਪਹਿਲਾ ਮੌਕਾ ਹੈ ਕਿ ਕਾਂਗਰਸ ਸਰਕਾਰ ਵੇਲੇ ਉਹ ਕਿਸੇ ਲਾਇਬਰੇਰੀ ਜਾਂ ਮਿਊਜ਼ੀਅਮ ਦਾ ਉਦਘਾਟਨ ਕਰ ਰਹੇ ਹਨ ਅਤੇ ਪਹਿਲੀ ਵਾਰ ਕਿਸੇ ਨੀਂਹ ਪੱਥਰ ‘ਤੇ ਉਨ੍ਹਾਂ ਦਾ ਨਾਂ ਲਿਖਿਆ ਗਿਆ ਹੈ।
                 ਸਮਾਗਮ ਦੇ ਅਖੀਰ ਵਿੱਚ ਜਦੋਂ ਖਜ਼ਾਨਾ ਮੰਤਰੀ ਪੰਜਾਬ ਹਾਜ਼ਰ ਜਨਰਲ ਸਾਹਿਬ ਦੇ ਸ਼ੁਭਚਿੰਤਕਾਂ ਰਿਸ਼ਤੇਦਾਰਾਂ ਅਤੇ ਹਲਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀ ਤਬੀਅਤ ਅਚਾਨਕ ਖਰਾਬ ਹੋ ਗਈ।ਜਿੰਨ੍ਹਾਂ ਨੂੰ ਨੇੜਲੇ ਤਿਆਗੀ ਹਸਪਤਾਲ ਵਿਖੇ ਇਲਾਜ਼ ਲਈ ਲਿਜਾਇਆ ਗਿਆ।ਇਸ ਉਪਰੰਤ ਸਮਾਗਮ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ।
               ਹਲਕਾ ਵਿਧਾਇਕ ਦੀ ਸਿਹਤ ਬਾਰੇ ਜਾਨਣ ਲਈ ਮਨਪ੍ਰੀਤ ਬਾਦਲ ਹਸਪਤਾਲ ਪੁੱਜੇ।ਅਨੁਪਮ ਤਿਆਗੀ ਨੇ ਹਲਕਾ ਵਿਧਾਇਕ ਦੀ ਸਿਹਤ ਦਾ ਮੁਆਇਨਾ ਕਰਨ ਉਪਰੰਤ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ।ਇਸ ਉਪਰੰਤ ਹਲਕਾ ਵਿਧਾਇਕ ਨੂੰ ਇਤਿਹਾਤ ਵਜੋਂ ਮੈਡੀਕਲ ਚੈਕਅੱਪ ਲਈ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਭੇਜਿਆ ਗਿਆ।ਜਿਕਰਯੋਗ ਹੈ ਕਿ ਸਮਾਗਮ ਦੌਰਾਨ ਜਦੋਂ ਖਜ਼ਾਨਾ ਮੰਤਰੀ ਪੰਜਾਬ ਦੋ ਹਲਕਾ ਵਿਧਾਇਕ ਸਮਾਗਮ ਵਿੱਚ ਹਾਜ਼ਰ ਸਨ ਤਾਂ ਸਿਹਤ ਵਿਭਾਗ ਵਲੋਂ ਕੋਈ ਵੀ ਟੀਮ ਸਮਾਗਮ ਦੌਰਾਨ ਹਾਜ਼ਰ ਨਹੀਂ ਸੀ।
                      ਲੈਫਟੀਨੈਂਟ ਜਨਰਲ ਬਿਕਰਮ ਸਿੰਘ ਉਨ੍ਹਾਂ ਦੀ ਸ਼ਹਾਦਤ ਦੇ ਦਿਨ ਨੂੰ ਯਾਦ ਕਰਨ ਲਈ ਵੱਡੀ ਤਦਾਦ ਵਿਚ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸ਼ੁਭਚਿੰਤਕ ਹਾਜ਼ਰ ਸਨ।ਜਿੰਨ੍ਹਾਂ ਵਿੱਚ ਆਰ.ਐਸ ਗਰੇਵਾਲ, ਸੰਦੀਪ ਕੰਗ ਪੋਤਰੇ ਸ੍ਰੀਮਤੀ ਰੁਪਿੰਦਰ ਕੌਰ ਗਰੇਵਾਲ ਅਮਨਦੀਪ ਉੱਪਲ ਸ੍ਰੀਮਤੀ ਗਰੇਵਾਲ ਬ੍ਰਿਗੇਡੀਅਰ ਆਰ.ਐਸ ਗਰੇਵਾਲ (ਲੈਫ: ਜਨਰਲ), ਕਾਮਰੇਡ ਅਮਰੀਕ ਸਿੰਘ, ਲੈਫ: ਜਨਰਲ ਅਮਰੀਕ ਸਿੰਘ ਭਾਟੀਆ (ਜਲੰਧਰ), ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਹਰਜੀਤ ਜਾਡਲੀ, ਅਜੇ ਮੰਗੂਪੁਰ, ਉਮੇਸ਼ ਜੋਸ਼ੀ, ਗੌਰਵ ਚੌਧਰੀ ਚੇਅਰਮੈਨ ਬਲਾਕ ਸਮਿਤੀ ਸੜੋਆ, ਮੈਡਮ ਹਰਪ੍ਰੀਤ ਕੌਰ, ਕਰਨਲ ਚੂਹੜ ਸਿੰਘ, ਨੰਦ ਕਿਸ਼ੋਰ ਨੰਦਾ, ਕੈਪਟਨ ਪਰਮਜੀਤ ਸਿੰਘ ਜਗਤਪੁਰ ਰੁਪਿੰਦਰ ਸਿੰਘ, ਮਹਿੰਦਰ ਸਿੰਘ ਹੁਸੈਨਪੁਰੀ, ਸੰਤੋਖ ਸਿੰਘ, ਨਗਰ ਕੌਂਸਲ ਬਲਾਚੌਰ ਦੇ ਸਮੂਹ ਮੈਂਬਰਾਨ, ਜਸਵਿੰਦਰ ਸਿੰਘ ਡਾ: ਕਸ਼ਮੀਰ ਸਿੰਘ ਢਿੱਲੋਂ ਅਮਰਦੀਪ ਸਿੰਘ ਖ਼ਾਲਸਾ, ਕੈਪ: ਭਗਤ ਰਾਮ (ਸਮੇਤ ਐਨ.ਜੀ.ਓ ਦੇ ਚਾਲੀ ਮੈਂਬਰ), ਜੋਗਿੰਦਰ ਸਿੰਘ ਗਹੀਰ, ਹਰਦੀਪ ਸਿੰਘ ਗਹੂਣ, ਸ਼ਾਮ ਲਾਲ, ਕਾਮਰੇਡ ਅਮਰੀਕ ਸਿੰਘ, ਕੁਲਦੀਪ ਕੌਰ ਸੈਣੀ, ਸਿਮਰੂ ਰਾਮ ਸਿਆਣਾ, ਸੋਢੀ ਸਿੰਘ, ਸਾਰੇ ਕੌਂਸਲਰ, ਸਮਾਜ ਸੇਵੀ ਭੋਲਾ ਰਾਮ, ਡਾ. ਮਨੋਜ ਕੁਮਾਰ ਆਦਿ ਹਾਜ਼ਰ ਸਨ ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …